ਡੀਪੂ ਹੋਲਡਰ ਗਰੀਬ ਲੋਕਾਂ ਨਾਲ ਕਰ ਰਹੇ ਹਨ ਸ਼ਰੇਆਮ ਧੱਕਾ : ਰਮੇਸ਼ ਨਈਅਰ

‌ਬਟਾਲਾ (ਸੰਜੀਵ /ਅਵਿਨਾਸ਼) : ਸ਼ਿਵ ਸੈਨਾ ਬਾਲ ਠਾਕਰੇ ਦੀ ਇਕ ਹੰਗਾਮੀ ਮੀਟਿੰਗ ਪੰਜਾਬ ਉਪ ਪ੍ਰਧਾਨ ਰਮੇਸ਼ ਨਈਅਰ ਦੀ ਅਗਵਾਈ ਵਿਚ ਸਥਾਨਕ ਸਿਨੇਮਾ ਰੋਡ ਬਟਾਲਾ ਵਿਖੇ ਹੋਈ।ਜਿਸ ਨੂੰ ਸੰਬੋਧਨ ਕਰਦਿਆਂ ਰਮੇਸ਼ ਨਈਅਰ ਨੇ ਕਿਹਾ ਕਿ ਡੀਪੂ ਹੋਲਡਰ ਜਰੂਰਤ ਮੰਦ ਅਤੇ ਗਰੀਬ ਜਨਤਾ ਨਾਲ ਸ਼ਰੇਆਮ ਧੱਕਾ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਇਹ ਇਕ ਤਰ੍ਹਾਂ ਦਾ ਡੀਪੂ ਮਾਫੀਆ ਬਣ ਚੁੱਕਾ ਹੈ ਅਤੇ ਜਿੰਨਾ ਪਰਿਵਾਰਾਂ ਦੀ 5 ਤੌੜੇ ਕਣਕ ਆਉਂਦੀ ਹੈ ਉਨ੍ਹਾਂ ਨੂੰ ਸਿਰਫ 3 ਤੌੜੇ ਦਿੱਤੀ ਜਾਂਦੀ ਹੈ ਜਦਕਿ ਤੋਲ ਵਿਚ ਵੀ ਇਹ ਤੌੜੇ ਘੱਟ ਹੁੰਦੇ ਹਨ।

ਉਨ੍ਹਾਂ ਕਿਹਾ ਕਿ ਜੇ ਕੋਈ ਇਨ੍ਹਾਂ ਡੀਪੂ ਹੋਲਡਰਾਂ ਤੋਂ ਬਣਦਾ ਹੱਕ ਮੰਗਦਾ ਹੈ ਤਾਂ ਉਸ ਨੂੰ ਜਲੀਲ ਕੀਤਾ ਜਾਂਦਾ ਹੈ। ਉਨ੍ਹਾਂ ਕਿਹਾ ਕਿ ਅਜਿਹੇ ਡੀਪੂ ਹੋਲਡਰਾਂ ਵਿਰੁੱਧ ਲਗਾਤਾਰ ਸ਼ਿਕਾਇਤਾਂ ਆਉਣ ਦੇ ਬਾਵਜੂਦ ਪ੍ਰਸ਼ਾਸਨ ਵੱਲੋਂ ਇਨ੍ਹਾਂ ਖਿਲਾਫ ਕੋਈ ਕਾਰਵਾਈ ਨਹੀਂ ਕੀਤੀ ਜਾਂਦੀ। ਉਨ੍ਹਾਂ ਫੂਡ ਸਪਲਾਈ ਵਿਭਾਗ ਨੂੰ ਕਿਹਾ ਕਿ ਉ ਜਨਤਾ ਨਾਲ ਧੌਖਾ ਕਰਨ ਵਾਲੇ ਇਸ ਤਰ੍ਹਾਂ ਦੇ ਡੀਪੂ ਹੋਲਡਰਾਂ ਵਿਰੁੱਧ ਸਖ਼ਤ ਕਾਰਵਾਈ ਕਰਕੇ ਇਨ੍ਹਾਂ ਦੇ ਲਾਈਸੈਂਸ ਕੈਂਸਲ ਕਰੇ।

ਇਥੇ ਉਨ੍ਹਾਂ ਫੂਡ ਸਪਲਾਈ ਵਿਭਾਗ ਨੂੰ ਵੀ ਚੇਤਾਵਨੀ ਦਿੱਤੀ ਕਿ ਜੇਕਰ ਬੇਇਮਾਨੀ ਕਰਨ ਵਾਲੇ ਡੀਪੂ ਹੋਲਡਰਾਂ ਵਿਰੁੱਧ ਕਾਰਵਾਈ ਨਾ ਕੀਤੀ ਗਈ ਤਾਂ ਸ਼ਿਵ ਸੈਨਾ ਬਾਲ ਠਾਕਰੇ ਵੱਲੋਂ ਫੂਡ ਸਪਲਾਈ ਵਿਭਾਗ ਦਾ ਪੁਤਲਾ ਫੂਕਿਆ ਜਾਵੇਗਾ।ਇਸ ਮੌਕੇ ਜ਼ਿਲ੍ਹਾ ਪ੍ਰਧਾਨ ਤਰੇਹਨ, ਜ਼ਿਲ੍ਹਾ ਉਪ ਪ੍ਰਧਾਨ ਪ੍ਰੇਮ ਬਾਬਾ, ਜ਼ਿਲ੍ਹਾ ਸੈਕਟਰੀ ਤਰੁਣ ਸ਼ਰਮਾ, ਚੇਅਰਮੈਨ ਸੰਮੀ, ਸ਼ਹਿਰੀ ਪ੍ਰਧਾਨ ਸੰਜੀਵ ਕੁਮਾਰ ਚੀਨੀ ਆਦਿ ਹਾਜ਼ਰ ਸਨ।

Related posts

Leave a Reply