ਦਿੱਲੀ ਸਰਕਾਰ ਦੀਆਂ ਗੋਡਣੀਆਂ ਲੂਆ ਕੇ ਜਿੱਤ ਦੇ ਰੱਸੇ ਨੂੰ ਚੁੰਮਾਗੇ : ਕਮਲੇਸ ਕੌਰ ਧੂਤ

ਸੰਯੁਕਤ ਕਿਸਾਨ ਮੋਰਚੇ ਦੇ ਸੱਦੇ ਤੇ ਮਹਿਲਾ ਕਿਸਾਨ ਦਿਵਸ ਮਨਾਇਆ

ਗੜ੍ਹਦੀਵਾਲਾ 18 ਜਨਵਰੀ(ਚੌਧਰੀ ): ਇਤਿਹਾਸਿਕ ਪਿੰਡ ਧੂਤਕਲਾ ਵਿਖੇ ਸੰਯੁਕਤ ਕਿਸਾਨ ਮੋਰਚੇ ਦੇ ਸੱਦੇ ਤੇ ਮਹਿਲਾ ਦਿਵਸ ਮਨਾਇਆ।ਏਥੇ ਸੰਬੋਧਨ ਕਰਦਿਆ ਕਮਲੇਸ ਕੌਰ ਧੂਤ ਤੇ ਮਨਜੀਤ ਕੌਰ ਭੱਟੀਆ ਨੇ ਬੋਲਦਿਆ ਕਿਹਾ ਕਿ ਕਿਸਾਨੀ ਸੰਘਰਸ ਜੋ ਕਿ ਦਿੱਲੀ ਦੀਆਂ ਬਰੂਹਾਂ ਤੇ ਚੱਲ ਰਿਹਾ ਹੈ ਪੂਰੇ ਸਿੱਖਰ ਤੇ ਪਹੁੰਚ ਗਿਆ ਹੈ ।ਅੱਜ ਬੜੇ ਠਰੱਮੇ ਤੇ ਸਿਆਣਪ ਨਾਲ ਇਹ ਚੱਲ ਰਿਹਾ ਸੰਘਰਸ ਜਿਸ ਨੂੰ ਕਿ ਮੋਕੇ ਦੀਆ ਸਰਕਾਰਾ ਤਾਰਪੀਡੋ ਕਰਨ ਦੀਆ ਨਿੱਤ ਨਵੀਆਂ ਚਾਲਾਂ ਚੱਲ ਰਹੀ ਹੈ ,ਇਸ ਦਾ ਮਤਲਬ ਇਹ ਹੈ ਕਿ ਸੰਘਰਸ ਹੋਰ ਲੰੰਮਾ ਹੋ ਸਕਦਾ ਹੈ ਕਿੳਕਿ ਸਰਕਾਰਾ ਹਰ ਤਰਾ ਹੀਲਾ ਵਰਤ ਕੇ ਕਿਸਾਨ ਸੰਘਰਸ ਨੂੰ ਖਤਮ ਕਰਨ ਵੱਲ ਲੱਗੀ ਹੋਈ ਹੈ । ਉਨਾ ਕਿਹਾ ਕਿ ਸਰਕਾਰ ਸਾਡੀਆ 32 ਜਥੇਬੰਦੀਆ ਨਾਲ 9 ਵਾਰ ਗੱਲਬਾਤ ਕਰਕੇ ਕੋਈ ਭੀ ਸਿੱਟਾ ਨਹੀ ਕੱਡ ਰਹੀ ਇਹ ਇਸ ਵੱਲ ਇਸਾਰ ਹੈ ਕਿ ਸੁਚੇਤ ਰਹਿ ਕੇ ਸਰਕਾਰ ਦੀਆ ਚਾਲਾ ਤੋ ਸੁਚੇਤ ਰਹੀਏ । ਕਿਉਕਿ ਇਤਿਹਾਸ ਗਵਾਹ ਹੈ 1857 ਦਾ ਗਦਰ ਕੁਝ ਆਪਣਿਆ ਦੀਆਂ ਮਾੜੀਆਂ ਹਰਕਤਾ ਕਾਰਨ 100 ਸਾਲ ਪਿਛੇ ਪੈ ਗਿਆ ਸੀ ।ਉਨਾ ਕਿਹਾ ਕਿ ਪੂਰੇ ਭਾਰਤ ਦੇ ਕਿਸਾਨ ਮਜਦੂਰ ,ਹਿੰਦੂ ਸਿੱਖ ,ਦਲਿਤ ,ਮੁਸਲਮਾਨ ,ਅਤੇ ਹੋਰ ਧਰਮ ਇਸ ਅੰਦੋਲਨ ਦਾ ਹਿੱਸਾ ਹਨ । ਅੱਜ ਅਸੀ ਬੜੇ ਮਾਣ ਨਾਲ ਇਹ ਕਹਿ ਰਹੇ ਹਾ ਕਿ ਸਾਡਾ ਪੰਜਾਬ ਇਸ ਸੰਘਰਸ ਦੀਆ ਮੋਰਲੀਆ ਕਤਾਰਾ ਚ ਖੜਾ ਹੈ । ਅੱਜ ਦੇ ਇਸ ਇਕੱਠ ਚ ਬਲਵੀਰ ਕੌਰ ,ਸਤਿੰਦਰ ਕੌਰ ,ਜਗਦੀਸ ਕੌਰ ,ਸੁਖਬਿੰਦਰ ਕੌਰ ,ਹਰਜੀਤ ਕੌਰ ,ਗੁਰਪ੍ਰੀਤ ਕੌਰ ਸਕੰਤਲਾ ਦੇਵੀ ,ਜਸਵੀਰ ਕੌਰ ,ਪੁਸਪਾ ਦੇਵੀ ,ਗੀਤਾ ਦੇਵੀ, ਪਿੰਕੀ ,ਕਮਲੇਸ ਕੌਰ ,ਮਨਜੀਤ ਕੌਰ ,ਸਤਿਆ ਦੇਵੀ ਚੰਨਣ ਕੌਰ ,ਗੁਮੇਜ ਕੌਰ ,ਗੁਰਮੀਤ ਕੌਰ ,ਸੰਤੋਸ ਰਾਨੀ,ਪ੍ਰੀਤਮ ਕੌਰ, ਰੀਨਾ ਰਾਨੀ ,ਹਾਜਿਰ ਸਨ । ਕਿਸਾਨ ਆਗੂਆ ਵਲੋ ਚਰਨਜੀਤ ਸਿੰਘ ਚਠਿਆਲ ,ਚੈਚਲ ਸਿੰਘ ਪਵਾ ,ਖੇਤ ਮਜਦੂਰ ਯੁਨੀਅਨ ਵਲੋ ਹਰਬੰਸ ਸਿਮਘ ਧੂਤ ,ਗੁਰਿੰਦਰ ਸਿੰਘ ਧੂਤ ,ਹਰਬਿੰਦਰ ਸਿੰਘ ਧੂਤ ,ਸੰਤੋਖ ਰਾਣਾ ,ਮਾਸਟਰ ਸਵਰਨ ਸਿੰਘ ,ਜਗਤਾਰ ਸਿੰਘ ਜੱਗਾ ,ਸਰਪੰਚ ਅਸਨੀ ਕੁਮਾਰ ,ਮਨਜੀਤ ਸਿੰਘ ਧੂਤ ,ਦਵਿੰਦਰ ਸਿੰਘ ,ਸੁਰਿੰਦਰ ਸਿੰਘ ,ਬਲਦੇਵ ਸਿੰਘ ,ਕਪਲ ਦੇਵ ਆਦਿ ਹਾਜਰ ਸਨ ।

Related posts

Leave a Reply