#DGP GOURAV YADAV : ਗੈੇਗਸ਼ਟਰ ਲਾਰੈਂਸ ਬਿਸ਼ਨੋਈ ਦੀ ਪੰਜਾਬ ਦੀ ਕਿਸੇ ਵੀ ਜੇਲ੍ਹ ਵਿਚ ਇੰਟਰਵਿਊ ਨਹੀਂ ਹੋਈ

ਚੰਡੀਗੜ੍ਹ : ਪੰਜਾਬ ਦੇ  ਡੀ.ਜੀ.ਪੀ ਗੌਰਵ ਯਾਦਵ ਨੇ ਜੇਲ੍ਹ ਵਿਚ ਗੈੇਗਸ਼ਟਰ ਲਾਰੈਂਸ ਬਿਸ਼ਨੋਈ ਨਾਲ ਇੰਟਰਵਿਊ ਮਾਮਲੇ ਵਿਚ  ਪ੍ਰੈਸ ਕਾਨਫਰੰਸ ਕਰਕੇ ਦਾਅਵਾ ਕੀਤਾ ਹੈ ਕਿ ਬਠਿੰਡਾ ਹੀ ਨਹੀਂ ਸਗੋਂ ਪੰਜਾਬ ਦੀ ਕਿਸੇ ਵੀ ਜੇਲ੍ਹ ਵਿਚ ਇੰਟਰਵਿਊ ਨਹੀਂ ਹੋਈ। ਉਨ੍ਹਾਂ ਕਿਹਾ ਕਿ ਬਠਿੰਡਾ ਜੇਲ੍ਹ ਇਕ ਹਾਈ ਸਕਿਓਰਿਟੀ ਜੇਲ੍ਹ ਵਿਚ ਕੋਈ ਫੋਨ ਨਹੀਂ ਚੱਲਦਾ। ਰਾਤ ਨੂੰ ਵੀ ਲਾਈਟ ਬੰਦ ਨਹੀਂ ਕੀਤੀ ਜਾਂਦੀ। ਉਥੇ ਪੰਜਾਬ ਪੁਲਿਸ ਦੇ ਨਾਲ ਨਾਲ CRPF ਦਾ ਵੀ ਪਹਿਰਾ ਮੌਜੂਦ ਹੈ।

ਉਨ੍ਹਾਂ ਕਿਹ‍ਾ ਕਿ ਇੰਟਰਵਿਊ ਦੌਰਾਨ ਲਾਰੈਂਸ ਬਿਸ਼ਨੋਈ ਦੀ ਦਾੜੀ ਵਧੀ ਹੋਈ ਹੈ ਜਦਕਿ ਪੰਜਾਬ ਦੀ ਜੇਲ੍ਹ ਵਿਚ ਬੰਦ ਦੌਰਾਨ ਉਸਦੀ ਦਾੜੀ ਕੱਟੀ ਹੋਈ ਤੇ ਛੋਟੀ ਹੈ।

 ਉਨ੍ਹਾਂ ਇਹ ਵੀ ਕਿਹਾ ਕਿ ਕੁਝ ਸ਼ਕਤੀਆਂ ਪੰਜਾਬ ਨੂੰ ਬਦਨਾਮ ਕਰਨ ਦੀ ਸਾਜ਼ਿਸ਼ ਵਿਚ ਹਨ ਪਰ ਅਜਿਹਾ ਹੋਣ ਨਹੀਂ ਦਿੱਤਾ ਜਾਵੇਗਾ। ਕਿਸੇ ਨੂੰ ਵੀ ਪੰਜਾਬ ਦੀ ਸ਼ਾਂਤੀ ਭੰਗ ਕਰਨ ਦੀ ਇਜਾਜ਼ਤ ਨਹੀਂ ਦਿੱਤੀ ਜਾਵੇਗੀ।

Related posts

Leave a Reply