UPDATED : ਡੈਨਮਾਰਕ ਦੀ ਵਸਨੀਕ, ਨਧਾਲੀਆ ਸੋਮਰ ਸਮਾਜ ਸੇਵਕਾਂ ਦੀ ਆਰਥਿਕ ਮਦਦ ਲਈ..READ MORE

ਡੈਨਮਾਰਕ ਦੀ ਵਸਨੀਕ ਨਧਾਲੀਆ ਸੋਮਰ ਸਮਾਜ ਸੇਵਕਾਂ ਦੀ ਆਰਥਿਕ ਮਦਦ ਲਈ ਅੱਗੇ ਆਈ

ਗੁਰਦਾਸਪੁਰ 17 ਜੁਲਾਈ ( ਅਸ਼ਵਨੀ ) :- ਲਾਇਨਜ ਕੱਲਬ ਕਾਹਨੂੰਵਾਨ ਫ਼ਤਿਹ ਦੀ ਸਥਾਪਨਾ ਦੇ ਕੁਝ ਹੀ ਦਿਨਾਂ ਚ ਇਸ ਕੱਲਬ ਵੱਲੋਂ ਇੱਕ ਸਲਾਘਾਯੋਗ ਉਪਰਾਲਾ ਕੀਤਾ ਗਿਆ। ਜਿਸ ਦੌਰਾਨ ਨਤਾਸ਼ਾ ਨਧਾਲੀਆ ਸੋਮਰ ਨਾਮੀ ਸਮਾਜ ਸੇਵਕਾਂ ਜੋ ਕਿ ਡੇਨਮਾਰਕ ਦੀ ਵਸਨੀਕ ਹੋ ਕੇ ਪੰਜਾਬੀ ਕੱਲਚਰ ਨੂੰ ਪਸੰਦ ਕਰਦੀ ਹੈ ਅਤੇ ਰੈਡ ਕ੍ਰਾਸ ਨਸ਼ਾ ਛੁਡਾੳ ਅਤੇ ਪੁਨਰਵਾਸ ਕੇਂਦਰ ਅਤੇ ਲਾਇਨਜ ਕੱਲਬ ਕਾਹਨੂੰਵਾਨ ਫ਼ਤਿਹ ਨਾਲ ਮਿਲ ਕੇ ਸਮਾਜ ਦੀ ਸੇਵਾ ਚ ਲੱਗੀ ਹੋਈ ਹੈ।

ਅੋਰਤਾਂ ਜਿਨਾਂ ਦੇ ਪਤੀ ਨਸ਼ਿਆ ਦੀ ਭੇੜੀ ਬਿਮਾਰੀ ਚ ਫਸੇ ਹੋਏ ਹਨ ਦੀ ਵੀ ਸਹਾਇਤਾ

ਉਨ੍ਹਾਂ ਕਿਹਾ ਕਿ ਨਸ਼ਿਆ ਦੇ ਖ਼ਿਲਾਫ਼ ਜਾਗਰੂਕਤਾ ਅਭਿਆਨ ਵਿਚ ਆਪਨਾ ਯੋਗਦਾਨ ਪਾ ਰਹੀ ਹੈ ਅਤੇ ਇਸ ਦੇ ਨਾਲ ਹੀ ਕੋਵਿਡ-19 ਦੀ ਮਹਾਮਾਰੀ ਦੋਰਾਨ ਗ਼ਰੀਬਾਂ ਦੀ ਮਦਦ ਕਰ ਰਹੀ ਹੈ ਇਸ ਤੋਂ ਇਲਾਵਾ ਉਹ ਅੋਰਤਾਂ ਜਿਨਾਂ ਦੇ ਪਤੀ ਨਸ਼ਿਆ ਦੀ ਭੇੜੀ ਬਿਮਾਰੀ ਚ ਫਸੇ ਹੋਏ ਹਨ ਦੀ ਵੀ ਸਹਾਇਤਾ ਕਰ ਰਹੇ ਹਨ। ਇਸ ਮੌੌਕੇ ਤੇ ਰਾਮੇਸ਼ ਮਹਾਜਨ ਪ੍ਰਧਾਨ ਲਾਇਨਜ ਕੱਲਬ ਕਾਹਨੂੰਵਾਨ ਫ਼ਤਿਹ ਨੇ ਦਸਿਆ ਕਿ



ਮੈਡਮ ਨਤਾਸ਼ਾ ਨੂੰ ਇਸ ਕੰਮ ਵਿਚ ਕਾਫ਼ੀ ਦਿਲਚਸਪੀ ਹੈ ਅਤੇ ਉਸ ਨੂੰ ਭਾਰਤ ਵਿੱਚ ਰਹਿਣ ਲਈ ਇਕ ਸਾਲ ਦਾ ਵੀਜ਼ਾ ਲੈਣ ਲਈ 25 ਹਜ਼ਾਰ ਰੁਪਏ ਵਿੱਤੀ ਸਹਾਇਤਾ ਦੀ ਲੋੜ ਸੀ ਕਿਉਂਕਿ ਉਹ ਇਥੇ ਜਿਸ ਪਰਿਵਾਰ ਵਿੱਚ ਰਹਿ ਰਹੀ ਹੈ. ਉਹਨਾ ਦੀ ਮਾਲੀ ਹਾਲਤ ਕੁਝ ਠੀਕ ਨਹੀਂ ਹੈ ਉਸ ਦਾ ਪਤੀ ਬੇਰੁਜ਼ਗਾਰ ਹੈ ਅਤੇ ਘਰ ਵਿਚ ਪੈਸੇ ਦੀ ਕਮੀ ਹੋਣ ਕਾਰਨ ਸੁਸਤ ਨੇ ਲਾਇਨਜ ਕੱਲਬ ਕਾਹਨੂੰਵਾਨ ਫ਼ਤਿਹ ਕੋਲੋਂ ਮਦਦ ਮੰਗੀ ਜਿਸ ਲਈ ਲਾਇਨਜ ਕੱਲਬ ਕਾਹਨੂੰਵਾਨ ਫ਼ਤਿਹ ਦੇ ਸਮੁਹ ਮੈਂਬਰਾਂ ਵੱਲੋਂ ਇਹ ਰਕਮ ਮਿਸਜ ਨਤਾਸ਼ਾ ਨੂੰ ਸਹਾਇਤਾ ਵਜੋਂ ਦਿੱਤੀ ਗਈ। ਇਸ ਮੌਕੇ ਤੇ ਹੋਰਨਾਂ ਤੋਂ ਇਲਾਵਾ ਲਾਇਨ ਪ੍ਰੇਮ ਤੁਲੀ, ਲਾਇਨ ਕਮਲਦੀਪ ਸਿੰਘ ਸੈਕਟਰੀ,ਸੰਜੀਵ ਕਪੂਰ, ਲਾਇਨ ਵਰਿੰਦਰ ਸੈਣੀ ਆਦਿ ਹਾਜ਼ਰ ਸਨ।

Related posts

Leave a Reply