ਬਾਹੋਵਾਲ ਰਿਲਾਇੰਸ ਪੰਪ ਤੇ ਕਿਸਾਨਾਂ ਵਲੋਂ ਦਿੱਤਾ ਧਰਨਾ

ਗੜਸ਼ੰਕਰ 6 ਅਕਤੂਬਰ (ਅਸ਼ਵਨੀ ਸ਼ਰਮਾ) : ਕਿਸਾਨਾਂ ਕੇਂਦਰ ਸਰਕਾਰ ਵਲੋਂ ਕਿਸਾਨ ਵਿਰੋਧੀ ਪਾਸ ਕੀਤੇ ਗਏ ਬਿੱਲਾਂ ਦੇ ਵਿਰੋਧ ਵਿਚ ਸਾਂਝੇ ਕਿਸਾਨ ਮੋਰਚੇ ਵਲੋਂ ਚੰਡੀਗੜ੍ਹ ਹੁਸ਼ਿਆਰਪੁਰ ਮੁੱਖ ਮਾਰਗ ਤੇ ਅੱਡਾ ਬਾਹੋਵਾਲ ਤੇ ਰਿਲਾਇੰਸ ਪੈਟਰੋਲ ਨੂੰ ਬੰਦ ਕਰਵਾ ਕੇ ਵੱਡੀ ਗਿਣਤੀ ਵਿਚ ਸ਼ਾਮਿਲ ਹੋਏ ਕਿਸਾਨਾਂ ਵਲੋਂ ਧਰਨਾ ਦਿੱਤਾ ਗਿਆ। ਇਸ ਮੌਕੇ ਵੱਡੀ ਗਿਣਤੀ ਵਿੱਚ ਸ਼ਾਮਿਲ ਹੋਏ।

ਨੌਜਵਾਨ ਕਿਸਾਨਾਂ ਵਲੋਂ ਕੇਂਦਰ ਦੀ ਭਾਜਪਾ ਸਰਕਾਰ ਵਲੋਂ ਪਾਸ ਕੀਤੇ ਗਏ ਬਿੱਲਾਂ ਦੀ ਜ਼ੋਰਦਾਰ ਨਿਖੇਦੀ ਕੀਤੀ ਗਈ। ਉਨ੍ਹਾਂ ਸਰਕਾਰ ਤੋਂ ਮੰਗ ਕੀਤੀ ਕਿ ਇਸ ਬਿੱਲ ਨੂੰ ਜਲਦ ਤੋਂ ਜਲਦ ਰੱਦ ਕੀਤਾ ਜਾਵੇ। ਇਕੱਠ ਨੂੰ ਸੰਬੋਧਨ ਕਰਦਿਆਂ ਕਿਸਾਨ ਆਗੂ ਸੁਖਰਾਜ ਸਿੰਘ, ਮਨੀ ਬਿਹਾਲਾ, ਖੁਸ਼ਵੰਤ ਸਿੰਘ ਬੈਂਸ ਮਾਹਿਲਪੁਰ, ਕਿਰਤੀ ਕਿਸਾਨ ਯੂਨੀਅਨ ਦੇ ਆਗੂ ਹਰਮੇਸ਼ ਸਿੰਘ ਢੇਸੀ,ਭੁਪਿੰਦਰ ਸਿੰਘ ਵੜੈਚ,ਕੁਲਵਿੰਦਰ ਚਾਹਲ, ਸੁਖਦੇਵ ਡਾਨਸੀਵਲ,ਹਰਮਿੰਦਰ ਬਖਸ਼ੀ,ਕਾਮਰੇਡ ਮੋਹਿੰਦਰ,ਗਿੰਨੀ ਭਾਰਟਾ ਨੇ ਕਿਹਾ ਕਿ ਸਰਕਾਰ ਇਨ੍ਹਾਂ ਬਿੱਲਾ ਨਾਲ ਕਿਸਾਨਾਂ ਨੂੰ ਖ਼ਤਮ ਕਰਨ ਤੇ ਹੋਈ ਹੈ। ਜਿਸ ਨੂੰ ਕਿਸੇ ਵੀ ਕੀਮਤ ਤੇ ਬਰਦਾਸ਼ਤ ਨਹੀਂ ਕੀਤਾ ਜਾਵੇਗਾ।

ਉਨ੍ਹਾਂ ਕਿਹਾ ਕਿ ਕਿਸਾਨ ਸਾਂਝੇ ਮੋਰਚੇ ਹੇਠ ਸੰਘਰਸ਼ ਕਰ ਰਹੇ ਹਨ ਜਿਸ ਨੂੰ ਉਦੋਂ ਤੱਕ ਜਾਰੀ ਰੱਖਿਆ ਜਾਵੇਗਾ ਜਿਨ੍ਹਾਂ ਚਿਰ ਸਰਕਾਰ ਇਹ ਬਿੱਲ ਵਾਪਿਸ ਨਹੀਂ ਲੈਂਦੀ। ਇਸ ਮੌਕੇ ਲੰਬਰਦਾਰ ਰਣਜੀਤ ਸਿੰਘ ਗੋਪਾਲੀਆਂ,ਕਮਲਜੀਤ ਸਿੰਘ,ਸੁਰਿੰਦਰ ਸਿੰਘ,ਸ਼ੀਰਾ ਜਸਵੀਰ, ਦਲਜੀਤ ਸਿੰਘ,ਬਲਵਿੰਦਰ ਸਿੰਘ,ਨਰਿੰਦਰ ਸਿੰਘ ਸਰਪੰਚ ਗੋਪਾਲੀਆਂ,ਬਲਜੀਤ ਸਿੰਘ ਸਰਪੰਚ ਜੱਲੋਵਾਲ,ਪਰਮਿੰਦਰ ਸਿੰਘ, ਅਮਨਦੀਪ ਸਿੰਘ,ਰਾਜਵਿੰਦਰ ਸਿੰਘ,ਬੂਟਾ ਮੁਗੋਪੱਟੀ ਸਮੇਤ ਵੱਡੀ ਗਿਣਤੀ ਵਿੱਚ ਕਿਸਾਨ,ਇਲਾਕੇ ਦੇ ਪੰਚ ਸਰਪੰਚ,ਸਮਾਜ ਸੇਵੀ ਹਾਜਰ ਸਨ।

Related posts

Leave a Reply