ਫਿਰੋਜਪੁਰ ਮੰਡਲ ਦੇ ਉਪ ਪ੍ਰਬੰਧਕ ਨੇ ਪਠਾਨਕੋਟ ਰੇਲਵੇ ਸਟੇਸ਼ਨ ਦਾ ਕੀਤਾ ਦੌਰਾ

ਪਠਾਨਕੋਟ, 29 ਅਕਤੂਬਰ ( ਰਜਿੰਦਰ ਸਿੰਘ ਰਾਜਨ/ ਅਵਿਨਾਸ਼ ਸ਼ਰਮਾ ) : ਫਿਰੋਜਪੁਰ ਮੰਡਲ ਦੇ ਉਪ ਪ੍ਰਬਧਕ ਬਲਵੀਰ ਸਿੰਘ ਵਲੋਂ ਪਠਾਨਕੋਟ ਰੇਲਵੇ ਸਟੇਸ਼ਨ ਦਾ ਦੌਰਾ ਕੀਤਾ ਗਿਆ।ਉਨਾ ਵਲੋਂ ਰੇਲਵੇ ਸਟੇਸ਼ਨ ਤੇ ਬਨੇ ਦਫਤਰਾਂ ਅਤੇ ਸਟੇਸ਼ਨ ਪਰਿਸਰ ਦਾ ਨਿਰਖਨ ਕੀਤਾ ਗਿਆ ਅਤੇ ਸਟੇਸ਼ਨ ਅਧਿਕਾਰਿਆਂ ਦੇ ਨਾਲ ਖਾਸ ਵਿਚਾਰ ਵਟਾਂਦਰਾ ਕੀਤਾ ਗਿਆ।ਉਨਾ ਕਿਹਾ ਕਿ ਇਹ ਦੌਰਾ ਕੋਵਿਡ 19 ਦੌਰਾਨ ਗਡਿਆਂ ਦੀ ਆਵਾਜਾਹੀ ਵਿੱਚ ਆਈ ਰੁਕਾਵਟ ਦੇ ਮਧੇਨਜਰ ਹੈ।ਉਨਾ ਕਿਹਾ ਕਿ ਇਸਦੇ ਲਈ ਰੇਲਵੇ ਸਟੇਸ਼ਨਾਂ ਦੇ ਅਧਿਕਾਰਿਆਂ ਨਾਲ ਗਲ੍ਹਬਾਤ ਕਰ ਮੌਜੂਦਾ ਹਾਲਾਤਾਂ ਦਾ ਜਾਇਜਾ ਲਿਆ ਜਾ ਰਿਹਾ ਹੈ।ਪਠਾਨਕੋਟ ਤੋਂ ਜੋਗਿੰਦਰਨਗਰ ਅਤੇ ਅਮ੍ਰਿਤਸਰ, ਜਲੰਧਰ ਰੂਟਾਂ ਉਪਰ ਦੋਬਾਰ ਟਰੇਨਾਂ ਸ਼ੁਰੂ ਕਰਨ ਦੇ ਸਵਾਲ ਤੇ ਉਨਾ ਦਸਿਆ ਕਿ ਕਿਸਾਨ ਅੰਦੋਲਨ ਦ ਚਲਦੇ ਰੇਲਵੇ ਵਲੋਂ ਸੇਫਟੀ ਪਖੋਂ ਇਹਨਾਂ ਟਰੇਨਾਂ ਨੁੰ ਰੋਕਿਆ ਗਿਆ ਹੈ।ਉਨਾ ਕਿਹਾ ਕਿ ਉਮੀਦ ਹੈ ਕਿ ਜਲਦ ਹੀ ਟਰੇਨਾਂ ਦੀ ਆਵਾਜਾਹੀ ਤੇ ਲਗੀ ਰੋਕ ੳਤੇ ਕੋਈ ਚੰਗਾਂ ਫੈਸਲਾ ਲ਼ੇ ਲਿਆ ਜਾਵੇ। 

Related posts

Leave a Reply