ਡਿਪਟੀ ਕਮਿਸ਼ਨਰ ਰਾਹੀਂ ਮੁੱਖ ਮੰਤਰੀ ਪੰਜਾਬ ਨੂੰ ਸਾਥੀ ਕਾਮਰੇਡਾਂ ਤੇ ਦਰਜ ਪਰਚਾ ਰੱਦ ਕਰਨ ਸਬੰਧੀ ਸੌਂਪਿਆ ਮੰਗ ਪੱਤਰ

ਗੁਰਦਾਸਪੁਰ 9 ਸਤੰਬਰ ( ਅਸ਼ਵਨੀ ) :- ਹਿੰਦ ਕਮਿਉਨਿਸਟ ਪਾਰਟੀ ( ਮਾਰਕਸਵਾਦੀ ) ਪੰਜਾਬ ਦੇ ਸੱਦੇ ਤੇ ਅੱਜ ਜਿਲਾ ਗੁਰਦਾਸਪੁਰ ਸੀ ਪੀ ਆਈ ਐਮ ਵੱਲੋਂ ਜਿਲਾ ਸੱਕਤਰ ਕਾਮਰੇਡ ਰਣਵੀਰ ਸਿੰਘ ਵਿਰਕ ਦੀ ਅਗਵਾਈ ਵਿਚ ਇੱਕਠੇ ਹੋ ਕੇ ਡਿਪਟੀ ਕਮਿਸ਼ਨਰ ਗੁਰਦਾਸਪੁਰ ਰਾਹੀਂ ਮੁੱਖ ਮੰਤਰੀ ਪੰਜਾਬ ਨੂੰ ਮੰਗ ਪੱਤਰ ਭੇਜਦੇ ਹੋਏ ਮੰਗ ਕੀਤੀ ਗਈ ਕਿ ਕਾਮਰੇਡ ਕੁਲਵਿੰਦਰ ਸਿੰਘ ਉਡਿਤ ਤੇ ਉਹਨਾ ਦੇ ਸਾਥੀ ਕਾਮਰੇਡਾਂ ਉਪਰ ਮਾਨਸਾ ਪੁਲਿਸ ਵੱਲੋਂ ਦਰਜ ਕੀਤਾ ਝੂਠਾ ਪਰਚਾ ਰੱਦ ਕੀਤਾ ਜਾਵੇ ਅਤੇ ਕਾਮਰੇਡਾਂ ਨੂੰ ਬਿਨਾ ਸ਼ਰਤ ਰਿਹਾ ਕੀਤਾ ਜਾਵੇ।

 ਜਿਕਰਯੋਗ ਹੈ ਕਿ ਕਾਮਰੇਡ ਕੁਲਵਿੰਦਰ ਸਿੰਘ ਉਡਿਤ ਜੋ ਕਿ ਮਾਨਸਾ ਜਿਲੇ ਦੇ ਸੱਕਤਰ ਹਨ 5 ਸਤੰਬਰ ਨੂੰ ਸਾਥੀ ਕਾਮਰੇਡਾਂ ਦੇ ਨਾਲ ਜਿਲਾ ਕਮੇਟੀ ਦਫਤਰ ਵਿਚ ਮੀਟਿੰਗ ਕਰ ਰਹੇ ਸਨ ਤਾਂ ਵੱਡੀ ਗਿਣਤੀ ਵਿਚ ਪੁਲਿਸ ਦਫਤਰ ਵਿਚ ਦਾਖਲ ਹੋ ਗਈ ਅਤੇ ਦਫਤਰ ਵਿਚ ਹਾਜ਼ਰ ਸਾਥੀਆ ਨੂੰ ਬਿਨਾ ਕਿਸੇ ਕਾਰਨ ਲਾਠੀਆਂ ਦੇ ਨਾਲ ਮਾਰਨਾ ਕੁਟਣਾ ਸ਼ੁਰੂ ਕਰ ਦਿੱਤਾ। ਜਿਸ ਕਾਰਨ ਕਈ ਕਾਮਰੇਡ ਸਾਥੀਆ ਦੇ ਗੰਭੀਰ ਸੱਟਾ ਵੀ ਲੱਗ ਗਈਆ।

ਪੁਲਿਸ ਦੀ ਇਹ ਕਾਰਵਾਈ ਅੱਤ ਦਰਜੇ ਦੀ ਗ਼ੈਰ ਜਮਹੂਰੀ ਅਤੇ ਨਿਦੰਣ ਯੋਗ ਕਾਰਵਾਈ ਹੈ।ਇਸ ਦੀ ਨਿਖੇਧੀ ਕਰਦੇ ਹੋਏ ਮੰਗ ਕੀਤੀ ਗਈ ਕਿ ਕਾਮਰੇਡ ਕੁਲਵਿੰਦਰ ਸਿੰਘ ਉਡਿਤ ਤੇ ਉਹਨਾ ਦੇ ਸਾਥੀ ਕਾਮਰੇਡਾਂ ਉਪਰ ਮਾਨਸਾ ਪੁਲਿਸ ਵੱਲੋਂ ਦਰਜ ਕੀਤਾ ਝੂਠਾ ਪਰਚਾ ਰੱਦ ਕੀਤਾ ਜਾਵੇ ਅਤੇ ਹਿਰਾਸਤ ਵਿਚ ਲਏ ਕਾਮਰੇਡ ਰਿਹਾ ਕੀਤੇ ਜਾਣ। ਇਸ ਮੌਕੇ ਤੇ ਹੋਰਣਾਂ ਤੋਂ ਇਲਾਵਾ ਕਾਮਰੇਡ ਰੂਪ ਸਿੰਘ ਪੱਡਾ,ਕਾਮਰੇਡ ਅਮਰਜੀਤ ਸੈਣੀ,ਗੁਰਬਚਨ ਸਿੰਘ ਬਾਜਵਾ,ਲਖਵਿੰਦਰ ਸਿੰਘ ਅਤੇ ਕਾਮਰੇਡ ਸੁਲੱਖਨ ਮਸੀਹ ਆਿਦ ਹਾਜ਼ਰ ਸਨ।

Related posts

Leave a Reply