ਕਿਸਾਨ ਆਰਡੀਨੈਂਸ ਵਾਪਸ ਲੈਣ ਦੀ ਮੰਗ ਨੂੰ ਲੈਕੇ ਕਾਂਗਰਸ ਵਰਕਰਾਂ ਨੇ ਕੀਤਾ ਕੇਂਦਰ ਸਰਕਾਰ ਖਿਲਾਫ ਰੋਸ ਧਰਨਾ

ਕਿਸਾਨਾਂ ਦੇ ਹਿੱਤਾਂ ਨੂੰ ਅਣਗੌਲਿਆਂ ਕਰ ਰਹੀ ਹੈ ਕੇਂਦਰ  ਸਰਕਾਰ : ਅਚਿਨ ਸ਼ਰਮਾ 

ਗੜ੍ਹਦੀਵਾਲਾ( ਚੌਧਰੀ ) ਅੱਜ ਪੰਜਾਬ ਕਾਂਗਰਸ ਪ੍ਰਧਾਨ ਵਰਿੰਦਰ ਸਿੰਘ  ਢਿੱਲੋਂ ਦੇ ਦਿਸ਼ਾ-ਨਿਰਦੇਸ਼ਾ ਅਨੁਸਾਰ ਜਿਲਾ ਪ੍ਰਧਾਨ ਦਮਨ ਨਰਵਾਲ,ਵਿਧਾਨ ਸਭਾ ਪ੍ਰਧਾਨ ਗੋਲਡੀ ਕਲਿਆਣਪੁਰ ਦੀ ਦੇਖਰੇਖ ਅਤੇ ਯੂਨ ਪ੍ਰਧਾਨ ਅਚਿਨ ਸ਼ਰਮਾ ਦੀ ਅਗਵਾਈ ਵਿੱਚ ਗੜ੍ਹਦੀਵਾਲਾ ਦੇ ਅਲੱਗ ਅਲੱਗ ਥਾਵਾਂ ਤੇ ਮੋਦੀ ਸਰਕਾਰ ਵੱਲੋਂ ਕਿਸਾਨਾਂ ਨਾਲ ਕੀਤੇ ਜਾ ਰਹੇ ਥੋਖੇ ਦੇ ਖਿਲਾਫ ਰੋਸ ਧਰਨਾ ਦਿੱਤਾ ਗਿਆ।
 
ਜਿਸ ਵਿੱਚ ਕਾਂਗਰਸ ਪਾਰਟੀ ਦੇ ਯੂਥ ਪ੍ਰਧਾਨ ਅਚਿੰਨ ਸ਼ਰਮਾ ਨੇ ਕੇਂਦਰ ਸਰਕਾਰ ਪਾਸੋਂ ਕਿਸਾਨ ਆਰਡੀਨੈਂਸ ਵਾਪਸ ਲੈਣ ਦੀ ਮੰਗ ਕੀਤੀ, ਉੱਥੇ ਉਨ੍ਹਾਂ ਕਿਹਾ ਕਿ ਕੇਂਦਰ ਸਰਕਾਰ ਵੱਡੇ ਉਦਯੋਗਿਕ ਘਰਾਣਿਆਂ ਨੂੰ ਫਾਇਦਾ ਪਹੁੰਚਾਉਣ ਦੇ ਉਦੇਸ਼ ਨਾਲ ਕਿਸਾਨਾਂ ਦੇ ਹਿੱਤਾਂ ਨੂੰ ਅਣਗੌਲਿਆਂ ਕਰ ਰਹੀ ਹੈ ਅਤੇ ਘਾਟੇ ’ਚ ਜਾ ਰਹੀ ਕਿਸਾਨੀ ਨੂੰ ਉੱਪਰ ਚੁੱਕਣ ਲਈ ਕੋਈ ਠੋਸ ਨੀਤੀ ਨਹੀਂ ਲਿਆਂਦੀ ਜਾ ਰਹੀ।ਕੇਂਦਰ ਸਰਕਾਰ  ਵੱਲੋਂ ਜਾਰੀ ਕੀਤੇ ਗਏ ਆਰਡੀਨੈਂਸਾਂ ਨਾਲ ਸਮਾਂ ਪੈ ਕੇ ਮੰਡੀਆਂ ਖ਼ਤਮ ਹੋ ਜਾਣਗੀਆਂ ਅਤੇ ਵੱਡੇ ਵਪਾਰੀ ਫ਼ਸਲਾਂ ਨੂੰ ਸਸਤੇ ਭਾਅ ‘ਤੇ ਖ਼ਰੀਦ ਕੇ ਆਪਣੇ ਸਟੋਰਾਂ ਵਿੱਚ ਜਮ੍ਹਾਂ ਕਰ ਲੈਣਗੇ ਤਾਂ ਜੋ ਬਾਅਦ ਵਿੱਚ ਇਸ ਤੋਂ ਵੱਡੇ ਮੁਨਾਫ਼ੇ ਕਮਾ ਸਕਣ।
 
ਇਸ ਨਾਲ ਕਿਸਾਨਾਂ  ਦੇ ਮੁਨਾਫ਼ੇ ਨੂੰ ਮਨਫ਼ੀ ਕਰ ਦਿੱਤਾ ਜਾਵੇਗਾ ਅਤੇ ਮਜਬੂਰਨ ਕਿਸਾਨ ਨੂੰ ਆਪਣੀ ਜ਼ਮੀਨ ਵੀ ਵੇਚਣੀ ਪੈ ਸਕਦੀ।ਇਸ ਮੌਕੇ ਤੇ ਯੂਥ ਕਾਂਗਰਸ ਪ੍ਰਧਾਨ ਅਚਿਨ ਸ਼ਰਮਾ, ਵਾਇਸ ਪ੍ਰਧਾਨ ਸੌਰਵ ਮਨਹਾਸ, ਜਰਨਲ ਸਕੱਤਰ ਜੋਰਾਵਰ ਸਿੰਘ, ਕਮਲ ਸਿੰਘ, ਸੋਨੂੰ, ਰਾਹੁਲ, ਭਿੰਦਾ ਠਾਕੁਰ,ਯੂਥ ਆਗੂ ਅਮਰਿੰਦਰ ਸਿੰਘ ਸਹਿਤ ਹੋਰ ਵਰਕਰ ਵੀ ਹਾਜ਼ਰ ਸਨ। 

Related posts

Leave a Reply