ਮੁਕੰਦਪੁਰ ਵਿਖੇ ਗਲੀ ਸੜੀ ਲਾਸ਼ ਮਿਲੀ

ਪਿੰਡ ਮੁਕੰਦਪੁਰ ਵਿਖੇ ਗਲੀ ਸੜੀ ਲਾਸ਼ ਮਿਲੀ
ਗੜਸ਼ੰਕਰ (ਅਸ਼ਵਨੀ ਸ਼ਰਮਾਂ) ਗੜਸ਼ੰਕਰ ਅਧੀਨ ਪੈਦੀ ਪੁਲਿਸ ਚੌਕੀ ਸਮੁੰਦੜਾ ਨਜ਼ਦੀਕ ਪੈਦੇ ਪਿੰਡ ਮੁਕੰਦਪੁਰ ਵਿਖੇ ਇਕ ਬੇਅਬਾਦ ਹਵੇਲੀ ਵਿਚੋਂ ਇੱਕ ਗਲੀ ਸੜੀ ਅਣਪਛਾਤੀ ਲਾਸ਼ ਬਰਾਮਦ ਹੋਈ ਹੈ। ਪੁਲਿਸ ਥਾਣਾ ਗੜਸ਼ੰਕਰ ਤੋਂ ਮਿਲੀ ਜਾਣਕਾਰੀ ਅਨੁਸਾਰ ਗੁਰਦੀਪ ਸਿੰਘ ਪੁੱਤਰ ਮਲਕੀਤ ਸਿੰਘ ਵਾਸੀ ਮੁਕੰਦਪੁਰ ਦੀ ਪਿੰਡ ਵਿੱਚ ਖਾਲੀ ਪਈ ਬੇਅਬਾਦ ਹਵੇਲੀ ਵਿਚੋਂ ਇੱਕ ਗਲੀ ਸੜੀ ਅਣਪਛਾਤੀ ਮਰਦਾਨਾ ਲਾਸ਼ ਮਿਲੀ ਹੈ.

ਜਿਸ ਦੀ ਉਮਰ 30ਸਾਲ ਦੇ ਕਰੀਬ ਲਗਦੀ ਹੈ ਅਤੇ ਉਸ ਨੇ ਕੈਪਰੀ ਤੇ ਟੀ ਸਰਟ ਪਾਈ ਹੋਈ ਹੈ। ਇਸ ਦੀ ਸੂਚਨਾ ਪਿੰਡ ਦੇ ਸਾਬਕਾ ਸਰਪੰਚ ਜਹਾਗੀਰ ਸਿੰਘ ਨੇ ਪੁਲਿਸ ਚੌਕੀ ਸਮੁੰਦੜਾ ਨੂੰ ਦਿੱਤੀ ਅਤੇ ਪੁਲਿਸ ਨੇ ਮੌਕੇ ਤੇ ਪਹੁੰਚ ਕੇ ਲਾਸ਼ ਕਬਜ਼ੇ ਚ ਲੈ ਕੇ ਸਰਕਾਰੀ ਹਸਪਤਾਲ ਗੜਸ਼ੰਕਰ ਵਿਖੇ ਪਹਿਚਾਣ ਲਈ ਰਖ ਦਿਤੀ ਹੈ ਅਤੇ ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ।

Related posts

Leave a Reply