ਸਿਹਤ ਵਿਭਾਗ ਦੀ ਚੰਗੀ ਕਾਰਗੁਜ਼ਾਰੀ ਦੇ ਬਾਵਜੂਦ ਵੀ ਵਧ ਰਹੇ ਹਨ ਡੇਂਗੂ ਦੇ ਕੇਸ


ਪਠਾਨਕੋਟ 28 ਅਕਤੂਬਰ (ਰਜਿੰਦਰ ਸਿੰਘ ਰਾਜਨ ਬਿਊਰੋ ਚੀਫ ) : ਜ਼ਿਲਾ ਪਠਾਨਕੋਟ ਵਿਖੇ ਡੇਂਗੂ ਦੇ ਕੇਸ ਲਗਾਤਾਰ ਵਧਦੇ ਜਾ ਰਹੇ ਹਨ। ਹੁਣ ਤੱਕ ਜ਼ਿਲ੍ਹੇ ਵਿੱਚ 61 ਕੇਸਾਂ ਦੀ ਪੁਸ਼ਟੀ ਹੋ ਚੁੱਕੀ ਹੈ। ਸਿਹਤ ਵਿਭਾਗ ਵੱਲੋਂ ਡੇਂਗੂ ਨਾਲ ਨਜਿੱਠਣ ਲਈ ਪਹਿਲਾਂ ਹੀ ਟੀਮਾਂ ਬਣਾ ਕੇ ਲੋਕਾਂ ਨੂੰ ਜਾਗਰੂਕ ਕੀਤਾ ਅਤੇ ਸਪ੍ਰੇਅ ਕਰਵਾਈ ਜਾ ਰਹੀ ਸੀ ।ਹੁਣ ਵਧਦੇ ਕੇਸਾਂ ਨੂੰ ਦੇਖਦਿਆਂ ਸਿਹਤ ਵਿਭਾਗ ਵੱਲੋਂ ਵੱਖ ਵੱਖ ਟੀਮਾਂ ਬਣਾ ਕੇ ਪੌਜ਼ਟਿਵ ਆ ਰਹੇ ਕੇਸਾਂ ਦੇ ਮੁਹੱਲਿਆਂ ਵਿਚ ਸਰਵੇ ਕਰਕੇ  ਲੋਕਾਂ ਨੂੰ ਜਾਗਰੂਕ ਕੀਤਾ ਜਾ ਰਿਹਾ ਹੈ ਅਤੇ ਨਾਲ ਹੀ ਸਪੇ੍ਅ ਟੀਮ ਵਲੋਂ ਸਪੇ੍ਅ ਵੀ ਕੀਤੀ ਜਾ ਰਹੀ ਹੈ ।

ਅੱਜ ਵੀ ਸਿਹਤ ਵਿਭਾਗ ਦੀਆਂ  ਟੀਮਾਂ ਵੱਲੋਂ ਹੈਲਥ ਇੰਸਪੈਕਟਰ ਅਨੋਖ ਲਾਲ ਦੀ ਅਗਵਾਈ ਵਿੱਚ ਮੁਹੱਲਾ ਭਦਰੋਆ, ਸ਼ੈਣੀ ਮੁਹੱਲਾ ਅਤੇ ਸਰਾਈਂ ਮੁਹੱਲਾ ਵਿਖੇ ਸਰਵੇ ਕਰਕੇ ਲਾਰਵਾ ਚੈੱਕ ਕੀਤਾ ਅਤੇ ਲੋਕਾਂ ਨੂੰ ਡੇਂਗੂ ਤੋਂ ਬਚਾਅ ਲਈ ਜਾਗਰੂਕ ਕੀਤਾ ਗਿਆ। ਇਸ ਦੌਰਾਨ ਟੀਮ ਨੂੰ ਤਿੰਨ ਥਾਵਾਂ ਤੋਂ ਇੱਕ ਫਰਿਜ,ਦੋ ਡਰੰਮਾ ਚੋਂ ਡੇਂਗੂ ਦਾ ਲਾਰਵਾ ਮਿਲਿਆ ਜਿਸ ਨੂੰ ਮੌਕੇ ਤੇ ਹੀ ਨਸ਼ਟ ਕਰ ਦਿੱਤਾ ਗਿਆ ।ਇਸ ਮੌਕੇ ਹੈਲਥ ਇੰਸਪੈਕਟਰ ਅਨੋਖ ਲਾਲ ਨੇ ਕਿਹਾ ਕਿ ਸਿਹਤ ਵਿਭਾਗ ਆਪਣੀ ਜ਼ਿੰਮੇਵਾਰੀ ਤਨਦੇਹੀ ਨਾਲ ਨਿਭਾਅ ਰਿਹਾ ਹੈ ਅਤੇ ਲੋਕਾਂ ਨੂੰ ਵੀ  ਚਾਹੀਦਾ ਹੈ ਕਿ ਉਹ ਜਾਗਰੂਕ ਹੋਣ ਅਤੇ ਸਿਹਤ ਵਿਭਾਗ ਦਾ ਸਾਥ ਦੇਣ। ਇਸ ਮੌਕੇ ਹੈਲਥ ਇੰਸਪੈਕਟਰ ਲਖਬੀਰ ਸਿੰਘ, ਹੈਲਥ ਵਰਕਰ ਜਸਪਾਲ ਸਿੰਘ ,ਬਿਕਰਮ ਸਿੰਘ, ਮੁਕੇਸ਼ ਕੁਮਾਰ  ਆਦਿ ਹਾਜ਼ਰ ਸਨ।

Related posts

Leave a Reply