ਲਮੇਂ ਸਮੇਂ ਤੋਂ ਲਟਕ ਰਹੀ ਪੁਲੀ ਬਣਾਉਣ ਦੀ ਪਿੰਡ ਬਰੂਹੀ ਨਿਵਾਸੀਆਂ ਦੀ ਮੰਗ

(ਮੌਕਾ ਦਿਖਾਉਂਦੇ ਹੋਏ ਪਿੰਡ ਵਾਸੀ ਨਾਲ ਹਰਮੀਤ ਸਿੰਘ ਔਲਖ)

ਸਰਕਾਰ ਕੰਡੀ ਖੇਤਰ ਦੇ ਲੋਕਾਂ ਦੀ ਮੁਸ਼ਕਿਲਾਂ ਵੱਲ ਧਿਆਨ ਦੇਵੇ : ਔਲਖ

ਗੜ੍ਹਦੀਵਾਲਾ 1 ਸਤੰਬਰ (ਚੌਧਰੀ) : ਆਮ ਆਦਮੀ ਪਾਰਟੀ ਦੇ ਸੀਨੀਅਰ ਆਗੂ ਹਰਮੀਤ ਸਿੰਘ ਔਲਖ ਵਲੋਂ ਹਲਕਾ ਟਾਡਾਂ ਉੜਮੁੜ ਦੇ ਕਸਬਾ ਗੜ੍ਹਦੀਵਾਲਾ ਅਧੀਨ ਪੈਂਦੇ ਪਿੰਡ ਬਰੂਹੀ ਦੇ ਚੋਅ ਉੱਤੇ ਸਲੈਬ ਪਾ ਕੇ ਪੁਲ ਬਣਾਉਣ ਦੀ ਮੰਗ ਕੀਤੀ ਗਈ ਹੈ।ਉਨ੍ਹਾਂ ਦੱਸਿਆ ਕਿ ਪਿੰਡ ਦੇ ਲੋਕਾਂ ਨੂੰ ਇਸ ਰਾਸਤੇ ਲੰਘਣ ਵਿਚ ਬਹੁਤ ਸਮੱਸਿਆ ਦਾ ਸਾਹਮਣਾ ਕਰਨਾ ਪੈ ਰਿਹਾ ਹੈ।ਵਗਦੇ ਪਾਣੀ ਵਿਚ ਬੱਚਿਆਂ ਤੇ ਬਜੁਰਗਾਂ ਦਾ ਲੰਘਣਾ ਬਹੁਤ ਔਖਾ ਹੈ।ਉਨ੍ਹਾਂ ਕਿਹਾ ਕਿ ਅਕਸਰ ਕਈ ਵਾਰ ਲੰਘਣ ਵਾਲਿਆਂ ਦੇ ਤਿਲਕਣ ਨਾਲ ਸੱਟਾਂ ਚੋਟਾਂ ਲੱਗਦੀਆਂ ਰਹਿੰਦੀਆਂ ਹਨ।

ਉਨ੍ਹਾਂ ਕਿਹਾ ਕਿ ਇੱਥੋ ਲੰਗਣ ਲਈ ਪਿੰਡ ਵਲੋਂ ਪਾਇਪਾਂ ਪਾਈਆਂ ਗਈਆਂ ਸਨ ਪਰ ਪਾਣੀ ਦੇ ਵਹਾਅ ਕਾਰਨ ਰੁੜ ਗਈਆਂ।ਜਿਸ ਕਰਕੇ ਪਿੰਡ ਨਾਲੋ ਕਈ ਘਰਾਂ ਦਾ ਸੰਪਰਕ ਟੁੱਟ ਚੁੱਕਾ ਹੈ। ਉਨ੍ਹਾਂ ਕਿਹਾ ਕਿ ਲੰਘਣ ਵਾਲਾ ਰਸਤਾ ਟੁੱਟ ਚੁੱਕਾ ਹੈ।ਉਨ੍ਹਾਂ ਪ੍ਰਸ਼ਾਸਨ ਤੋਂ ਮੰਗ ਕੀਤੀ ਹੈ ਕਿ ਇਸ ਚੋਅ ਉੱਤੇ ਸਲੈਬ ਪਾ ਕੇ ਪੁਲ ਬਣਾਇਆ ਜਾਵੇ ਤਾਂ ਜੋ ਪਿੰਡ ਵਾਸੀਆਂ ਅਤੇ ਰਾਹਗੀਰਾਂ ਨੂੰ ਲੰਘਣ ਵਿਚ ਅਸਾਨੀ ਹੋ ਸਕੇ।ਇਸ ਮੌਕੇ ਆਮ ਆਦਮੀ ਪਾਰਟੀ ਦੇ ਸੀਨੀਅਰ ਆਗੂ ਹਰਮੀਤ ਸਿੰਘ ਔਲਖ ਦੇ ਨਾਲ ਭਾਰੀ ਗਿਣਤੀ ਵਿਚ ਪਿੰਡ ਵਾਸੀ ਮੌਜੂਦ ਸਨ।

Related posts

Leave a Reply