ਡੈਮੋਕ੍ਰੇਟਿਕ ਜੰਗਲਾਤ ਮੁਲਾਜ਼ਮ ਯੂਨੀਅਨ ਗੁਰਦਾਸਪੁਰ ਵਣ ਰੇਂਜ ਦੇ ਅਹੁਦੇਦਾਰਾਂ ਦੀ ਹੋਈ ਚੋਣ, ਜਰਨੈਲ ਸਿੰਘ ਡੇਹਰੀਵਾਲ ਬਣੇ ਪ੍ਰਧਾਨ

ਗੁਰਦਾਸਪੁਰ 9 ਅਕਤੂਬਰ ( ਅਸ਼ਵਨੀ ) : ਡੈਮੋਕ੍ਰੇਟਿਕ ਜੰਗਲਾਤ ਮੁਲਾਜ਼ਮ ਯੂਨੀਅਨ ਵਣ ਰੇਂਜ ਗੁਰਦਾਸਪੁਰ ਦੀ ਚੋਣ ਨਿਰਮਲ ਸਿੰਘ ਸਰਵਾਲੀ ਜ਼ਿਲਾ ਪ੍ਰਧਾਨ ਅਤੇ ਹਰਜਿੰਦਰ ਸਿੰਘ ਵਡਾਲਾ ਬਾਂਗਰ ਜ਼ਿਲਾ ਪ੍ਰਧਾਨ ਡੀ ਐਮ ਐਫ ਪੰਜਾਬ ਗੁਰਦਾਸਪੁਰ ਦੀ ਪ੍ਰਧਾਨਗੀ ਹੇਠ ਹੋਈ। ਜਿਸ ਿਵਚ ਗੁਰਦਾਸਪੁਰ ਰੇਜ ਦੇ  ਦੀਹਾੜੀਦਾਰ ਮਜ਼ਦੂਰ ਵੱਡੀ ਗਿਣਤੀ ਵਿਚ ਇਕੱਠੇ ਹੋਏ। ਹਾਜ਼ਰ ਵਰਕਰਾਂ ਨੇ ਸਰਵਸੰਮਤੀ ਨਾਲ ਜਰਨੈਲ ਸਿੰਘ ਡੇਹਰੀਵਾਲ ਨੂੰ ਰੇਂਜ ਪ੍ਰਧਾਨ ਅਤੇ ਬਲਕਾਰ ਸਿੰਘ ਨੂੰ ਜਰਨਲ ਸਕੱਤਰ ਤੋਂ ਇਲਾਵਾ ਰਜਨੀ ਕੁਮਾਰੀ,ਪਿੰਕੀ,ਪਰਮਜੀਤ ਕੌਰ,ਸਰਬਜੀਤ ,ਕੌਰ ਸੱਤਿਆ ਦੇਵੀ,ਹਰਜੀਤ ਸਿੰਘ,ਜਗਜੀਤ ਸਿੰਘ ਕਮੇਟੀ ਮੈਂਬਰ ਚੁਣੇ ਗਏ। ਪ੍ਰੈਸ ਨੂੰ ਜਾਣਕਾਰੀ ਦਿੰਦੇ ਹੋਏ ਜਥੇਬੰਦੀ ਦੇ ਜਰਨਲ ਸਕੱਤਰ ਦਵਿੰਦਰ ਸਿੰਘ ਕਾਦੀਆਂ ਨੇ ਦੱਸਿਆ ਕਿ ਜੰਗਲਾਤ ਵਿਭਾਗ ਅੰਦਰ ਕੰਮ ਕਰਦੇ ਮਜ਼ਦੂਰਾਂ ਨੂੰ ਅਫ਼ਸਰਸ਼ਾਹੀ ਵਲੋਂ ਬਗੈਰ ਕਿਸੇ ਕਾਰਨ ਤੋਂ ਕੰਮ ਤੋਂ ਜਵਾਬ ਦੇਣ ਦੀਆਂ ਧਮਕੀਆਂ ਦਿੱਤੀਆਂ ਜਾਂਦੀਆਂ ਹਨ।ਅੱਤ ਦੀ ਮਹਿੰਗਾਈ ਵਿਚ ਕਈ ਕਈ ਮਹੀਨੇ ਬਣਦੀ ਉਜਰਤਾਂ ਨਾ ਦੇ ਕੇ ਲੇਬਰ ਕਾਨੂੰਨਾਂ ਦੀ ਧੱਜੀਆਂ ਉਡਾਈਆਂ ਜਾ ਰਹੀਆਂ ਹਨ। ਵੀਹ-ਵੀਹ ਸਾਲ ਤੋਂ ਪੱਕੇ ਹੋਣ ਦੀ ਮੰਗ ਕਰ ਰਹੇ ਵਰਕਰਾਂ ਨੂੰ ਸੀਨੀਆਰਤਾ ਸੂਚੀ ਵਿੱਚ ਗੜਬੜ ਕਰਕੇ ਆਪਸ ਵਿੱਚ ਉਲਝਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ।

ਇਸ ਮੌਕੇ ਡੀ ਟੀ ਐਫ ਪੰਜਾਬ ਗੁਰਦਾਸਪੁਰ ਦੇ ਜਿਲਾ ਜਰਨਲ ਸਕੱਤਰ ਗੁਰਦਿਆਲ ਚੰਦ,ਵਣ ਰੇਂਜ ਅਲੀਵਾਲ ਦੇ ਜਰਨਲ ਸਕੱਤਰ ਅਸ਼ਵਨੀ ਕੁਮਾਰ,ਕਲਾਨੌਰ ਵਣ ਰੇਂਜ ਕਾਦੀਆਂ ਦੇ ਪ੍ਰਧਾਨ ਨਰਿੰਦਰ ਸਿੰਘ ਕਾਦੀਆਂ ਨੇ ਚੁਣੀ ਹੋਈ ਟੀਮ ਨੂੰ ਵਧਾਈ ਦਿੰਦਿਆਂ ਕਿਹਾ ਕਿ ਕੱਚੇ ਮੁਲਾਜ਼ਮਾਂ ਨੂੰ ਪੱਕਾ ਕਰਨ ਲਈ 24 ਅਕਤੂਬਰ ਨੂੰ ਕਾਦੀਆਂ ਗੁਰਦਾਸਪੁਰ ਵਿਖੇ ਕੈਬਨਿਟ ਮੰਤਰੀ ਸ੍ਰ ਤ੍ਰਿਪਤ ਰਜਿੰਦਰ ਸਿੰਘ ਬਾਜਵਾ ਦੇ ਘਰ ਅੱਗੇ ਦਿੱਤੇ ਜਾ ਰਹੇ ਧਰਨੇ ਵਿੱਚ ਗੁਰਦਾਸਪੁਰ ਦੇ ਮੁਲਾਜ਼ਮ ਡੈਮੋਕ੍ਰੇਟਿਕ ਮੁਲਾਜ਼ਮ ਫੈਡਰੇਸ਼ਨ ਗੁਰਦਾਸਪੁਰ ਦੇ ਝੰਡੇ ਹੇਠ ਇੱਕਠੇ ਹੋ ਕੇ ਰੋਸ਼ ਪ੍ਰਦਰਸਨ ਕਰਨਗੇ। ਹਾਜ਼ਰ ਮੈਂਬਰਾਂ ਵਿੱਚ ਬਲਵੀਰ ਸਿੰਘ,ਬਲਕਾਰ ਸਿੰਘ,ਜਸਪਾਲ ਸਿੰਘ ,ਝਿਲਮਿਲ ਸਿੰਘ ਅਤੇ ਸੋਹਣ ਸਿੰਘ ਨੇ ਵੀ ਆਪਣੇ ਵਿਚਾਰ ਸਾਂਝੇ ਕੀਤੇ।

Related posts

Leave a Reply