Democratic Teacher Front Punjab : ਗੈਰਵਿਦਿਅਕ ਡਿਊਟੀਆਂ ਲੱਗਣ ਕਾਰਨ ਅਧਿਆਪਕਾਂ ਵਿੱਚ ਰੋਸ

ਗੈਰਵਿਦਿਅਕ ਡਿਊਟੀਆਂ ਲੱਗਣ ਕਾਰਨ ਅਧਿਆਪਕਾਂ ਵਿੱਚ ਰੋਸ
ਗੁਰਦਾਸਪੁਰ( ਅਸ਼ਵਨੀ ) :-

ਡੈਮੋਕ੍ਰੇਟਿਕ ਟੀਚਰ ਫਰੰਟ ਪੰਜਾਬ ਗੁਰਦਾਸਪੁਰ ਦੀ ਅਧਿਆਪਕਾਂ ਦੇ ਮਸਲਿਆਂ ਤੇ ਚਰਚਾ ਕਰਨ ਲਈ ਜਿਲਾ ਪ੍ਰਧਾਨ ਹਰਜਿੰਦਰ ਸਿੰਘ ਵਡਾਲਾ ਬਾਂਗਰ ਦੀ ਅਗਵਾਈ ਵਿੱਚ ਮੀਟਿੰਗ ਕੀਤੀ ਗਈ। ਇਸ ਮੌਕੇ ਉਪਕਾਰ ਸਿੰਘ ਵਡਾਲਾ ਬਾਂਗਰ, ਅਮਰਜੀਤ ਸਿੰਘ ਕੋਠੇ ਅਤੇ ਬਲਵਿੰਦਰ ਕੌਰ ਨੇ ਦੱਸਿਆ ਕਿ ਸਿੱਖਿਆ ਵਿਭਾਗ ਵੱਲੋ ਵੱਖ-ਵੱਖ ਟੈਸਟਾਂ ਦੀ ਤਿਆਰੀ ਲਈ ਦਬਾਅ ਬਣਾਇਆ ਜਾ ਰਿਹਾ ਹੈ। ਦੂਸਰੇ ਪਾਸੇ ਪ੍ਰਸ਼ਾਸਨ ਵੱਲੋਂ ਅਧਿਆਪਕਾਂ ਦੀਆਂ ਗੈਰਵਿਦਿਅਕ ਕੰਮਾਂ ਵਿੱਚ ਡਿਊਟੀਆਂ ਲਗਾਈਆਂ ਜਾ ਰਹੀਆਂ ਹਨ .

ਜਿਵੇਂ ਬੀ ਐਲ ਉ ਦੀ ਡਿਊਟੀ ਨਾਲ ਹੀ ਲਾਲ ਲਕੀਰ ਘਰਾਂ ਦਾ ਸਰਵੈ ਕਰਨ ਦੀ ਡਿਊਟੀ। ਜਦੋਂ ਕਿ ਲਾਲ ਲਕੀਰ ਸਰਵੈ ਮਾਲ ਵਿਭਾਗ ਨਾਲ ਸਬੰਧਤ ਹੈ।ਇਸ ਦੇ ਨਾਲ ਹੀ ਸਿਖਿਆ ਵਿਭਾਗ ਨੇ ਇਹ ਡਿਊਟੀ ਸਕੂਲ ਸਮੇਂ ਤੋ ਬਾਅਦ ਕਰਨ ਦਾ ਹੁਕਮ ਦਿੱਤਾ ਹੈ।ਇਸ ਕਰਕੇ ਅਧਿਆਪਕਾਂ ਨੂੰ ਵੱਡੀ ਮੁਸ਼ਕਲ ਪੇਸ਼ ਆ ਰਹੀ ਹੈ।ਜੇ ਕੋਈ ਅਧਿਆਪਕ ਆਪਣੀ ਮੁਸਕਲ ਅਧਿਕਾਰੀਆਂ ਨੂੰ ਦੱਸਣਾ ਚਾਹੁੰਦਾ ਹੈ ਉਸ ਦੀ ਕੋਈ ਸੁਣਵਾਈ ਨਹੀਂ ਹੁੰਦੀ। ।ਇਸ ਲਈ ਜਥੇਬੰਦੀ ਜਿਲਾ ਪ੍ਰਸਾਸ਼ਨ ਤੋ ਮੰਗ ਕਰਦੀ ਹੈ ਕਿ ਬੀ ਐਲ ਉ ਨੂੰ ਸਕੂਲ ਸਮੇਂ ਦੌਰਾਨ ਕੰਮ ਕਰਨ ਦੀ ਆਗਿਆ ਦਿੱਤੀ ਜਾਵੇ।ਲਾਲ ਲਕੀਰ ਘਰਾਂ ਦਾ ਸਰਵੈ ਸਬੰਧਤ ਵਿਭਾਗ ਤੋ ਕਰਵਾਇਆ ਜਾਵੇ।ਜੇ ਇਹਨਾਂ ਮੰਗਾਂ ਵੱਲ ਧਿਆਨ ਨਾ ਦਿੱਤਾ ਗਿਆ ਤਾਂ ਜਥੇਬੰਦੀ ਸੰਘਰਸ਼ ਕਰਨ ਲਈ ਮਜਬੂਰ ਹੋਵੇਗੀ।ਇਸ ਮੌਕੇ ਕੁਲਰਾਜ ਸਿੰਘ, ਹਰਦੀਪਰਾਜ, ਮਨੋਹਰ ਲਾਲ, ਸਤਨਾਮ ਸਿੰਘ ਅਤੇ ਸੁਰਜੀਤ ਮਸੀਹ ਆਦਿ ਹਾਜ਼ਰ ਸਨ।

Related posts

Leave a Reply