LATEST : ਮੰਦਿਰ ਵਿੱਚੋ ਨੌਜਵਾਨ ਦੀ ਲਾਸ਼ ਮਿਲੀ

ਰੋੜਮਜਾਰੇ ਮੰਦਿਰ ਵਿੱਚੋ ਨੌਜਵਾਨ ਦੀ ਲਾਸ਼ ਮਿਲੀ

 
ਗੜ੍ਹਸ਼ੰਕਰ(ਅਸ਼ਵਨੀ ਸ਼ਰਮਾ)-ਇਥੋਂ ਸ਼੍ਰੀ ਅਨੰਦਪੁਰ ਸਾਹਿਬ ਰੋੜ ਤੇ ਪੈਂਦੇ ਪਿੰਡ ਰੋੜਮਜਾਰਾ ਦੇ ਸ਼ਿਵ ਮੰਦਿਰ ਚੋ ਇਕ ਨੌਜਵਾਨ ਦੀ ਲਾਸ਼ ਮਿਲੀ। ਜਿਸ ਦੀ ਸੂਚਨਾ ਗੜ੍ਹਸ਼ੰਕਰ ਪੁਲਿਸ ਨੂੰ ਦਿੱਤੀ ਗਈ।
 
ਗੜ੍ਹਸ਼ੰਕਰ ਪੁਲਿਸ ਦੇ ਸਬ ਇੰਸਪੈਕਟਰ ਸੁਭਾਸ਼ ਚੰਦਰ ਨੇ ਮੌਕੇ ਤੇ ਪੁਲਿਸ ਪਾਰਟੀ ਨਾਲ ਪਹੁੰਚ ਕੇ ਤਫਤੀਸ਼ ਸ਼ੁਰੂ ਕਰ ਦਿੱਤੀ। ਸੁਭਾਸ਼ ਚੰਦਰ ਨੇ ਦਸਿਆ ਕਿ ਨੌਜਵਾਨ ਦੀ ਪਹਿਚਾਣ ਜਸਵਿੰਦਰ ਪੁੱਤਰ ਰਾਮ ਲੁਭਾਇਆ ਵਾਸੀ ਸੜੋਆ(ਜਿਲਾ ਸ਼ਹੀਦ ਭਗਤ ਸਿੰਘ ਨਗਰ) ਵਜੋਂ ਹੋਈ।
 
ਉਹਨਾਂ ਨੇ ਦਸਿਆ ਕਿ ਪਰਿਵਾਰਕ ਮੈਬਰਾਂ ਦੇ ਦੱਸਣ ਮੁਤਾਬਿਕ ਜਸਵਿੰਦਰ ਦਿਮਾਗੀ ਤੋਰ ਤੇ ਪ੍ਰੇਸ਼ਾਨ ਸੀ ਅਤੇ ਅਜ ਉਸ ਨੇ ਮੰਦਿਰ ਫਾਹਾ ਲਗਾਕੇ ਆਪਣੀ ਜੀਵਨ ਲੀਲਾ ਸਮਾਪਤ ਕਰ ਲਈ। ਪੁਲਿਸ ਨੇ ਲਾਸ਼ ਕਬਜ਼ੇ ਚ ਲੈਕੇ ਅਗਲੇਰੀ ਕਾਰਵਾਈ ਅਰੰਭ ਦਿੱਤੀ ਹੈ। ਖਬਰ ਲਿਖੇ ਜਾਣ ਤਕ ਪੁਲਿਸ ਦੀ ਤਫਤੀਸ਼ ਚਲ ਰਹੀ ਸੀ।
 
 
 

Related posts

Leave a Reply