#DGP_PUNJAB: ਇਸ ਇਵੈਂਟ ਵਿੱਚ ਦੇਸ਼ ਭਰ ਦੀਆਂ 15 ਟੀਮਾਂ, 125 ਘੋੜੇ, ਅਤੇ ਟਾਪ ਰਾਈਡਰਸ਼ ਲੈ ਰਹੇ ਹਿੱਸਾ, ਦਰਸ਼ਕਾਂ ਲਈ ਖੁੱਲ੍ਹਾ…

ਚੰਡੀਗੜ੍ਹ :

DGP ਪੰਜਾਬ ਗੌਰਵ ਯਾਦਵ ਨੇ x  ਤੇ ਜਾਣਕਾਰੀ ਸਾਂਝੇ ਕਰਦੇ ਹੋਏ ਲਿਖਿਆ ਹੈ ਕਿ ਇਸ ਪ੍ਰਤਿਸ਼ਠਤ ਇਵੈਂਟ ਨੂੰ ਇੰਡੀਅਨ ਈਕਵੈਸਟ੍ਰੀਅਨ ਫੈਡਰੇਸ਼ਨ ਦੇ ਤਹਿਤ ਮੇਜ਼ਬਾਨੀ ਕਰਨ ‘ਤੇ ਮਾਣ ਮਹਿਸੂਸ ਕਰ ਰਿਹਾ ਹੈ। ਇਸ ਇਵੈਂਟ ਵਿੱਚ ਦੇਸ਼ ਭਰ ਦੀਆਂ 15 ਟੀਮਾਂ, 125 ਘੋੜੇ, ਅਤੇ ਟਾਪ ਰਾਈਡਰਸ਼ ਹਿੱਸਾ ਲੈ ਰਹੇ ਹਨ, ਜਿਨ੍ਹਾਂ ਵਿੱਚ ਪੁਲਿਸ ਫੋਰਸਿਜ਼, CAPFs, ਫੌਜ, ਨੇਵੀ, ਅਤੇ ਪ੍ਰਾਈਵੇਟ ਕਲੱਬਸ਼ ਸ਼ਾਮਲ ਹਨ।

ਇਹ ਚੈਂਪੀਅਨਸ਼ਿਪ ਹੁਨਰ, ਅਨੁਸ਼ਾਸਨ, ਅਤੇ ਪਰੰਪਰਾ ਦਾ ਜਸ਼ਨ ਹੈ, ਅਤੇ ਮੈਨੂੰ ਇਸ ਗੱਲ ‘ਤੇ ਵਿਸ਼ੇਸ਼ ਮਾਣ ਹੈ ਕਿ ਇੱਕ IPS ਅਧਿਕਾਰੀ ਪਹਿਲੀ ਵਾਰ ਨੈਸ਼ਨਲ ਲੈਵਲ ‘ਤੇ ਕੁਆਲੀਫਾਈ ਕਰਨ ਤੋਂ ਬਾਅਦ ਇਸ ਵਿੱਚ ਹਿੱਸਾ ਲੈ ਰਹੇ ਹਨ।

ਸਾਰੇ ਘੋੜਸਵਾਰੀ ਪ੍ਰੇਮੀਆਂ ਨੂੰ ਸੱਦਾ ਦਿੰਦੇ ਹਾਂ ਕਿ ਉਹ ਇਸ ਰੋਮਾਂਚਕ ਇਵੈਂਟ ਵਿੱਚ ਸ਼ਾਮਲ ਹੋਣ, ਜੋ ਕਿ ਸਾਰੇ ਦਰਸ਼ਕਾਂ ਲਈ ਖੁੱਲ੍ਹਾ ਹੈ।

 

1000

Related posts

Leave a Reply