DEVELOPMENTAL NEWS ::> ਡਾ ਮਨਜੀਤ ਸਿੰਘ: ਕੈਂਸਰ ਤੋਂ ਉੱਭਰਿਆ ਡਾਕਟਰ ਮਹਾਂਮਾਰੀ ਵਿਰੁੱਧ ਜੰਗ ਵਿਚ ਡੱਟਿਆ April 19, 2020April 19, 2020 Adesh Parminder Singh ADESH PARMINDER SINGHCANADIAN DOABA TIMESਡਾ ਮਨਜੀਤ ਸਿੰਘ: ਕੈਂਸਰ ਤੋਂ ਉੱਭਰਿਆ ਡਾਕਟਰ ਮਹਾਂਮਾਰੀ ਵਿਰੁੱਧ ਜੰਗ ਵਿਚ ਡੱਟਿਆਹਾਟਸਪਾਟ ਐਲਾਨੇ ਗਏ ਜ਼ਿਲ•ੇ ਦੇ ਸਿਵਲ ਸਰਜਨ ਨੇ ਅਦਿੱਖ ਦੁਸ਼ਮਨ ਕੋਰੋਨਾ ਵਿਰੁੱਧ ਬੇਖੌਫ ਲੜਾਈ ਵਿਚ ਕਮਰ ਕੱਸੀਦ੍ਰਿੜ ਤੇ ਸਾਂਝੇ ਯਤਨਾ ਨਾਲ ਸਥਿਤੀ ਕਾਬੂ ਵਿਚ ਆਉਣ ਦੀ ਆਸCHANDIGARH/HOSHIARPURਮੁਹਾਲੀ ਸੂਬੇ ਦਾ ਪਹਿਲਾ ਅਜਿਹਾ ਜ਼ਿਲ•ਾ ਸੀ ਜਿਸ ਨੂੰ ਆਉਣ ਵਾਲੇ ਦਿਨਾਂ ਬਾਰੇ ਪਹਿਲਾਂ ਹੀ ਅੰਦੇਸ਼ੇ ਮਿਲ ਗਏ ਸਨ। ਜ਼ਿਲ•ਾ ਸਿਹਤ ਵਿਭਾਗ ਨੇ ਲੋਕਾਂ ਨੂੰ ਹੋਰਨਾਂ ਤੋਂ ਪਹਿਲਾਂ ਕੋਰੋਨਾਵਾਇਰਸ ਦੇ ਖਤਰੇ ਬਾਰੇ ਜਾਗਰੁਕ ਕਰਵਾ ਦਿੱਤਾ ਸੀ। ਇਸ ਤਹਿਤ 23 ਜਨਵਰੀ ਨੂੰ ਇਕ ਅਡਵਾਈਜ਼ਰੀ ਜਾਰੀ ਕੀਤੀ ਗਈ ਸੀ ਜਿਸ ਵਿਚ ਨਾਗਰਿਕਾਂ ਨੂੰ ਕੋਰੋਨਾਵਾਇਰਸ ਦੇ ਰੂਪ ਵਿਚ ਨੇੜੇ ਆ ਰਹੀ ਵੱਡੀ ਮੁਸੀਬਤ ਤੋਂ ਦੂਰ ਰਹਿਣ ਲਈ ਸਾਵਧਾਨੀ ਤੇ ਪਰਹੇਜ਼ ਅਪਣਾਉਣ ਲਈ ਅਪੀਲ ਕੀਤੀ ਗਈ ਸੀ।ਸਿਹਤ ਮੰਤਰੀ ਸ:ਬਲਬੀਰ ਸਿੰਘ ਸਿੱਧੂ ਦੀਆਂ ਹਦਾਇਤਾਂ ਦੀ ਪਾਲਣਾ ਕਰਦਿਆਂ 23 ਜਨਵਰੀ ਨੂੰ ਉਹ ਜ਼ਿਲ•ਾ ਮਹਾਂਮਾਰੀ ਵਿਗਿਆਨੀ ਹਰਮਨਦੀਪ ਕੌਰ ਅਤੇ ਹੋਰ ਸਿਹਤ ਅਧਿਕਾਰੀਆਂ ਨਾਲ ਮਿਲ ਕੇ ਮੁਹਾਲੀ ਅੰਤਰਰਾਸ਼ਟਰੀ ਹਵਾਈ ਅੱਡੇ ਤੇ ਪਹੁੰਚੇ ਅਤੇ ਹਵਾਈ ਅੱਡੇ ਦੇ ਅਧਿਕਾਰੀਆਂ ਨਾਲ ਇੱਕ ਮੁਕੰਮਲ ਮੁਲਾਕਾਤ ਕੀਤੀ ਜੋ ਇਸ ਖ਼ਤਰੇ ਤੋਂ ਅਣਜਾਣ ਸਨ। ਡਾ: ਮਨਜੀਤ ਸਿੰਘ ਨੇ ਇਸ ਨਵੀਂ ਕਿਸਮ ਦੀ ਬਿਮਾਰੀ ਬਾਰੇ ਵਿਸਥਾਰਪੂਰਵਕ ਜਾਣਕਾਰੀ ਦਿੱਤੀ ਅਤੇ ਹਵਾਈ ਅੱਡੇ ਦੇ ਅਧਿਕਾਰੀਆਂ ਨੂੰ ਚੀਨ ਦੀ ਯਾਤਰਾ ਕਰਕੇ ਆਉਣ ਵਾਲੇ ਯਾਤਰੀਆਂ ਦੀ ਪੜਤਾਲ ਸ਼ੁਰੂ ਕਰਨ ਅਤੇ ਹਵਾਈ ਅੱਡੇ ਤੇ ਆਈਸੋਲੇਸ਼ਨ ਵਾਰਡ ਸਥਾਪਤ ਕਰਨ ਲਈ ਕਿਹਾ। ਸਿਹਤ ਮੰਤਰੀ ਦੇ ਨਿਰਦੇਸ਼ਾਂ `ਤੇ, ਉਸੇ ਸਮੇਂ ਜ਼ਿਲ•ਾ ਸਿਹਤ ਵਿਭਾਗ ਨੇ ਹਵਾਈ ਅੱਡੇ `ਤੇ ਸਕ੍ਰੀਨਿੰਗ ਪ੍ਰਕਿਰਿਆ ਸ਼ੁਰੂ ਕੀਤੀ ਸੀ।ਉਸ ਸਮੇਂ ਦੇਸ਼ ਦੇ ਕਿਸੇ ਵੀ ਹਿੱਸੇ ਤੋਂ ਇਸ ਮਾਰੂ ਬਿਮਾਰੀ ਦਾ ਕੋਈ ਪੁਖਤਾ ਮਾਮਲਾ ਸਾਹਮਣੇ ਨਹੀਂ ਆਇਆ ਸੀ। ਉਹ ਮਹਾਂਮਾਰੀ ਦੇ ਕਥਿਤ ਮੂਲ, ਚੀਨ ਵਿਚ ਕਰੋਨਾਵਾਇਰਸ ਦੇ ਵੱਧ ਰਹੇ ਪ੍ਰਕੋਪ `ਤੇ ਤਿੱਖੀ ਨਜ਼ਰ ਰੱਖ ਰਹੇ ਸਨ। ਅੱਖਾਂ ਦੇ ਇੱਕ ਮਾਹਰ ਅਤੇ 30-32 ਸਾਲਾਂ ਤੋਂ ਵੱਧ ਦੇ ਤਜਰਬਾ ਰੱਖਣ ਵਾਲੇ ਡਾਕਟਰ ਨੇ ਆਉਣ ਵਾਲੀ ਮੁਸ਼ਕਲ ਘੜੀ ਅਤੇ ਚੁਣੌਤੀਆਂ ਭਰੇ ਸਮੇਂ ਨੂੰ ਭਾਂਪ ਲਿਆ ਸੀ।ਸਿਹਤ ਮੰਤਰੀ ਦੀ ਨਿਗਰਾਨੀ ਵਿਚ ਅਸੀਂ ਜਨਵਰੀ ਵਿਚ ਹੀ ਇਕ ਸੰਭਾਵਤ ਔਖੀ ਸਥਿਤੀ ਨਾਲ ਨਜਿੱਠਣ ਲਈ ਆਪਣੇ ਆਪ ਨੂੰ ਤਿਆਰ ਕਰਨਾ ਸ਼ੁਰੂ ਕਰ ਦਿੱਤਾ ਸੀ। ਸਾਰੇ ਜ਼ਿਲ•ਾ ਸਿਹਤ ਅਧਿਕਾਰੀਆਂ ਨੂੰ ਲੋੜੀਂਦੇ ਪ੍ਰਬੰਧ ਕਰਨ ਲਈ ਨਿਰਦੇਸ਼ ਜਾਰੀ ਕੀਤੇ ਗਏ ਸਨ। ਜਦੋਂ ਮੋਹਾਲੀ ਵਿਚ ਪਹਿਲਾ ਕੋਰੋਨਾਵਾਇਰਸ ਦਾ ਮਾਮਲਾ ਸਾਹਮਣੇ ਆਇਆ, ਤਾਂ ਮੈਂ ਡਰਿਆ ਅਤੇ ਘਬਰਾਹਿਆ ਨਹੀਂ ਰਿਹਾ ਸਗੋਂ ਇਸ ਅਦਿੱਖ ਦੁਸ਼ਮਣ ਦਾ ਮੁਕਾਬਲਾ ਕਰਨ ਡੱਟ ਗਿਆ। ਸਭ ਤੋਂ ਵੱਧ ਮਾਮਲਿਆਂ ਕਾਰਨ ਸਰਕਾਰ ਨੇ ਹਾਲ ਹੀ ਵਿੱਚ ਮੁਹਾਲੀ ਨੂੰ ਇੱਕ ਹੌਟਸਪੌਟ ਜ਼ਿਲ•ਾ ਐਲਾਨਿਆ ਹੈ ਪਰ ਡਾਕਟਰ ਮਨਜੀਤ ਸਿੰਘ ਜੋ ਖੁਦ ਕੈਂਸਰ ਤੋਂ ਠੀਕ ਹੋਏ ਮਰੀਜ਼ ਹਨ, ਦਾ ਮਨੋਬਲ ਅਤੇ ਮਜ਼ਬੂਤ ਇੱਛਾ ਸ਼ਕਤੀ ਹੈ ਅਤੇ ਉਮੀਦ ਹੈ ਕਿ ਜਲਦੀ ਹੀ ਉਹ ਇਸ ਬਿਮਾਰੀ ਨੂੰ ਹੋਰ ਫੈਲਣ ਤੋਂ ਰੋਕਣ ਸਫਲ ਹੋ ਜਾਣਗੇ। ਮਿੱਠ ਬੋਲੜੇ ਸੁਭਾਅ ਵਾਲੇ ਡਾ. ਮਨਜੀਤ ਸਿੰਘ ਦਾ ਕਹਿਣਾ ਹੈ ਕਿ ਭਾਵੇਂ ਸਾਨੂੰ ਦੂਜੇ ਜ਼ਿਲਿ•ਆਂ ਨਾਲੋਂ ਵਧੇਰੇ ਚੁਣੌਤੀਪੂਰਨ ਸਥਿਤੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ, ਫਿਰ ਵੀ ਅਸੀਂ ਆਸ ਕਰਦੇ ਹਾਂ ਕਿ ਸਾਡੀਆਂ ਸਿਹਤ ਟੀਮਾਂ ਦੇ ਸਖਤ ਅਤੇ ਨਿਰੰਤਰ ਯਤਨਾਂ ਅਤੇ ਲੋਕਾਂ ਦੇ ਸਹਿਯੋਗ ਨਾਲ ਚੰਗੇ ਨਤੀਜੇ ਸਾਹਮਣੇ ਆਉਣਗੇ ਅਤੇ ਬਹੁਤ ਜਲਦੀ ਸਥਿਤੀ ਆਮ ਵਾਂਗ ਹੋ ਜਾਵੇਗੀ। Adesh Parminder SinghEDITOR CANADIAN DOABA TIMES Email: editor@doabatimes.com Mob:. 98146-40032 whtsapp www.doabatimes.comShare this:FacebookTelegramWhatsAppPrintTwitterLike this:Like Loading...