#DEO_HOSHIARPUR : ਜਿਲ੍ਹਾ ਹੁਸ਼ਿਆਰਪੁਰ ਵਿੱਚ ਸਫ਼ਲ ਰਹੀ ਕੌਮੀ ਪ੍ਰਾਪਤੀ ਸਰਵੇਖਣ ਪ੍ਰੀਖਿਆ, 205 ਸਕੂਲਾਂ ਵਿੱਚ ਹੋਇਆ ਨੈੱਸ (NAS)

ਸਫ਼ਲ ਰਹੀ ਜਿਲ੍ਹਾ ਹੁਸ਼ਿਆਰਪੁਰ ਵਿੱਚ ਕੌਮੀ ਪ੍ਰਾਪਤੀ ਸਰਵੇਖਣ ਪ੍ਰੀਖਿਆ
205 ਸਕੂਲਾਂ ਵਿੱਚ ਹੋਇਆ ਨੈੱਸ (NAS)
ਗੜ੍ਹਦੀਵਾਲਾ / ਹੁਸ਼ਿਆਰਪੁਰ (ਸ਼ਰਮਾ ) ਭਾਰਤ ਸਰਕਾਰ ਵੱਲੋਂ ਦੇਸ਼ ਵਿੱਚ ਸਕੂਲ ਸਿੱਖਿਆ ਦੀ ਸਥਿਤੀ ਬਾਰੇ ਜਾਨਣ ਲਈ ਕੌਮੀ ਪ੍ਰਾਪਤੀ ਸਰਵੇਖਣ (NAS) ਕਰਵਾਇਆ ਗਿਆ ਜਿਸ ਵਿੱਚ ਜਿਲ੍ਹਾ ਹੁਸ਼ਿਆਰਪੁਰ ਦੇ ਵਿਦਿਆਰਥੀਆਂ ਨੇ ਬੇਹੱਦ ਉਤਸ਼ਾਹ ਨਾਲ ਸ਼ਮੂਲੀਅਤ ਕੀਤੀ। ਕੇਂਦਰ ਅਤੇ ਸਟੇਟ ਵੱਲੋਂ ਵਿਸ਼ੇਸ਼ ਅਬਜ਼ਰਵਰ ਡਾ. ਹਰਪਾਲ ਸਿੰਘ ਅਤੇ ਵਿਪਨ ਕੁਮਾਰ ਵੱਲੋਂ ਸਮੁੱਚੀ ਪ੍ਰਕਿਰਿਆ ਦੀ ਨਿਗਰਾਨੀ ਕੀਤੀ ਗਈ।

ਸ. ਗੁਰਸ਼ਰਨ ਸਿੰਘ ਜਿਲ੍ਹਾ ਸਿੱਖਿਆ ਅਫ਼ਸਰ (ਸੈਕੰਡਰੀ) ਹੁਸ਼ਿਆਰਪੁਰ ਅਤੇ ਇੰਜੀ. ਸੰਜੀਵ ਗੌਤਮ ਜਿਲ੍ਹਾ ਸਿੱਖਆ ਅਫ਼ਸਰ (ਐਲੀਮੈਂਟਰੀ) ਨੇ ਦੱਸਿਆ ਕਿ ਸਿੱਖਿਆ ਮੰਤਰੀ ਸ. ਪਰਗਟ ਸਿੰਘ ਦੀ ਅਗਵਾਈ ਅਤੇ ਸ਼੍ਰੀ ਅਜੋਏ ਸ਼ਰਮਾ ਸਕੱਤਰ ਸਕੂਲ ਸਿੱਖਿਆ, ਪੰਜਾਬ ਦੀ ਦੇਖ ਰੇਖ ਹੇਠ ਸਕੂਲ ਮੁਖੀਆਂ ਅਧਿਆਪਕਾਂ ਅਤੇ ਵਿਦਿਆਰਥੀਆਂ ਵੱਲੋਂ ਨੈਸ਼ਨਲ ਅਚੀਵਮੈਂਟ ਸਰਵੇਖਣ ਲਈ ਪੂਰੀ ਦਿਆਨਤਦਾਰੀ ਨਾਲ ਮਿਹਨਤ ਕਰਵਾਉਣ ਤੋਂ ਲੈ ਕੇ ਇਸ ਦੇ ਸੁਚਾਰੂ ਢੰਗ ਨਾਲ ਸੰਚਾਲਨ ਲਈ ਬਿਹਤਰੀਨ ਤਿਆਰੀਆਂ ਕੀਤੀਆਂ ਗਈਆਂ ਸਨ।

ਉਨ੍ਹਾਂ ਦੱਸਿਆ ਕਿ ਸਰਵੇਖਣ ਦੀ ਇਹ ਪ੍ਰੀਖਿਆ ਜਿਲ੍ਹੇ ਦੇ 205 ਸਰਕਾਰੀ ਪ੍ਰਾਇਮਰੀ, ਮਿਡਲ, ਹਾਈ, ਸੀਨੀਅਰ ਸੈਕੰਡਰੀ ਅਤੇ ਪ੍ਰਾਈਵੇਟ ਸਕੂਲਾਂ, ਜਿਨ੍ਹਾਂ ਵਿੱਚ ਦੋ ਕੇਂਦਰੀ ਵਿਦਿਆਲੇ ਸ਼ਾਮਿਲ ਹਨ, ਵਿੱਚ ਹੋਏ ਇਸ ਸਰਵੇਖਣ ਵਿੱਚ ਵਿਦਿਆਰਥੀਆਂ ਦਾ ਵਿੱਦਿਅਕ ਪੱਧਰ ਜਾਂਚਣ ਦੇ ਨਾਲ ਨਾਲ ਸਕੂਲ ਵਾਤਾਵਰਨ,ਅਧਿਆਪਕਾਂ ਅਤੇ ਸਕੂਲ ਮੁਖੀਆਂ ਬਾਰੇ ਵੀ ਵਿਦਿਆਰਥੀਆਂ ਦੀ ਪ੍ਰਤੀਕਿਰਿਆ ਜਾਣੀ ਗਈ। ਵਿਦਿਆਰਥੀਆਂ ਦੇ ਨਾਲ ਸਕੂਲ ਵਾਤਾਵਰਨ ਬਾਰੇ ਸਕੂਲ ਮੁਖੀਆਂ ਅਤੇ ਅਧਿਆਪਕਾਂ ਦੀ ਪ੍ਰਤੀਕਿਰਿਆ ਵੀ ਦਰਜ ਕੀਤੀ ਗਈ। ਉਨ੍ਹਾਂ ਕਿਹਾ ਕਿ ਸਮੂਹ ਸਕੂਲਾਂ ‘ਚ ਸਕੂਲ ਮੁਖੀਆਂ ਅਤੇ ਸਰਵੇ ਟੀਮਾਂ ਵੱਲੋਂ ਅਧਿਆਪਕਾਂ ਦੇ ਸਹਿਯੋਗ ਨਾਲ ਬਹੁਤ ਵਧੀਆ ਤਰੀਕੇ ਨਾਲ ਸਰਵੇਖਣ ਦਾ ਸੰਚਾਲਨ ਕੀਤਾ ਗਿਆ।

ਸ਼੍ਰੀ ਰਾਕੇਸ਼ ਕੁਮਾਰ ਉਪ ਜਿਲ੍ਹਾ ਸਿੱਖਿਆ ਅਫ਼ਸਰ (ਸੈਕੰਡਰੀ), ਸ. ਸੁਖਵਿੰਦਰ ਸਿੰਘ ਉਪ ਜਿਲ੍ਹਾ ਸਿੱਖਿਆ ਅਫ਼ਸਰ (ਐਲੀ.) ਅਤੇ ਪ੍ਰਿੰ. ਸ਼ੈਲੇਂਦਰ ਠਾਕੁਰ ਇੰਚਾਰਜ ਜਿਲ੍ਹਾ ਸਿੱਖਿਆ ਸੁਧਾਰ ਟੀਮ ਨੇ ਦੱਸਿਆ ਕਿ ਸਰਵੇ ਲਈ ਚੁਣੇ ਸਕੂਲਾਂ 205 ਵਿੱਚੋਂ 99 ਐਲੀਮੈਂਟਰੀ ਅਤੇ ਬਾਕੀ ਮਿਡਲ, ਹਾਈ, ਸੈਕੰਡਰੀ, ਪ੍ਰਾਈਵੇਟ ਅਤੇ ਕੇਂਦਰੀ ਸਕੂਲਾਂ ‘ਚ ਸੰਬੰਧਿਤ ਜਮਾਤਾਂ ਦੇ ਵਿਦਿਆਰਥੀਆਂ ਦੀ ਹਾਜਰੀ ਬਹੁਤ ਸਲਾਘਾਯੋਗ ਰਹੀ।ਸਿੱਖਿਆ ਅਧਿਕਾਰੀਆਂ ਨੇ ਕਿਹਾ ਕਿ ਸਰਵੇਖਣ ਬਾਰੇ ਸਕੂਲ ਮੁਖੀਆਂ,ਅਧਿਆਪਕਾਂ ਅਤੇ ਵਿਦਿਆਰਥੀਆਂ ਵੱਲੋਂ ਕੀਤੀ ਤਿਆਰੀ ਦੇ ਮੱਦੇਨਜ਼ਰ ਯਕੀਨ ਨਾਲ ਕਿਹਾ ਜਾ ਸਕਦਾ ਹੈ ਕਿ ਸੂਬਾ ਲਾਜਮੀ ਤੌਰ ‘ਤੇ ਦੇਸ਼ ਭਰ ਵਿੱਚੋਂ ਮੋਹਰੀ ਰਹੇਗਾ। ਸ. ਹਰਮਿੰਦਰ ਸਿੰਘ ਜਿਲ੍ਹਾ ਕੁਆਡੀਨੇਟਰ ਅਤੇ ਸਹਾਇਕ ਅਮਨ ਕੁਮਾਰ ਪੜ੍ਹੋ ਪੰਜਾਬ, ਪੜ੍ਹਾਉ ਪੰਜਾਬ ਨੇ ਦੱਸਿਆ ਕਿ ਸਮੁੱਚੇ ਜਿਲ੍ਹੇ ਵਿੱਚ ਸਕੂਲਾਂ ਵੱਲੋਂ ਇਸ ਸਰਵੇਖਣ ਪ੍ਰਤੀ ਮਿਲਿਆ ਹੁੰਘਾਰਾ ਬੇਹੱਦ ਪ੍ਰਭਾਵਸ਼ਾਲੀ ਤੇ ਸ਼ਲਾਘਾਯੋਗ ਰਿਹਾ ਹੈ।

ਇਸ ਮੌਕੇ ਸੁਖਵਿੰਦਰ ਸਿੰਘ ਡੀ. ਐਮ. ਸਾਇੰਸ, ਨਰੇਸ਼ ਕੁਮਾਰ ਡੀ. ਐਮ. ਮੈਥ, ਕੁਲਦੀਪ ਸਿੰਘ ਹਿੰਦੀ, ਡਾ. ਅਰਮਨਪ੍ਰੀਤ ਪੰਜਾਬੀ, ਦਲਜੀਤ ਸਿੰਘ ਸਪੋਰਟਸ, ਜੋਧਾਮੱਲ ਪਾਲ, ਇੰਦਰਪਾਲ ਸਿੰਘ ਕੰਪਿਉਟਰ, ਜਤਿੰਦਰ ਸਿੰਘ ਸਮਾਰਟ ਸਕੂਲ ਮੈਂਟੋਰ, ਸਤੀਸ਼ ਕੁਮਾਰ ਸਹਾਇਕ ਸਮਾਰਟ ਸਕੂਲ ਮੈਂਟੋਰ, ਸਮਰਜੀਤ ਸਿੰਘ ਜਿਲ੍ਹਾ ਮੀਡੀਆ ਕੁਆਡੀਨੇਟਰ ਅਤੇ ਯੋਗੇਸ਼ਵਰ ਸਲਾਰੀਆ ਜ਼ਿਲ੍ਹਾ ਸ਼ੋਸ਼ਲ ਮੀਡੀਆ ਕੁਆਡੀਨੇਟਰ ਸਮੇਤ ਸਮੂਹ ਬਲਾਕ ਨੋਡਲ ਅਫ਼ਸਰ, ਬੀ. ਐਮ. ਅਤੇ ਹੋਰ ਅਧਿਕਾਰੀ ਹਾਜ਼ਰ ਸਨ।

Related posts

Leave a Reply