ਕਿਸਾਨੀ ਅੰਦੋਲਨ ਦੌਰਾਨ ਜੇਲ੍ਹਾਂ ਚ ਬੰਦ ਕਿਸਾਨਾਂ ਦੀ ਬਿਨ੍ਹਾਂ ਸ਼ਰਤ ਰਿਹਾਈ ਅਤੇ ਝੂਠੇ ਕੇਸ ਰੱਦ ਕਰਨ ਸਬੰਧੀ ਐਸ ਡੀ ਐਮ ਦਸੂਹਾ ਨੂੰ ਸੌਂਪਿਆ ਮੰਗ ਪੱਤਰ

ਗੜ੍ਹਦੀਵਾਲਾ 25 ਫਰਵਰੀ (CHOUDHARY) : ਗੰਨਾ ਸ਼ੰਘਰਸ਼ ਕਮੇਟੀ ਏ.ਬੀ.ਸ਼ੂਗਰ ਮਿੱਲ ਰੰਧਾਵਾ (ਦਸੂਹਾ )ਵਲੋਂ ਜਬਰ ਵਿਰੋਧ ਦਿਵਸ ਤੇ ਕਿਸਾਨੀ ਅੰਦੋਲਨ ਦੌਰਾਨ ਜੇਲ੍ਹਾਂ ਚ ਬੰਦ ਕਿਸਾਨਾਂ ਦੀ ਬਿਨ੍ਹਾਂ ਸ਼ਰਤ ਰਿਹਾਈ ਅਤੇ ਝੂਠੇ ਕੇਸ ਰੱਦ ਕਰਨ ਸਬੰਧੀ ਉਕੱਤ ਕਮੇਟੀ ਆਗੂ ਗੁਰਪ੍ਰੀਤ ਸਿੰਘ ਦੀ ਅਗਵਾਈ ਹੇਠ ਕਿਸਾਨਾਂ ਵਲੋਂ ਦੇਸ਼ ਦੇ ਰਾਸ਼ਟਰਪਤੀ ਤੱਕ ਪਹੁੰਚਣ ਲਈ ਇੱਕ ਮੰਗ ਪੱਤਰ ਐਸ,ਡੀ,ਐਮ ਦਸੂਹਾ ਰਣਦੀਪ ਸਿੰਘ ਹੀਰ ਨੂੰ ਸੌਂਪਿਆ ਗਿਆ।ਇਸ ਸੰਬੰਧੀ ਜਾਣਕਾਰੀ ਦਿੰਦਿਆਂ ਗੁਰਪ੍ਰੀਤ ਸਿੰਘ ਹੀਰਾਹਾਰ ਨੇ ਦੱਸਿਆ ਕਿ ਇਹ ਮੰਗ ਪੱਤਰ ਦੇਸ਼ ਦੇ ਮਾਣਯੋਗ ਰਾਸ਼ਟਰਪਤੀ ਰਾਮਨਾਥ ਕੋਵਿੰਦ ਨੂੰ ਕਿਸਾਨੀ ਅੰਦੋਲਨ ਦੌਰਾਨ ਜੇਲ੍ਹਾਂ ਚ ਬੰਦ ਕਿਸਾਨਾਂ ਦੀ ਬਿਨਾਂ ਸ਼ਰਤ ਰਿਹਾਈ, ਝੂਠੇ ਕੇਸ ਰੱਦ ਕਰਨ ਅਤੇ ਸੰਘਰਸ਼ ਵਿੱਚ ਸ਼ਾਮਲ ਕਿਸਾਨਾਂ ਨੂੰ ਡਰਾਉਣ ਧਮਕਾਉਣ ਲਈ ਭੇਜੇ ਜਾ ਰਹੇ ਪੁਲੀਸ, ਐੱਨ ਆਈ ਏ ਅਤੇ ਹੋਰ ਸਰਕਾਰੀ ਏਜੰਸੀਆਂ ਵੱਲੋਂ ਭੇਜੇ ਜਾ ਰਹੇ ਨੋਟਿਸ ਅਤੇ ਪਹਿਲਾਂ ਭੇਜੇ ਗਏ ਨੋਟਿਸ ਰੱਦ ਕਰਵਾਉਣ ਦੇ ਸਬੰਧ ਵਿੱਚ ਦਿੱਤਾ ਗਿਆ ।ਉਨ੍ਹਾਂ ਕਿਹਾ ਕਿ ਪਿਛਲੇ ਛੇ ਮਹੀਨਿਆਂ ਤੋਂ ਦੇਸ਼ ਦੇ ਕਿਸਾਨ ਤਿੰਨ ਖੇਤੀ ਕਾਨੂੰਨਾਂ ਦੇ ਖ਼ਿਲਾਫ਼ ਅਤੇ ਘੱਟੋ ਘੱਟ ਸਮਰਥਨ ਮੁੱਲ ਲੈਣ ਲਈ ਵੱਖ ਵੱਖ ਪੱਧਰ ਤੇ ਸੰਘਰਸ਼ ਕਰ ਰਹੇ ਹਨ। ਹੁਣ ਪਿਛਲੇ ਤਿੰਨ ਮਹੀਨਿਆਂ ਤੋਂ ਕਿਸਾਨ ਮੁੱਖ ਰੂਪ ਵਿੱਚ ਸੰਯੁਕਤ ਕਿਸਾਨ ਮੋਰਚੇ ਦੀ ਅਗਵਾਈ ਵਿਚ ਅਣਮਿੱਥੇ ਸਮੇਂ ਦੇ ਸੰਘਰਸ਼ ਚ ਦਿੱਲੀ ਤੇ ਆਲੇ ਦੁਆਲੇ ਇਕੱਤਰ ਹਨ। ਪਰ ਭਾਰਤ ਸਰਕਾਰ ਅਤੇ ਕਈ ਸੂਬਾ ਸਰਕਾਰਾਂ ਵੱਲੋਂ ਸੈਂਕਡ਼ੇ ਕਿਸਾਨਾਂ ਨੂੰ ਜੇਲ੍ਹਾਂ ਵਿੱਚ ਸੁੱਟ ਦਿੱਤਾ ਗਿਆ ਅਤੇ ਝੂਠੇ ਕੇਸ ਬਣਾ ਦਿੱਤੇ ਹਨ।ਉਨ੍ਹਾਂ ਕਿਹਾ ਕਿ ਅੱਜ ਸਾਰੇ ਦੇਸ਼ ਵਿੱਚੋਂ ਜਬਰ ਵਿਰੋਧੀ ਦਿਨ ਮਨਾਉਂਦੇ ਹੋਏ ਜ਼ਿਲ੍ਹਾ ਅਤੇ ਤਹਿਸੀਲ ਅਧਿਕਾਰੀਆਂ ਰਾਹੀਂ ਮੰਗ ਪੱਤਰ ਰਾਸ਼ਟਰਪਤੀ ਨੂੰ ਭੇਜਿਆ ਹੈ ਜਿਸ ਤਹਿਤ ਉਪਰੋਕਤ ਦਰਸਾਈਆਂ ਗਈਆਂ ਮੰਗਾਂ ਮੰਨੀਆਂ ਜਾਣ।ਇਸ ਮੌਕੇ ਐੱਸ ਡੀ ਐੱਮ ਦਸੂਹਾ ਨੇ ਕਿਸਾਨਾਂ ਨੂੰ ਭਰੋਸਾ ਦਿਵਾਇਆ ਕਿ ਮੰਗ ਪੱਤਰ ਨੂੰ ਰਾਸ਼ਟਰਪਤੀ ਤੱਕ ਪਹੁੰਚਾਉਣ ਲਈ ਤੁਰੰਤ ਪਹਿਲ ਕਦਮੀ ਕੀਤੀ ਜਾਵੇਗੀ। ਇਸ ਮੌਕੇ ਗੁਰਪ੍ਰੀਤ ਸਿੰਘ ਹੀਰਾਹਾਰ,ਦਵਿੰਦਰ ਸਿੰਘ ਚੋਹਕਾ, ਅਵਤਾਰ ਸਿੰਘ ਮਾਨਗਡ਼੍ਹ, ਤਰਸੇਮ ਸਿੰਘ ਅਰਗੋਵਾਲ ,ਗੁਰਮੇਲ ਸਿੰਘ ਬੁੱਢੀ ਪਿੰਡ , ਮਨਦੀਪ ਸਿੰਘ ਭਾਨਾ, ਮਨਜੀਤ ਸਿੰਘ ਮੱਲੇਵਾਲ, ਹਰਜੀਤ ਸਿੰਘ ਮਿਰਜਾਪੁਰ, ਜਥੇਦਾਰ ਹਰਪਾਲ ਸਿੰਘ, ਡਾ ਮੋਹਨ ਸਿੰਘ ਮੱਲ੍ਹੀ ,ਨਿਰਮਲ ਸਿੰਘ ਖੈਰਾਬਾਦ, ਗੁਰਪ੍ਰੀਤ ਸਿੰਘ ਚਠਿਆਲ, ਜਤਿੰਦਰ ਸਿੰਘ ਸੱਗਲਾ,ਕੈਪਟਨ ਲਸ਼ਕਰ ਸਿੰਘ ਰੰਧਾਵਾ, ਗੁਰਮੀਤ ਸਿੰਘ ਜੀਆ ਸਹੋਤਾ, ਕਰਮ ਸਿੰਘ ਡੱਫਰ ਆਦਿ ਸਮੇਤ ਕਿਸਾਨ ਹਾਜ਼ਿਰ ਸਨ।

Related posts

Leave a Reply