ਆਲ ਇੰਡੀਆ ਜੱਟ ਮਹਾਂਸਭਾ ਵੱਲੋਂ ਐੱਸ ਡੀ ਐੱਮ ਨੂੰ ਦਿੱਤਾ ਮੰਗ ਪੱਤਰ


ਗੜ੍ਹਸ਼ੰਕਰ,11 ਸਤੰਬਰ (ਅਸ਼ਵਨੀ ਸ਼ਰਮਾ) : ਆਲ ਇੰਡੀਆ ਜੱਟ ਮਹਾਂ ਸਭਾ ਵੱਲੋਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਨਾਂ ਇੱਕ ਮੰਗ ਪੱਤਰ ਐੱਸ ਡੀ ਐੱਮ ਹਰਬੰਸ ਸਿੰਘ ਨੂੰ ਦਿੱਤਾ ਗਿਆ।ਇਹ ਮੰਗ ਪੱਤਰ ਮਹਾਂਸਭਾ ਦੇ ਜਨਰਲ ਸਕੱਤਰ ਅਜਾਇਬ ਸਿੰਘ ਬੋਪਾਰਾਏ ਵੱਲੋਂ ਦਿੱਤਾ ਗਿਆ।ਮੰਗ ਪੱਤਰ ਵਿੱਚ ਕਿਸਾਨਾਂ ਸੰਬੰਧੀ ਤਿੰਨੇ ਬਿੱਲ ਅਤੇ ਬਿਜਲੀ ਬਿੱਲ 2020 ਨੂੰ ਵਾਪਸ ਲੈਣ ਅਤੇ ਸਵਾਮੀਨਾਥਨ ਕਮਿਸ਼ਨ ਦੀਆਂ ਸਿਫਾਰਸ਼ਾਂ ਲਾਗੂ ਕਰਨ ਦੀ ਮੰਗ ਕੀਤੀ ਗਈ। ਮੰਗ ਪੱਤਰ ਵਿੱਚ ਕਿਹਾ ਗਿਆ ਕਿ ਇਹਨਾਂ ਤਿੰਨੇ ਬਿੱਲਾਂ ਨਾਲ ਕਿਸਾਨੀ ਸਰਮਾਏਦਾਰਾਂ ਦੀ ਹੋ ਜਾਵੇਗੀ ਅਤੇ ਕਿਸਾਨ, ਆੜ੍ਹਤੀ ਤੇ ਮਜ਼ਦੂਰ ਤਬਾਹ ਹੋ ਜਾਣਗੇ। ਦੇਸ਼ ਦੀ ਅਰਥਵਿਵਸਥਾ ਵਿੱਚ ਕਿਸਾਨਾਂ ਦਾ ਬਹੁਤ ਵੱਡਾ ਯੋਗਦਾਨ ਹੈ। ਬਿਜਲੀ ਬਿੱਲ ਰਾਹੀਂ ਪੰਜਾਬ ਵਿੱਚ ਕਿਸਾਨਾਂ ਨੂੰ ਦਿੱਤੀ ਜਾ ਰਹੀ ਮੁਫ਼ਤ ਬਿਜਲੀ ਅਤੇ ਐੱਸ ਸੀ,ਐੱਸ ਟੀ ਅਤੇ ਓ ਬੀ ਸੀ ਨੂੰ ਦਿੱਤੀ ਜਾਂਦੀ ਮੁਫ਼ਤ ਬਿਜਲੀ ਬੰੰਦ ਹੋ ਜਾਵੇਗੀ।

Related posts

Leave a Reply