#DGP_PUNJAB : ਵੱਡੀ ਖ਼ਬਰ : ਮੁਹਾਲੀ ‘ਚ ਪੁਲਿਸ ਤੇ ਲੁਟੇਰਿਆਂ ਵਿਚਾਲੇ ਫਾਇਰਿੰਗ, ਜਵਾਬੀ ਫਾਇਰਿੰਗ ‘ਚ ਬਦਮਾਸ਼ ਦੇ ਪੈਰ ‘ਚ ਲੱਗੀ ਗੋਲੀ, ਗ੍ਰਿਫ਼ਤਾਰ

ਮੁਹਾਲੀ ‘ਚ ਪੁਲਿਸ ਤੇ ਲੁਟੇਰਿਆਂ  ਵਿਚਾਲੇ ਫਾਇਰਿੰਗ, ਜਵਾਬੀ ਫਾਇਰਿੰਗ ‘ਚ ਬਦਮਾਸ਼ ਦੇ ਪੈਰ ‘ਚ ਲੱਗੀ ਗੋਲੀ, ਗ੍ਰਿਫ਼ਤਾਰ

ਮੁਹਾਲੀ: ਮੁਹਾਲੀ ਦੇ ਲਾਲੜੂ ‘ਚ ਪੁਲਿਸ ਤੇ ਲੁਟੇਰਿਆਂ  ਵਿਚਾਲੇ ਮੁਕਾਬਲੇ ਦੀ ਖਬਰ ਹੈ। ਪੁਲਿਸ ਤੇ ਬਦਮਾਸ਼ਾਂ ਵਿਚਾਲੇ ਅੰਨ੍ਹੇਵਾਹ ਗੋਲੀਆਂ ਚਲਾਈਆਂ ਗਈਆਂ। ਪੁਲਿਸ ਵੱਲੋਂ ਜਵਾਬੀ ਫਾਇਰਿੰਗ ‘ਚ ਬਦਮਾਸ਼ ਦੇ ਪੈਰ ‘ਚ ਗੋਲੀ ਲੱਗਣ ਨਾਲ ਉਹ ਜ਼ਖ਼ਮੀ ਹੋ ਗਿਆ ਤੇ ਉਸ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ।

ਬਦਮਾਸ਼ ਕੋਲੋਂ 32 ਬੋਰ ਦੀ ਪਿਸਟਲ ਤੇ 5 ਜ਼ਿੰਦਾ ਕਾਰਤੂਸ ਵੀ ਬਰਾਮਦ ਕੀਤੇ ਗਏ ਹਨ। ਗੈਂਗ ਦੇ ਮੈਂਬਰ ਦੇਰ ਰਾਤ ਅੰਬਾਲਾ-ਡੇਰਾਬਸੀ ਹਾਈਵੇਅ ‘ਤੇ ਰਾਹਗੀਰਾਂ ਨਾਲ ਲੁੱਟਾਂ- ਖੋਹਾਂ ਦੀਆਂ ਘਟਨਾਵਾਂ ਨੂੰ ਅੰਜ਼ਾਮ ਦਿੰਦੇ ਸਨ। ਏਨਾ ਦੇ ਸਰਗਨਾ ਸਤਪ੍ਰੀਤ ਉਰਫ ਸੱਤੀ ਖਿਲਾਫ਼ ਕਈ ਕੇਸ ਦਰਜ ਹਨ। ਗਿਰੋਹ ਦੇ ਬਾਕੀ ਮੈਂਬਰਾਂ ਦੀ ਭਾਲ ਜਾਰੀ ਹੈ।

Related posts

Leave a Reply