ਦੀਨ ਦਿਆਲ ਉਪਾਧਿਆਏ ਜਯੰਤੀ ਮੌਕੇ ਟਰਾਂਸਫਾਰਮਰ ਲਗਾਏ

ਗੜਸ਼ੰਕਰ (ਅਸ਼ਵਨੀ ਸ਼ਰਮਾ) : ਕੇਦਰ ਸਰਕਾਰ ਵਲੋਂ ਦੀਨ ਦਿਆਲ ਉਪਾਧਿਆਏ ਦੀ ਜਯੰਤੀ ਮੌਕੇ ਬੀਤ ਇਲਾਕੇ ਦੇ ਵਖ ਵਖ ਪਿੰਡਾਂ ਚ ਬਿਜਲੀ ਸਪਲਾਈ ਨੂੰ ਨਿਰਵਿਘਨ ਚਲਾਉਣ ਲਈ 16 ਨਵੇਂ ਟਰਾਂਸਫਾਰਮਰ ਪਾਵਰਕਾਮ ਨੂੰ ਦਿਤੇ ਸਨ ਜਿਸ ਤਹਿਤ ਅਜ ਬੀਤ ਇਲਾਕੇ ਦੇ ਵਖ ਵਖ ਪਿੰਡਾਂ ਵਿੱਚ ਲਗਾਏ ਟਰਾਂਸਫਾਰਮਰਾ ਵਾਰੇਂ ਜਾਣਕਾਰੀ ਦਿੰਦਿਆਂ ਬੀਜੇਪੀ ਬੀਤ ਮੰਡਲ ਦੇ ਪ੍ਰਧਾਨ ਪਰਦੀਪ ਰੰਗੀਲਾ ਨੇ ਦਸਿਆ ਕਿ ਕੇਦਰ ਦੀ ਨਰਿੰਦਰ ਮੋਦੀ ਦੀ ਸਰਕਾਰ ਨੇ ਇਹ ਟਰਾਂਸਫਾਰਮਰ ਪੰਜਾਬ ਸਰਕਾਰ ਦੇ ਪਾਵਰਕਾਮ ਵਿਭਾਗ ਨੂੰ ਜਾਰੀ ਕੀਤੇ ਸਨ ਜੋ ਕਿ ਵਿਭਾਗ ਨੇ ਵਖ ਵਖ ਪਿੰਡਾਂ ਲਗਾਏ ਹਨ। ਇਸ ਲਈ ਬੀਤ ਮੰਡਲ ਬੀਜੇਪੀ ਵਲੋਂ ਕੇਦਰ ਸਰਕਾਰ ਦਾ ਧੰਨਵਾਦ ਕੀਤਾ। ਇਸ ਮੌਕੇ ਅਲੋਕ ਰਾਣਾ, ਬਿਲਾ ਕੰਬਾਲਾ ਅਤੇ ਬੀਜੇਪੀ ਦੇ ਵਰਕਰ ਹਾਜ਼ਰ ਸਨ। 

Related posts

Leave a Reply