ਬਾਰਿਸ਼ ਦੇ ਕਾਰਨ ਖਰਾਬ ਹੋਈ ਫਸਲ ਦੀ ਰਿਪੋਰਟ ਭੇਜਣ ਦੇ ਡਿਪਟੀ ਕਮਿਸ਼ਨਰ ਫਾਜਿਲਕਾ ਨੇ ਦਿੱਤੇ ਹੁਕਮ

ਫ਼ਾਜ਼ਿਲਕਾ,25 ਅਗਸਤ (ਬਲਦੇਵ ਸਿੰਘ ਵੜਵਾਲ) : ਡਿਪਟੀ ਕਮਿਸ਼ਨਰ ਸ: ਅਰਵਿੰਦ ਪਾਲ ਸਿੰਘ ਸੰਧੂ ਨੇ ਜਾਣਕਾਰੀ ਦਿੰਦਿਆਂ ਦੱਸਿਆ ਹੈ ਕਿ ਪਿੱਛਲੇ ਦਿਨੀਂ ਜ਼ਿਲੇ ਵਿਚ ਭਾਰੀ ਬਾਰਿਸ ਕਾਰਨ ਹੋਏ ਫਸਲਾਂ ਦੇ ਖਰਾਬੇ ਸਬੰਧੀ ਰਿਪੋਰਟ ਮਾਲ ਵਿਭਾਗ ਤੋਂ ਮੰਗੀ ਗਈ ਹੈ। ਉਨਾਂ ਨੇ ਕਿਹਾ ਕਿ ਉਪ ਮੰਡਲ ਮੈਜਿਸਟ੍ਰੇਟਾਂ ਨੂੰ ਕਿਹਾ ਗਿਆ ਹੈ ਕਿ ਉਹ ਤਹਿਸੀਲਦਾਰਾਂ ਅਤੇ ਨਾਇਬ ਤਹਿਸੀਲਦਾਰਾਂ ਦੇ ਮਾਰਫ਼ਤ ਖਰਾਬੇ ਦੀ ਰਿਪੋਰਟ ਭੇਜਣ ਤਾਂ ਜੋ ਖਰਾਬੇ ਦੀ ਸਥਿਤੀ ਸੰਬੰਧੀ ਸਰਕਾਰ ਨੂੰ ਵਿਸਥਾਰਤ ਰਿਪੋਰਟ ਭੇਜੀ ਜਾ ਸਕੇ ਅਤੇ ਜਿੰਨਾਂ ਦਾ ਨੁਕਸਾਨ ਹੋਇਆ ਹੈ ਉਸ ਸਬੰਧੀ ਸਰਕਾਰ ਵੱਲੋਂ ਮੁਆਵਜਾ ਦਿੱਤਾ ਜਾ ਸਕੇ। ਇਸੇ ਤਰਾਂ ਰਿਹਾਇਸੀ ਇਲਾਕਿਆਂ ਵਿਚੋਂ ਪਾਣੀ ਦੀ ਨਿਕਾਸੀ ਲਈ ਵੀ ਸਬੰਧਤ ਵਿਭਾਗਾਂ ਨੂੰ ਹਦਾਇਤ ਕੀਤੀ ਗਈ ਹੈ।


Related posts

Leave a Reply