#DC_MITTAL :: ਈ-ਸ਼੍ਰਮ ਸਮੇਤ ਸੇਵਾ ਕੇਂਦਰ ਵਿੱਚ 4 ਨਵੀਆਂ ਸੇਵਾਵਾਂ ਕੀਤੀਆਂ ਸ਼ੁਰੂ

ਈ-ਸ਼੍ਰਮ ਸਮੇਤ ਸੇਵਾ ਕੇਂਦਰ ਵਿੱਚ 4 ਨਵੀਆਂ ਸੇਵਾਵਾਂ ਕੀਤੀਆਂ ਸ਼ੁਰੂ: ਡਿਪਟੀ ਕਮਿਸ਼ਨਰ

ਹੁਸ਼ਿਆਰਪੁਰ, 30 ਜਨਵਰੀ
 
ਡਿਪਟੀ ਕਮਿਸ਼ਨਰ ਕੋਮਲ ਮਿੱਤਲ  ਨੇ ਦੱਸਿਆ ਕਿ ਸੇਵਾ ਕੇਂਦਰਾਂ ਵਿੱਚ 4 ਨਵੀਆਂ ਸੇਵਾਵਾਂ (ਈ-ਸ਼੍ਰਮ ਕਾਰਡ, ਫਾਇਰ ਆਰਮ ਫ੍ਰੀ ਜ਼ੋਨ ਸਰਵਿਸ, ਨਵਾਂ/ਰੀਨਊ ਸਟੈਂਪ ਵੈਂਡਰ ਲਾਇਸੰਸ ਅਤੇ ਪਾਸਪੋਰਟ ਸਾਇਜ ਫੋਟੋਆਂ ਪ੍ਰਿੰਟ ਨੂੰ ਸੇਵਾ ਕੇਂਦਰ ਦੀਆਂ ਸਰਵਿਸ ਲਿਸਟ ਵਿੱਚ ਲੋਕ ਹਿੱਤ ਨੂੰ ਮੁੱਖ ਰੱਖਦੇ ਹੋਏ ਸ਼ਾਮਿਲ ਕੀਤਾ ਗਿਆ ਹੈ I ਇਨ੍ਹਾਂ ਸੇਵਾਵਾਂ ਬਾਰੇ ਵਿਸਥਾਰ ਪੂਰਬਕ ਜਾਣਕਾਰੀ ਦਿੰਦਿਆ ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਈ-ਸ਼੍ਰਮ ਕਾਰਡ ਦੀ ਫੀਸ ਸਿਰਫ 10 ਰੁਪਏ ਹੈ, ਜਿਸ ਵਿੱਚ ਵਿਅਕਤੀ/ਲਾਭ ਪਾਤਰੀ ਆਪਣਾ ਲੇਬਰ ਰਿਕਾਰਡ ਦਰਜ ਕਰਵਾ ਸਕਦਾ ਹੈ I
 
ਇਹ ਸਰਵਿਸ 16-59 ਸਾਲ ਦਾ ਕੋਈ ਵੀ ਨਾਗਰਿਕ ਅਪਲਾਈ ਕਰ ਸਕਦਾ ਹੈ ਬਸ਼ਰਤੇ ਉਸਦਾ ਕੋਈ ਵੀ ਫੰਡ ਸਰਕਾਰੀ ਜਾਂ ਗੈਰ ਸਰਕਾਰੀ ਨਾ ਕੱਟਦਾ ਹੋਵੇ I ਇਸ ਤੋਂ ਇਲਾਵਾ ਪੂਜਾ ਸਥਾਨ, ਸਕੂਲ, ਕਾਲਜ, ਮੈਰਿਜ ਪੈਲਸ, ਹੋਟਲ, ਗੈਸਟ ਹਾਉਸ, ਪਬਲਿਕ ਪਾਰਕ, ਸਰਕਾਰੀ ਦਫ਼ਤਰ, ਸ਼ਾਪਿੰਗ ਮਾਲ, ਸਿਨੇਮਾ ਹਾਲ ਆਦਿ ਨੂੰ, ਫਾਇਰ ਆਰਮ ਫ੍ਰੀ ਜ਼ੋਨ ਸਰਵਿਸ ਬਾਬਤ ਨਵੇਂ ਲਾਇਸੰਸ ਪ੍ਰਾਪਤ ਕਰਨ ਲਈ ਸੇਵਾ ਕੇਂਦਰ ਵਿਖੇ ਅਪਲਾਈ ਕੀਤਾ ਜਾ ਸਕਦਾ ਹੈ, ਜਿਸਦੀ ਫੀਸ 1700 ਰੁਪਏ ਹੈ ਜੋ ਕਿ ਪੰਜ ਸਾਲ ਲਈ ਬਣਦਾ ਹੈ I ਸਟੈਂਪ ਵੈਂਡਰ ਦਾ ਕੰਮ ਸ਼ੁਰੂ ਕਰਨ ਲਈ 710 ਰੁਪਏ ਦੀ ਫੀਸ ਭਰ ਕੇ ਲਾਇਸੰਸ ਅਪਲਾਈ ਕੀਤਾ ਜਾ ਸਕਦਾ ਹੈ I ਇਸ ਤੋਂ ਇਲਾਵਾ ਨਾਗਰਿਕ ਪਾਸਪੋਰਟ ਸਾਇਜ ਫੋਟੋ ਪ੍ਰਿੰਟ ਦੀ ਸਰਵਿਸ ਵੀ ਸੇਵਾ ਕੇਂਦਰਾਂ ਵਿਖੇ 6 ਫੋਟੋਆਂ 30 ਰੁਪਏ ਅਤੇ 12 ਫੋਟੋਆਂ ਸਿਰਫ 50 ਰੁਪਏ ਵਿੱਚ ਪ੍ਰਾਪਤ ਕਰ ਸਕਦਾ ਹੈ।
 
ਜ਼ਿਲਾ ਆਈ ਟੀ ਮੈਨੇਜਰ ਕਰਮਜੀਤ ਸਿੰਘ ਨੇ ਦੱਸਿਆ ਕਿ ਕਿ ਪ੍ਰਸ਼ਾਸਨਿਕ ਸੁਧਾਰ ਅਤੇ ਲੋਕ ਸ਼ਿਕਾਇਤਾਂ ਵਿਭਾਗ ਵਲੋਂ ਸੇਵਾ ਕੇਂਦਰਾਂ ਵਿੱਚ ਇਹ ਜੋ 4 ਨਵੀਆਂ ਸੇਵਾਵਾਂ ਸ਼ੁਰੂ ਕੀਤੀਆਂ ਗਈਆਂ ਹਨ, ਜਿਨ੍ਹਾ ਦਾ ਫਾਇਦਾ ਸਿਧੇ ਤੌਰ ਤੇ ਨਾਗਰਿਕਾਂ ਨੂੰ ਹੋਵੇਗਾ I ਪੰਜਾਬ ਸਰਕਾਰ ਵਲੋਂ ਈ-ਗਵਰਨੈਂਸ ਖੇਤਰ ਚ’ ਤੇਜ਼ੀ ਨਾਲ ਕੰਮ ਕਰਦੇ ਹੋਏ ਸੇਵਾ ਕੇਂਦਰਾਂ ਦੀਆਂ ਸੇਵਾਵਾਂ ਵਿੱਚ ਵਾਧਾ ਕੀਤਾ ਜਾ ਰਿਹਾ ਹੈ I ਉਨ੍ਹਾਂ ਦੱਸਿਆ ਕਿ ਸੇਵਾ ਜ਼ਿਲੇ ਵਿੱਚ ਕੁੱਲ 28 ਸੇਵਾ ਕੇਂਦਰਾਂ ਸਥਿਤ ਹਨ ਅਤੇ ਜਿੱਥੇ ਲੋਕਾਂ ਨੂੰ ਬਿਹਤਰ ਸੇਵਾਵਾਂ ਪ੍ਰਦਾਨ ਕੀਤੀਆਂ ਜਾ ਰਹੀਆਂ ਹਨ I ਇਸ ਮੌਕੇ ਸੇਵਾ ਕੇਂਦਰ ਮੈਨੇਜਰ ਗੁਰਸੇਵਕ ਸਿੰਘ ਅਤੇ ਮਾਸਟਰ ਟ੍ਰੇਨਰ ਹਰਸਿਮਰਨਜੀਤ ਸਿੰਘ ਵੀ ਮੌਜੂਦ ਸਨ

ई-श्रम सहित सेवा केंद्र में 4 नई सेवाएं शुरू: डिप्टी कमिश्नर


होशियारपुर, 30 जनवरी

: डिप्टी कमिश्नर कोमल मित्तल ने बताया कि सेवा केंद्रों में 4 नई सेवाएं (ई-श्रम कार्ड, फायर आर्म फ्री ज़ोन सेवा, नया/नवीकरण स्टैंप वेंडर लाइसेंस और पासपोर्ट साइज फोटो प्रिंट को सेवा केंद्र की सेवा सूची में जनहित को ध्यान में रखते हुए शामिल किया गया है। इन सेवाओं के बारे में विस्तृत जानकारी देते हुए डिप्टी कमिश्नर होशियारपुर ने बताया कि ई-श्रम कार्ड की फीस केवल 10 रुपए है, जिसमें व्यक्ति/लाभार्थी अपना श्रम रिकॉर्ड दर्ज करवा सकता है। यह सेवा 16-59 वर्ष का कोई भी नागरिक आवेदन कर सकता है बशर्ते उसकी कोई भी फंड सरकारी या गैर सरकारी ना कटता हो।

इसके अलावा पूजा स्थल, स्कूल, कॉलेज, मैरिज पैलेस, होटल, गेस्ट हाउस, पब्लिक पार्क, सरकारी कार्यालय, शॉपिंग मॉल, सिनेमा हॉल आदि के लिए फायर आर्म फ्री ज़ोन सेवा बाबत नए लाइसेंस प्राप्त करने के लिए सेवा केंद्र में आवेदन किया जा सकता है, जिसकी फीस 1700 रुपए है जो कि पांच साल के लिए होता है। स्टैंप वेंडर का काम शुरू करने के लिए 710 रुपए की फीस भर कर लाइसेंस आवेदन किया जा सकता है। इसके अलावा नागरिक पासपोर्ट साइज फोटो प्रिंट की सेवा भी सेवा केंद्रों में 6 फोटो 30 रुपए और 12 फोटो केवल 50 रुपए में प्राप्त कर सकता है।

जिला आईटी मैनेजर करमजीत सिंह ने बताया कि प्रशासनिक सुधार और जन शिकायत विभाग द्वारा सेवा केंद्रों में ये जो 4 नई सेवाएं शुरू की गई हैं, जिनका लाभ सीधे तौर पर नागरिकों को होगा। पंजाब सरकार द्वारा ई-गवर्नेंस क्षेत्र में तेजी से काम करते हुए सेवा केंद्रों की सेवाओं में वृद्धि की जा रही है। उन्होंने बताया कि सेवा जिले में कुल 28 सेवा केंद्र स्थित हैं और जहां लोगों को बेहतर सेवाएं प्रदान की जा रही हैं। इस मौके पर सेवा केंद्र मैनेजर गुरसेवक सिंह और मास्टर ट्रेनर हरसिमरनजीत सिंह भी मौजूद थे।
 
9234

Related posts

Leave a Reply