ਵੱਡੀ ਖ਼ਬਰ : ਦਿੱਲੀ ਅਤੇ ਯੂਪੀ ਦੀ ਪੁਲਿਸ ਗਾਜ਼ੀਪੁਰ ਸਰਹੱਦ ‘ਤੇ ਪਹੁੰਚੀ, ਕਿਸਾਨਾਂ ਦੀ ਪਾਣੀ ਦੀ ਸਪਲਾਈ ਕੱਟੀ, ਪੋਰਟੇਬਲ ਟਾਇਲਟ ਵੀ ਹਟਾਉਣੇ ਸ਼ੁਰੂ, ਸੜਕ ਖਾਲੀ  ਕਰਨ ਲਈ ਕਿਹਾ

ਦਿੱਲੀ : ਦਿੱਲੀ ਅਤੇ ਯੂਪੀ ਦੀ ਪੁਲਿਸ ਗਾਜ਼ੀਪੁਰ ਸਰਹੱਦ ‘ਤੇ ਪਹੁੰਚ ਗਈ ਹੈ। ਪੁਲਿਸ ਨੇ ਗਾਜੀਪੁਰ ਸਰਹੱਦ ‘ਤੇ ਮੌਜੂਦ ਕਿਸਾਨਾਂ ਨੂੰ ਅੱਜ ਸੜਕ ਖਾਲੀ  ਕਰਨ ਲਈ ਕਿਹਾ ਹੈ। ਰਾਕੇਸ਼ ਟਿਕਟ ਸਮੇਤ ਸਾਰੇ ਲੋਕਾਂ ਨਾਲ ਗੱਲਬਾਤ ਕੀਤੀ ਜਾ ਰਹੀ ਹੈ।

ਮੰਚ ਤੋਂ ਰਾਕੇਸ਼ ਟਿਕਟ ਨੇ ਕਿਹਾ ਕਿ ਜੇ ਪੁਲਿਸ ਸਾਨੂੰ ਗ੍ਰਿਫਤਾਰ ਕਰਦੀ ਹੈ ਤਾਂ ਅਸੀਂ ਸ਼ਾਂਤਮਈ ਗ੍ਰਿਫਤਾਰੀ ਦੇ ਸਕਦੇ ਹਾਂ। ਦੱਸ ਦੇਈਏ ਕਿ ਗਾਜੀਪੁਰ ਸਰਹੱਦ ‘ਤੇ ਅੰਦੋਲਨਕਾਰੀ ਕਿਸਾਨਾਂ ਦੀ ਪਾਣੀ ਦੀ ਸਪਲਾਈ ਕੱਟ ਦਿੱਤੀ ਗਈ ਹੈ। ਪੁਲਿਸ ਨੇ ਇਥੇ ਲਗਾਏ ਗਏ ਪੋਰਟੇਬਲ ਟਾਇਲਟ ਵੀ ਹਟਾਉਣਾ ਸ਼ੁਰੂ ਕਰ ਦਿੱਤਾ ਹੈ।

Related posts

Leave a Reply