ਹੋਟਲ ਕਾਰੋਬਾਰੀ ਨੁੰ ਇਨਸਾਫ ਦਵਾਉਨ ਲਈ ਐਸਐਸਪੀ ਪਠਾਨਕੋਟ ਨੁੰ ਦਿੱਤਾ ਮੰਗ ਪੱਤਰ

ਪਠਾਨਕੋਟ,28 ਅਕਤੂਬਰ(ਰਜਿੰਦਰ ਸਿੰਘ ਰਾਜਨ ਬਿਊਰੋ ਚੀਫ) : ਆਈਪੀਐਲ ਮੈਚ ਤੇ ਸੱਟਾ ਲਗਾਉਨ ਦੇ ਮਾਮਲੇ ਵਿੱਚ ਹੋਟਲ ਮਾਲਿਕ ਪਾਲ ਸਿੰਘ ਤੇ ਦਰਜ ਕੀਤੇ ਮਾਮਲੇ ਨੁੰ ਰੱਧ ਕਰਨ ਦੇ ਲਈ ਬੁਧਵਾਰ ਨੁੰ ਵਪਾਰ ਮੰਡਲ ਪਠਾਨਕੋਟ ਤੇ ਹੋਟਲ ਅਤੇ ਰੇਸਟੋਰੇਂਟ ਐਸੋਸਿਏਸ਼ਨ ਦੇ ਆਗੂਆਂ ਵਲੋਂ ਐਸਐਸਪੀ ਨਾਲ ਮੁਲਾਕਾਤ ਕੀਤੀ ਗਈ।ਇਸ ਦੌਰਾਨ ਉਨਾ ਨੇ ਐਸਐਸਪੀ ਨੁੰ ਇਸ ਮਾਮਲੇ ਵਿੱਚ ਮੁੜ ਤੋਂ ਜਾਂਚ ਕਰਨ ਦੇ ਲਈ ਮੰਗ ਪੱਤਰ ਦਿੱਤਾ ਅਤੇ ਪਾਲ ਸਿੰਘ ਨੁੰ ਇਨਸਾਫ ਦਵਾਉਨ ਦੀ ਮੰਗ ਕੀਤੀ।ਵਪਾਰ ਮੰਡਲ ਪਠਾਨਕੋਟ ਦੇ ਪ੍ਰਧਾਨ ਨਰੇਸ਼ ਅਰੋੜਾ ਅਤੇ ਰਾਸ਼ਟਰੀ ਸੰਗਠਨ ਮੰਤਰੀ ਐਲਆਰ ਸੋਡੀ ਅਤੇ ਹੋਟਲ ਰੇਸਟੋਰੇਂਟ ਦੇ ਪ੍ਰਧਾਨ ਨਿਿਤਨ ਮਹਾਜਨ ਅਤੇ ਚੇਅਰਮੈਨ ਰਾਕੇਸ਼ ਔਲ ਨੇ ਕਿਹਾ ਕਿ ਥਾਨਾ ਡਿਵੀਜਨ ਨੰਬਰ 2 ਦੀ ਪੁਲਿਸ ਵਲੋਂ ਪਾਲ ਸਿੰਘ ਤੇ ਦਰਜ ਕੀਤੇ ਗਏ ਮਾਮਲੇ ਨੁੰ ਲੈਕੇ ਉਨਾ ਨੇ ਐਸਐਸਪੀ ਨੁੰ ਮੰਗ ਪੱਤਰ ਦਿੱਤਾ ਹੈ।ਉਨਾ ਕਿਹਾ ਕਿ ਇਸ ਮਾਮਲੇ ਵਿੱਚ ਪੁਲਿਸ ਦੀ ਜਾਂਚ ਕਰਵਾਉਨ ਦੇ ਲਈ ਮੰਗ ਕੀਤੀ ਗਈ ਹੇ ਤਾਂਕਿ ਪਾਲ ਸਿੰਘ ਨੁੰ ਇਨਸਾਫ ਮਿਲ ਸਕੇ। 

Related posts

Leave a Reply