ਘਰਥੌਲੀ ਮੁਹੱਲਾ, ਪ੍ਰੀਤ ਨਗਰ ਅਤੇ ਪ੍ਰੇਮ ਨਗਰ ਵਿਚ ਸਰਵੇ ਦੌਰਾਨ ਤਿੰਨ ਜਗ੍ਹਾ ਤੇ ਮਿਲਿਆ ਡੇਂਗੂ ਦਾ ਲਾਰਵਾ

ਡੇਂਗੂ ਦੇ ਬਚਾਅ ਵਾਸਤੇ ਹਰ ਘਰ ਦਾ ਜਾਗਰੂਕ ਹੋਣਾ ਜ਼ਰੂਰੀ —ਹੈਲਥ ਇੰਸਪੈਕਟਰ ਅਨੋਖ ਲਾਲ

ਪਠਾਨਕੋਟ 24 ਨਵੰਬਰ (ਰਾਜਿੰਦਰ ਸਿੰਘ ਰਾਜਨ /ਅਵਿਨਾਸ਼ ) : ਸਥਾਨਕ ਕਸ਼ਹਿਰ ਵਿਚ ਡੇਂਗੂ ਦੇ 3 ਪੋਜਿਟਵ ਮਾਮਲੇ ਸਾਹਮਣੇ ਆਏ ਹਨ। ਇਕ ਪਾਸੇ ਕੋਰੋਨਾ ਤੇ ਦੂਸਰੇ ਪਾਸੇ ਡੇਂਗੂ ਲੋਕਾਂ ਨੂੰ ਪਰੇਸ਼ਾਨ ਕਰ ਰਹੇ ਹਨ। ਅਜਿਹੀ ਸਥਿਤੀ ਵਿਚ ਲੋਕ ਜਾਣ ਤੇ ਜਾਣ ਕਿੱਥੇ, ਹਾਲਾਂ ਕਿ ਸਿਹਤ ਵਿਭਾਗ ਇਨ੍ਹਾਂ ਰੋਗਾਂ ਤੇ ਕਾਬੂ ਪਾਉਣ ਲਈ ਸਖ਼ਤ ਮਿਹਨਤ ਕਰ ਰਿਹਾ ਹੈ।ਪਰ ਹੂਣ ਡੇਂਗੂ ਵੀ ਰੁਕਣ ਦਾ ਨਾਮ ਨਹੀਂ ਲੈ ਰਿਹਾ। ਡੇਂਗੂ ਪੌਜ਼ਟਿਵ ਮਰੀਜਾਂ ਦੀ ਗਿਣਤੀ ਜ਼ਿਲ੍ਹੇ ਵਿਚ 112 ਹੋ ਗਈ ਹੈ । ਸਿਹਤ ਇੰਸਪੈਕਟਰ ਰਾਜ ਅੰਮ੍ਰਿਤ ਸਿੰਘ ਅਤੇ ਇੰਸਪੈਕਟਰ ਅਨੋਖ ਲਾਲ ਸਾਂਝੇ ਤੌਰ ਤੇ ਕਿਹਾ ਹੈ ਕਿ‌ ਇਹਨਾਂ ਬਿਮਾਰੀਆਂ ਦੇ ਖਾਤਮੇ ਲਈ ਲੋਕਾਂ ਦਾ ਸਿਹਤ ਵਿਭਾਗ ਦਾ ਸਹਿਯੋਗ ਕਰਨਾ ਬਹੁਤ ਜ਼ਰੂਰੀ ਹੈ। ਕਿਉਂਕਿ ਸਿਹਤ ਵਿਭਾਗ ਇਕੱਲਾ ਕੁਝ ਨਹੀਂ ਕਰ ਸਕਦਾ ਜਿਨੀ ਦੇਰ ਤੱਕ ਲੋਕਾਂ ਦਾ ਜਾਗਰੂਕ ਹੋਣਾ ਅਤੇ ਸਿਹਤ ਵਿਭਾਗ ਦਾ ਸਹਿਯੋਗ ਬਹੁਤ ਜ਼ਰੂਰੀ ਹੈ ।

ਸਿਵਲ ਸਰਜਨ ਡਾ ਜੁਗਲ ਕਿਸ਼ੋਰ ਦੇ ਹੁਕਮਾਂ ਅਤੇ ਨੋਡਲ ਅਧਿਕਾਰੀ ਡਾ ਨਿਸ਼ਾ ਜੋਤੀ ਦੇ ਨਿਰਦੇਸ਼ਾਂ ਤੇ ਸਿਹਤ ਵਿਭਾਗ ਦੀ ਟੀਮ ਵੱਲੋਂ ਹੈਲਥ ਇੰਸਪੇਕਟਰ, ਰਾਜ ਅੰਮਿ੍ਤ ਸਿੰਘ ਅਤੇ ਅਨੋਖ ਲਾਲ ਦੀ ਅਗਵਾਈ ਵਿਚ ਘਰਥੌਲੀ ਮੁਹੱਲਾ ,ਪ੍ਰੇਮ ਨਗਰ ਅਤੇ ਪ੍ਰੀਤ ਨਗਰ ਵਿਖੇ ਡੇਂਗੂ ਦੇ ਪੋਜਟਿਵ ਕੇਸ ਆਉਣ ਤੋਂ ਬਾਅਦ ਉਕਤ ਮੁਹੱਲਿਆਂ ਵਿਚ ਡੇਂਗੂ ਦੇ ਬਚਾਓ ਵਾਸਤੇ ਸਰਵੇ ਕੀਤਾ। ਇਸ ਦੌਰਾਨ ਟੀਮ ਨੇ ਲਗਪਗ 88 ਦੇ ਕਰੀਬ ਘਰਾਂ ਵਿੱਚ ਗਮਲੇ, ਫਰਿੱਜ ਦੀਆਂ ਬੈਕ ਸਾਈਡ ਦੀਆ ਟ੍ਰੇਅ, ਡਰੰਮ, ਟੁੱਟਾ ਭੱਜਾ ਸਾਮਾਨ, ਪਾਣੀ ਵਾਲੀਆਂ ਟੈਂਕੀਆਂ , ਕੂਲਰ ਅਤੇ ਪੰਛੀਆਂ ਦੇ ਪਾਣੀ ਵਾਲੇ ਬਰਤਨ ਆਦਿ ਚੈੱਕ ਕੀਤੇ । ਟੀਮ ਨੂੰ ਇਕ ਘਰ ਵਿੱਚੌਂ ਇਕ ਫਰਿੱਜ ਦੀ ਬੈਕਸਾਈਡ ਦੀ ਟੇ੍ਅ ਤੇ ਇਕ ਖਾਲੀ ਪਏ ਪਲਾਟ ਦੀ ਹੌਦੀ ਅਤੇ ਟਾਇਰਾਂ ਵਿੱਚੋਂ ਵਿੱਚੋਂ ਡੇਂਗੂ ਦਾ ਲਾਰਵਾ ਮਿਲਿਆ । ਜਿਸ ਨੂੰ ਮੌਕੇ ਤੇ ਖ਼ਤਮ ਕਰ ਦਿੱਤਾ ਅਤੇ ਘਰਾਂ ਦੇ ਅੰਦਰ ਬਾਹਰ ਸਪਰੇਅ ਕੀਤੀ ਗਈ। ਲੋਕਾਂ ਨੂੰ ਡੇਂਗੂ ਦੇ ਬਚਾਅ ਵਾਸਤੇ ਜਾਗਰੂਕ ਕੀਤਾ ਗਿਆ। ਅਗਰ ਕਿਸੇ ਨੂੰ ਨੂੰ ਡੇਂਗੂ ਬੁਖਾਰ ਹੋਣ ਛੱਕ ਹੈ ਤਾਂ ਸਰਕਾਰੀ ਹਸਪਤਾਲ ਵਿਚ ਇਸ ਦਾ ਟੈਸਟ ਅਤੇ ਇਲਾਜ ਬਿਲਕੁਲ ਮੁਫਤ ਹੈ । ਟੀਮ ਵਿਚ ਰਵੀ ਹੈਲਥ ਵਰਕਰ,ਕੁਲਵਿੰਦਰ ਢਿੱਲੋਂ ਇੰਸੈਕਟ ਕੁਲੈਕਟਰ , ਸਪੇ੍ਅ ਵਰਕਰ ਸ਼ੁਬੀਰ ,ਰਾਹੁਲ, ਹਰਨਾਮ, ਮੋਹਿਤ ,ਸੰਦੀਪ ਆਦਿ ਹਾਜ਼ਰ ਸਨ।

Related posts

Leave a Reply