ਪੋਸਟ ਮੈਟ੍ਰਿਕ ਵਜ਼ੀਫੇ ‘ਚ ਘਪਲਾ ਕਰਕੇ ਧਰਮਸੋਤ ਨੇ ਗਰੀਬ ਬੱਚਿਆਂ ਹੱਕ ਖੋਹ ਕੇ ਕੌਮ ਨਾਲ ਕੀਤੀ ਗਦਾਰੀ : ਕੁਲਦੀਪ ਮਿੰਟੂ

(ਪ੍ਰੈਸ ਵਾਰਤਾ ਦੌਰਾਨ ‘ਆਪ’ ਆਗੂ ਕੁਲਦੀਪ ਸਿੰਘ ਮਿੰਟੂ)

ਗੜ੍ਹਦੀਵਾਲ, 1 ਸਤੰਬਰ (ਚੌਧਰੀ /ਪ੍ਰਦੀਪ ਸ਼ਰਮਾ ) : ਐੱਸ.ਸੀ /ਬੀ.ਸੀ ਅਤੇ ਗਰੀਬ ਵਿਦਿਆਰਥੀਆਂ ਲਈ ਪੋਸਟ ਮੈਟਿਕ ਵਜੀਫਾ ਸਕੀਮ ਦੇ ਲਗਭਗ 63.91ਕਰੋੜ ਦਾ ਘੋਟਾਲਾ ਕਰਕੇ ਕੈਬਨਿਟ ਮੰਤਰੀ ਸਾਧੂ ਸਿੰਘ ਧਰਮਸੋਤ ਨੇ ਗਰੀਬ ਬੱਚਿਆਂ ਦਾ ਹੱਕ ਖੋਹ ਕੇ ਦੇਸ਼ ਨਾਲ ਗਦਾਰੀ ਕੀਤੀ ਹੈ। ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾਂ ਸੀਨੀਅਰ ਆਮ ਆਦਮੀ ਪਾਰਟੀ ਦੇ ਆਗੂ ਐੱਸ ਸੀ ਵਿੰਗ ਕੁਲਦੀਪ ਸਿੰਘ ਮਿੰਟੂ ਨੇ ਪ੍ਰੈਸ ਵਾਰਤਾ ਦੌਰਾਨ ਕੀਤਾ। ਉਨਾਂ ਕਿਹਾ ਕਿ ਧਰਮਸੋਤ ਨੇ ਜੋ ਗਰੀਬ ਵਿਦਿਆਰਥੀਆਂ ਦਾ ਹੱਕ ਖੋਇਆ ਹੈ, ਉਸ ਨੂੰ ਕਿਸੀ ਵੀ ਬਰਦਾਸ਼ਤ ਨਹੀਂ ਕੀਤਾ ਜਾਵੇਗਾ। ਉਨਾਂ ਕਿਹਾ ਕਿ ਕੈਪਟਨ ਸਰਕਾਰ ਕੈਬਨਿਟ ਮੰਤਰੀ ਧਰਮਸੋਤ ਨੂੰ ਮੰਤਰੀ ਮੰਡਲ ਵਿਚੋਂ ਬਰਖਾਸਤ ਕਰਕੇ ,ਇਸ ਘਪਲੇ ਦੀ ਸੀ.ਬੀ.ਆਈ ਜਾਂਚ ਕਰਵਾ ਕੇ ਦੁੱਧ ਦਾ ਦੁੱਧ ਤੇ ਪਾਣੀ ਦਾ ਪਾਣੀ ਕੀਤਾ ਜਾਵੇ। ਪਿਛਲੇ ਦਿਨ ਗਦਾਰ ਧਰਮਸੋਤ ਨੇ ਚੰਡੀਗੜ੍ਹ ਚ ਪ੍ਰੈਸ ਕਾਨਫਰੰਸ ਰਾਹੀਂ ਇਸ ਘਪਲੇ ਦਾ ਸਾਰਾ ਨਜਲਾ ਨਿਚਲੇ ਕਰਮਚਾਰੀਆਂ ਤੇ ਸੁੱਟਿਆ ਹੈ ਅਤੇ ਇਹ ਵੀ ਕਿਹਾ ਹੈ ਕਿ ਮੈਂ ਪਹਿਲਾਂ ਇਸ ਮਾਮਲੇ ਚ ਚੁੱਪ ਸੀ। ਉਨਾਂ ਕਿਹਾ ਕਿ ਚੁੱਪ ਰਹਿਣ ਦਾ ਇੱਕ ਹੀ ਕਾਰਣ ਹੈ ਕਿ ਇਸ ਘਪਲੇ ਵਿੱਚ ਉਹਨਾਂ ਦਾ ਪੂਰਾ ਹੱਥ ਹੈ। 

Related posts

Leave a Reply