ਲੇਟੈਸਟ: ਗੁਰਦਾਸਪੁਰ ਚ ਅਮਰਜੀਤ ਬਿੱਟੂ ਦੀ ਅਣਪਛਾਤਿਆਂ ਵੱਲੋਂ ਹੱਤਿਆ

ਗੁਰਦਾਸਪੁਰ ਚ ਅਮਰਜੀਤ ਬਿੱਟੂ ਦੀ ਅਣਪਛਾਤਿਆਂ ਵੱਲੋਂ  ਦੀ ਹੱਤਿਆ

ਗੁਰਦਾਸਪੁਰ, 16 ਅਕਤੂਬਰ (ਅਸ਼ਵਨੀ)

ਸਿਟੀ ਪੁਲੀਸ ਸਟੇਸ਼ਨ ਅਧੀਨ ਆਂਉਦੇ  ਪਿੰਡ ਮਾਨ ਕੌਰ ਸਿੰਘ ਵਿੱਚ ਬੀਤੀ ਰਾਤ ਇੱਕ ਵਿਅਕਤੀ ਦੀ ਅਣਪਛਾਤਿਆਂ ਵੱਲੋਂ ਹੱਤਿਆ ਕਰ ਦਿੱਤੀ ਗਈ । ਅਮਰਜੀਤ ਉਰਫ਼ ਬਿੱਟੂ ਪੁੱਤਰ ਤਰਸੇਮ ਵਿਕਲਾਂਗ ਸੀ ਅਤੇ ਇੱਕ ਦੁਕਾਨ ਤੇ ਸੋਫੇ ਬਣਾਉਣ ਦਾ ਕੰਮ ਕਰਦਾ ਸੀ । ਉਸ ਦੀ ਲਾਸ਼ ਸਵੇਰ ਵੇਲੇ ਪਿੰਡ ਦੇ ਹੀ ਪੁਰਾਣੇ  ਕੁਆਟਰਾਂ ਵਿੱਚ ਪਈ ਸੀ ਅਤੇ ਸਿਰ ਵਿੱਚ ਸੱਟਾਂ ਦੇ ਕਾਫੀ ਨਿਸ਼ਾਨ ਸਨ । ਮ੍ਰਿਤਕ ਬਿੱਟੂ ਦੇ ਮਾਤਾ ਪਿਤਾ ਦੀ ਪਹਿਲਾਂ ਹੀ ਮੌਤ ਹੋ ਚੁੱਕੀ ਸੀ ਅਤੇ ਉਹ ਇਕੱਲਾ ਹੀ ਰਹਿੰਦਾ ਸੀ । ਜਦ ਸਵੇਰੇ ਪਿੰਡ ਵਿਚਲੇ ਕੁਆਟਰਾਂ ਕੋਲ  ਉਸ ਦੀ ਲਾਸ਼ ਮਿਲੀ ਤਾਂ ਉਸ ਦੇ ਕੋਲ ਸ਼ਰਾਬ ਦੀਆਂ ਖ਼ਾਲੀ ਬੋਤਲਾਂ ਪਈਆਂ ਸਨ ।  ਸ਼ੱਕ ਜ਼ਾਹਿਰ ਕੀਤਾ ਜਾ ਰਿਹਾ ਹੈ ਕਿ  ਕਿਸੇ ਨਾਲ ਸ਼ਰਾਬ ਪੀਣ ਜਾਂ ਜੂਏ ਦੇ ਪੈਸਿਆਂ ਨੂੰ ਲੈ ਕੇ ਹੋਏ ਝਗੜੇ ਕਾਰਨ ਬਿੱਟੂ ਦੀ ਹੱਤਿਆ ਕੀਤੀ ਗਈ ਹੈ ।

ਪਿੰਡ ਵਾਲਿਆਂ ਨੇ ਦੱਸਿਆ ਕਿ ਪਿੰਡ ਵਿੱਚ ਸਥਿਤ ਹੋਮਗਾਰਡ ਦਾ ਦਫ਼ਤਰ ਕਾਫ਼ੀ ਸਮਾਂ ਪਹਿਲਾਂ ਤਬਦੀਲ ਹੋ ਗਿਆ ਸੀ । ਇਸ ਦੇ ਕੁਆਟਰ ਹੁਣ ਖ਼ਾਲੀ ਪਏ ਹਨ । ਅਕਸਰ ਦੇਰ ਰਾਤ ਲੋਕ ਇੱਥੇ ਬੈਠ ਕੇ ਸ਼ਰਾਬ ਪੀਂਦੇ ਅਤੇ ਜੂਆ ਖੇਡਦੇ ਹਨ । ਵੀਰਵਾਰ ਰਾਤ ਵੀ ਕੁਝ ਲੋਕ ਇੱਥੇ ਬੈਠ ਕੇ ਸ਼ਰਾਬ ਪੀ ਰਹੇ ਸਨ । ਸਿਟੀ ਪੁਲੀਸ ਸਟੇਸ਼ਨ ਦੇ ਮੁਖੀ ਜਬਰਜੀਤ ਸਿੰਘ ਨੇ ਦੱਸਿਆ ਕਿ ਜਿਸ ਇੱਟ ਨਾਲ ਅਮਰਜੀਤ ਦੀ ਹੱਤਿਆ ਕੀਤੀ ਗਈ ਉਹ ਬਰਾਮਦ ਕਰ ਲਈ ਗਈ ਹੈ । ਫ਼ਿਲਹਾਲ ਅਣਪਛਾਤੇ ਵਿਅਕਤੀਆਂ ਖ਼ਿਲਾਫ਼ ਮਾਮਲਾ ਦਰਜ ਕਰ ਕੇ ਕਾਰਵਾਈ ਕੀਤੀ ਜਾ ਰਹੀ ਹੈ ।

Related posts

Leave a Reply