LATEST : ਯੂਥ ਕਾਂਗਰਸ ਦੇ ਜ਼ਿਲ੍ਹਾ ਪ੍ਰਧਾਨ ਗੁਰਲਾਲ ਸਿੰਘ ਭੁੱਲਰ ਦੀ ਹੱਤਿਆ ਦੇ ਮਾਮਲੇ ਵਿੱਚ ਦਿੱਲੀ ਪੁਲਿਸ ਵੱਲੋਂ ਤਿੰਨ ਲੋਕਾਂ ਨੂੰ ਗ੍ਰਿਫ਼ਤਾਰ ਕੀਤਾ, ਲਾਰੇਂਸ ਬਿਸ਼ਨੋਈ ਗੈਂਗਸਟਰ ਨੇ ਲਈ ਸੀ ਜ਼ਿੰਮੇਦਾਰੀ

ਨਵੀਂ ਦਿੱਲੀ: ਗੁਰਲਾਲ ਸਿੰਘ ਭੁੱਲਰ ਕਤਲ ਕੇਸ: ਪੰਜਾਬ ਦੇ ਫਰੀਦਕੋਟ ਵਿੱਚ 34 ਸਾਲਾ ਨੌਜਵਾਨ ਕਾਂਗਰਸੀ ਆਗੂ ਗੁਰਲਾਲ ਸਿੰਘ ਭੁੱਲਰ ਦੀ ਹੱਤਿਆ ਦੇ ਮਾਮਲੇ ਵਿੱਚ ਦਿੱਲੀ ਪੁਲਿਸ ਦੇ ਵਿਸ਼ੇਸ਼ ਸੈੱਲ ਵੱਲੋਂ ਤਿੰਨ ਲੋਕਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ।

ਗੌਰਤਲਬ ਹੈ  ਕਿ ਵੀਰਵਾਰ ਨੂੰ ਫਰੀਦਕੋਟ ਦੇ ਜੁਬਲੀ ਚੌਕ ਵਿਖੇ ਅਣਪਛਾਤੇ ਬਦਮਾਸ਼ਾਂ ਦੇ 2 ਬਾਈਕ ਸਵਾਰਾਂ ਨੇ ਭੁੱਲਰ ਨੂੰ 12 ਗੋਲੀਆਂ ਮਾਰੀਆਂ। ਘਟਨਾ ਤੋਂ ਬਾਅਦ, ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਇਸ ਮਾਮਲੇ ਦੀ ਉੱਚ ਪੱਧਰੀ ਜਾਂਚ ਦੇ ਆਦੇਸ਼ ਦਿੱਤੇ ਹਨ। ਭੁੱਲਰ ਫਰੀਦਕੋਟ ਯੂਥ ਕਾਂਗਰਸ ਦੇ ਜ਼ਿਲ੍ਹਾ ਪ੍ਰਧਾਨ ਸਨ।

ਜਾਣਕਾਰੀ ਲਈ ਦੱਸ ਦੇਈਏ ਕਿ ਪੰਜਾਬ ਦੇ ਫਰੀਦਕੋਟ ਜ਼ਿਲੇ ਵਿਚ 18 ਫਰਵਰੀ ਦੀ ਸ਼ਾਮ ਨੂੰ ਯੂਥ ਕਾਂਗਰਸ ਦੇ ਆਗੂ ਗੁਰਲਾਲ ਸਿੰਘ ਭੁੱਲਰ  ਦੇ  ਬਦਮਾਸ਼ਾਂ ਨੇ 12 ਫਾਇਰ  ਕੀਤੇ ਸੀ ਅਤੇ ਮੌਕੇ ਤੋਂ ਫ਼ਰਾਰ  ਹੋ ਗਏ ਸਨ । ਓਹਨਾ ਨੂੰ ਤੁਰੰਤ ਹਸਪਤਾਲ ਦਾਖਿਲ ਕਰਵਾਇਆ ਗਿਆ ਜਿਥੇ ਓਹਨਾ ਦੀ ਮੌਤ ਹੋ ਗਈ।  

Related posts

Leave a Reply