#DC_MITTAL : ਨੈਟ ਯੂ.ਜੀ.ਸੀ ਪੇਪਰ ਲਈ ਸਥਾਪਿਤ ਪ੍ਰੀਖਿਆ ਕੇਂਦਰ ਦੇ ਆਲੇ-ਦੁਆਲੇ ਧਾਰਾ 144 ਲਾਗੂ

ਨੈਟ ਯੂ.ਜੀ.ਸੀ ਪੇਪਰ ਲਈ ਸਥਾਪਿਤ ਪ੍ਰੀਖਿਆ ਕੇਂਦਰ ਦੇ ਆਲੇ-ਦੁਆਲੇ ਧਾਰਾ 144 ਲਾਗੂ 
 
ਹੁਸ਼ਿਆਰਪੁਰ, 17 ਜੂਨ:
 
          18 ਜੂਨ ਨੂੰ ਹੋਣ ਵਾਲੇ ਨੈਟ ਯੂ.ਜੀ.ਸੀ-2024 ਪੇਪਰ ਲਈ ਜ਼ਿਲ੍ਹਾ ਹੁਸ਼ਿਆਰਪੁਰ ਵਿਚ ਸ੍ਰੀ ਗੁਰੂ ਹਰਕ੍ਰਿਸ਼ਨ ਸੀਨੀਅਰ ਸੈਕੰਡਰੀ ਪਬਲਿਕ ਸਕੂਲ, ਪੰਡੋਰੀ ਖਜੂਰ, ਟਾਂਡਾ ਰੋਡ, ਜ਼ਿਲ੍ਹਾ ਹੁਸ਼ਿਆਰਪੁਰ ਨੂੰ ਪ੍ਰੀਖਿਆ ਕੇਂਦਰ (ਸੈਂਟਰ) ਬਣਾਇਆ ਗਿਆ ਹੈ।
 
ਇਸ ਸਬੰਧੀ ਜ਼ਿਲ੍ਹਾ ਮੈਜਿਸਟਰੇਟ-ਕਮ-ਡਿਪਟੀ ਕਮਿਸ਼ਨਰ ਹੁਸ਼ਿਆਰਪੁਰ ਕੋਮਲ ਮਿੱਤਲ ਨੇ ਫ਼ੌਜਦਾਰੀ ਜ਼ਾਬਤਾ ਸੰਘ 1973 (1974 ਦਾ ਐਕਟ ਨੰ: 2) ਦੀ ਧਾਰਾ ਅਧੀਨ ਪ੍ਰਾਪਤ ਹੋਏ ਅਧਿਕਾਰਾਂ ਦੀ ਵਰਤੋਂ ਕਰਦਿਆਂ ਉਕਤ ਪ੍ਰੀਖਿਆ ਕੇਂਦਰ ਦੀ ਹਦੂਦ ਦੇ ਆਲੇ-ਦੁਆਲੇ 100 ਮੀਟਰ ਦੇ ਘੇਰੇ ਅੰਦਰ 5 ਜਾਂ ਇਸ ਤੋਂ ਵੱਧ ਵਿਅਕਤੀਆਂ ਦੇ ਇਕੱਠੇ ਹੋਣ ’ਤੇ ਪਾਬੰਦੀ ਲਗਾਉਣ ਦੇ ਹੁਕਮ ਜਾਰੀ ਕੀਤੇ ਹਨ। ਇਹ ਹੁਕਮ 18 ਜੂਨ 2024 ਨੂੰ ਲਾਗੂ ਰਹੇਗਾ।
1066
EDITOR ADESH PARMINDER

Related posts

Leave a Reply