Latest News :- ਪਤੰਗ ਦੀ ਚਾਈਨਾ ਡੋਰ ਫਿਰ ਜਾਣ ਨਾਲ ਨੌਜਵਾਨ ਦੀ ਹੋਈ ਮੌਤ, ਪਾਬੰਦੀ ਦੀ ਮੰਗ

ਬਟਾਲਾ :- ਬਟਾਲਾ ਤੋਂ ਇੱਕ ਨੌਜਵਾਨ ਦੀ ਪਤੰਗ ਦੀ ਪਲਾਸਟਿਕ ਡੋਰ ਫਿਰ ਜਾਣ ਨਾਲ ਸੜਕ ਹਾਦਸੇ ‘ਚ ਮੌਤ ਹੋ ਗਈ। ਦਰਅਸਲ, ਨੌਜਵਾਨ ਇੱਕ ਛੋਟੇ ਹਾਥੀ ਤੇ ਸਵਾਰ ਹੋ ਕੇ ਜਾ ਰਿਹਾ ਸੀ ਜਦੋਂ ਪਲਾਸਟਿਕ ਦੀ ਡੋਰ ਉਸ ਦੇ ਕੰਨ ਨਾਲ ਅੜ੍ਹ ਗਈ ਤੇ ਉਹ ਚਲਦੇ ਵਾਹਨ ਤੋਂ ਹੇਠਾਂ ਡਿੱਗ ਗਿਆ ਤੇ ਗੰਭੀਰ ਜ਼ਖਮੀ ਹੋ ਗਿਆ। ਇਸ ਮਗਰੋਂ ਨੌਜਵਾਨ ਦੀ ਮੌਤ ਹੋ ਗਈ।

ਮ੍ਰਿਤਕ ਦੀ ਪਛਾਣ 30 ਸਾਲਾ ਵਿਕਰਮ ਵਾਸੀ ਮੋਨੀਆ ਮੁਹੱਲਾ ਬਟਾਲਾ ਵਜੋਂ ਹੋਈ ਹੈ। ਨੌਜਵਾਨ ਹਲਵਾਈ ਦਾ ਕੰਮ ਕਰਦਾ ਸੀ। ਮ੍ਰਿਤਕ ਆਪਣੇ ਪਿੱਛੇ ਅੱਠ ਸਾਲਾ ਬੱਚੀ ਤੇ ਪਤਨੀ ਛੱਡ ਗਿਆ ਹੈ। ਪਰਿਵਾਰਕ ਮੈਂਬਰਾਂ ਨੇ ਦੱਸਿਆ ਕਿ ਉਹ ਹੀ ਆਪਣੇ ਪਰਿਵਾਰ ‘ਚ ਕਮਾਉਣ ਵਾਲਾ ਸੀ। ਉਨ੍ਹਾਂ ਮੰਗ ਕੀਤੀ ਕਿ ਸਰਕਾਰ ਸਖ਼ਤੀ ਨਾਲ ਇਸ ਡੋਰ ‘ਤੇ ਪਾਬੰਦੀ ਲਾਵੇ।

Related posts

Leave a Reply