#DC_HOSHIARPUR_ਅਪਨੀਤ ਰਿਆਤ : ਵਿਧਾਨ ਸਭਾ ਚੋਣਾਂ-2022 ਲਈ ਪੋਲਿੰਗ ਸਟਾਫ਼ ਦਾ ਡਾਟਾ ਇਕੱਤਰ ਕਰਨ ਲਈ ਗੂਗਲ ਮੀਟਿੰਗ 29 ਨੂੰ

ਵਿਧਾਨ ਸਭਾ ਚੋਣਾਂ-2022 ਲਈ ਪੋਲਿੰਗ ਸਟਾਫ਼ ਦਾ ਡਾਟਾ ਇਕੱਤਰ ਕਰਨ ਲਈ ਗੂਗਲ ਮੀਟਿੰਗ 29 ਨੂੰ : ਅਪਨੀਤ ਰਿਆਤ
ਜ਼ਿਲ੍ਹਾ ਚੋਣ ਅਫ਼ਸਰ ਨੇ ਸਾਰੇ ਵਿਭਾਗਾਂ ਦੇ ਮੁਖੀਆਂ ਨੂੰ ਗੂਗਲ ਮੀਟਿੰਗ ’ਚ ਕੰਪਿਊਟਰ ਓਪਰੇਟਰ ਨਾਲ ਹਾਜਰ ਹੋਣ ਦੇ ਦਿੱਤੇ ਨਿਰਦੇਸ਼
ਮੀਟਿੰਗ ਦੌਰਾਨ ਡਾਇਸ ਕੈਪਸੂਲ ਸਾਫ਼ਟਵੇਅਰ ਇੰਸਟਾਲ ਕਰਨ ਤੇ ਇਸ ਵਿਚ ਪੋÇਲੰਗ ਸਟਾਫ਼ ਦੀ ਡਾਟਾ ਐਂਟਰੀ ਸਬੰਧੀ ਦਿੱਤੀ ਜਾਵੇਗੀ ਜਾਣਕਾਰੀ
ਹੁਸ਼ਿਆਰਪੁਰ, 28 ਅਕਤੂਬਰ: ਡਿਪਟੀ ਕਮਿਸ਼ਨਰ-ਕਮ-ਜ਼ਿਲ੍ਹਾ ਚੋਣ ਅਫ਼ਸਰ ਅਪਨੀਤ ਰਿਆਤ ਨੇ ਦੱਸਿਆ ਕਿ ਆਗਾਮੀ ਵਿਧਾਨ ਸਭਾ ਚੋਣਾਂ-2022 ਲਈ ਪੋÇਲੰਗ ਸਟਾਫ ਡਾਟਾ (ਕੇਂਦਰ ਤੇ ਰਾਜ ਸਰਕਾਰ ਦੇ ਕਰਮਚਾਰੀ) ਇਕੱਤਰ ਕਰਨ ਦਾ ਕੰਮ ਸ਼ੁਰੂ ਹੋ ਗਿਆ ਹੈ। ਇਸ ਸਬੰਧੀ ਪ੍ਰੋਫਾਰਮਾ ਪਹਿਲਾਂ ਹੀ ਵਿਭਾਗਾਂ ਦੇ ਮੁਖੀਆਂ ਨੂੰ ਭੇਜ ਕਰ ਦੱਸ ਦਿੱਤਾ ਗਿਆ ਸੀ ਕਿ ਇਸ ਨੂੰ ਸਾਰੇ ਕਰਮਚਾਰੀਆਂ (ਦਰਜਾ 4 ਨੂੰ ਛੱਡ ਕੇ) ਤੋਂ ਭਰਵਾ ਕੇ ਵਿਭਾਗ ਮੁਖੀ ਆਪਣੇ ਕੋਲ ਰੱਖ ਲੈਣ। ਉਨ੍ਹਾਂ ਦੱਸਿਆ ਕਿ ਹੁਣ ਪੋÇਲੰਗ ਸਟਾਫ਼ ਡਾਟਾ ਇਕੱਤਰ ਕਰਨ ਲਈ ਗੂਗਲ ਮੀਟਿੰਗ 29 ਅਕਤੂਬਰ ਨੂੰ ਸਵੇਰੇ 10 ਵਜੇ ਕੀਤੀ ਜਾਵੇਗੀ। ਉਨ੍ਹਾਂ ਸਾਰੇ ਵਿਭਾਗਾਂ ਦੇ ਮੁਖੀਆਂ ਨੂੰ ਹਦਾਇਤ ਕੀਤੀ ਕਿ 29 ਅਕਤੂਬਰ ਨੂੰ ਸਵੇਰੇ 10 ਵਜੇ ਗੂਗਲ ਮੀਟ ਰਾਹੀਂ ਇਸ ਮੀਟਿੰਗ ਵਿਚ ਕੰਪਿਊਟਰ ਓਪਰੇਟਰ ਨਾਲ ਹਾਜ਼ਰ ਹੋਣਾ ਯਕੀਨੀ ਬਨਾਉਣ।
ਜ਼ਿਲ੍ਹਾ ਚੋਣ ਅਫ਼ਸਰ ਨੇ ਦੱਸਿਆ ਕਿ ਇਸ ਮੀਟਿੰਗ ਵਿਚ ਡਾਇਸ ਕੈਪਸੂਲ ਸਾਫਟਵੇਅਰ ਇੰਸਟਾਲ ਕਰਨ ਤੇ ਇਸ ਵਿਚ ਪੋÇਲੰਗ ਸਟਾਫ਼ ਦੀ ਡਾਟਾ ਐਂਟਰੀ ਸਬੰਧੀ ਦੱਸਿਆ ਜਾਵੇਗਾ। ਉਨ੍ਹਾਂ ਦੱਸਿਆ ਕਿ ਸਾਰੇ ਵਿਭਾਗਾਂ ਦੇ ਮੁਖੀਆਂ ਨੂੰ ਇਹ ਸੂਚਨਾ ਪਹਿਲਾਂ ਵੀ ਪੱਤਰ ਰਾਹੀਂ ਜਾਰੀ ਕਰ ਦਿੱਤੀ ਜਾ ਚੁੱਕੀ ਹੈ। ਉਨ੍ਹਾਂ ਕਿਹਾ ਕਿ ਫਿਰ ਵੀ ਕਿਸੇ ਨੇ ਗੂਗਲ ਮੀਟ ਦਾ Çਲੰਕ ਪ੍ਰਾਪਤ ਕਰਨਾ ਹੈ ਤਾਂ ਉਹ ਮੋਬਾਇਲ ਨੰਬਰ 94178-83749 ’ਤੇ ਜ਼ਿਲ੍ਹਾ ਇਨਫਾਰਮੈਟਿਕ ਅਫ਼ਸਰ ਨਾਲ ਸੰਪਰਕ ਕਰ ਸਕਦਾ ਹੈ।

Related posts

Leave a Reply