30 ਕਿਸਾਨ ਜਥੇਬੰਦੀਆਂ ਦੇ ਸਾਂਝੇ ਮੋਰਚੇ ਦੇ ਦਿੱਤੇ ਸੱਦੇ ਉੱਤੇ ਗੜਸ਼ੰਕਰ ਚ ਦਿੱਤਾ ਧਰਨਾ

ਗੜਸ਼ੰਕਰ 10 ਅਕਤੂਬਰ (ਅਸ਼ਵਨੀ ਸ਼ਰਮਾ) : ਇੱਥੇ 30 ਕਿਸਾਨ ਜਥੇਬੰਦੀਆਂ ਦੇ ਸਾਂਝੇ  ਮੋਰਚੇ ਦੇ ਦਿੱਤੇ ਸੱਦੇ ਉੱਤੇ ਚੰਡੀਗੜ੍ਹ ਹੁਸ਼ਿਆਰਪੁਰ ਰੋਡ ਤੇ  ਪਨਾਮ ਸਥਿਤ ਰਿਲਾਇੰਸ ਪੰਪ ਦਾ ਕਿਸਾਨਾਂ ਵੱਲੋਂ ਵੱਡੀ ਪੱਧਰ ਤੇ ਇਕੱਠੇ ਹੋਕੇ ਘਿਰਾਓ ਕੀਤਾ ਗਿਆ ਅਤੇ ਯੂ ਪੀ ਦੇ ਹਾਥਰਸ ਜ਼ਿਲ੍ਹੇ ਵਿੱਚ ਵਾਪਰੀ ਦਰਦਨਾਕ ਘਟਨਾ ਦੇ ਖਿਲਾਫ ਮੋਦੀ ਅਤੇ ਯੋਗੀ ਦਾ ਪੁਤਲਾ ਫ਼ੂਕਿਆ ਗਿਆ । ਘਿਰਾਓ ਸਮੇਂ ਵੱਡੀ ਗਿਣਤੀ ਵਿੱਚ ਕਿਸਾਨ, ਮਜ਼ਦੂਰਾਂ ਅਤੇ ਮੁਲਾਜ਼ਮਾਂ ਨੇ ਸ਼ਿਰਕਤ ਕੀਤੀ ਇਸ ਸਮੇਂ ਇਕੱਠ ਨੂੰ ਸੰਬੋਧਨ ਕਰਦਿਆਂ ਹੋਇਆ ਕਿਰਤੀ ਕਿਸਾਨ ਯੂਨੀਅਨ ਦੇ ਸੂਬਾ ਵਿੱਤ ਸਕੱਤਰ ਹਰਮੇਸ਼ ਸਿੰਘ ਢੇਸੀ ਅਤੇ ਇਲਾਕਾ ਕਮੇਟੀ ਦੇ ਆਗੂ ਕੁਲਵਿੰਦਰ ਸਿੰਘ ਚਾਹਲ ਨੇ ਕਿਹਾ ਕਿ ਮੋਦੀ ਸਰਕਾਰ ਨੇ ਖੇਤੀ ਨਾਲ ਸਬੰਧਿਤ ਬਿੱਲਾਂ ਨੂੰ ਪਾਸ ਕਰਕੇ ਕਿਸਾਨਾਂ ਦੇ ਮੌਤ ਦੇ ਵਰੰਟ ਤੇ ਦਸਖਤ ਕੀਤੇ ਹਨ ਅਤੇ ਕਾਰਪੋਰੇਟ ਘਰਾਣਿਆਂ ਨੂੰ ਫਾਇਦਾ ਪਹੁੰਚਾਇਆ ਹੈ ਉਨ੍ਹਾਂ ਕਿਹਾ ਭਾਜਪਾ,ਅਕਾਲੀ ਅਤੇ ਕਾਂਗਰਸ ਇੱਕੋ ਹੀ ਕਿਸਾਨ ਵਿਰੋਧੀ ਨੀਤੀਆਂ ਤੇ ਚੱਲ ਰਹੇ ਹਨ ਹੁਣ ਉਹ ਟਰੈਕਟਰ ਮਾਰਚ ਕਰਕੇ ਕਿਸਾਨਾਂ ਦੇ ਮੁਦੱਈ ਬਣਨ ਦਾ ਢੌਂਗ ਰਚ ਰਹੇ ਹਨ।

ਉਹਨਾਂ ਕਿਹਾ ਕਿ ਕੈਪਟਨ ਵੱਲੋਂ ਬਣਾਈ ਗਈ ਆਹਲੂਵਾਲੀਆ ਕਮੇਟੀ ਵੀ ਖੇਤੀ ਸਬੰਧੀ ਬਣਾਏ ਗਏ ਬਿੱਲਾਂ ਵਾਲੀਆਂ ਹੀ ਸਿਫਾਰਸ਼ਾਂ ਕਰ ਰਹੀ ਹੈ ਅਤੇ ਕੇਂਦਰ ਦੀ ਆਰ ਆਰ ਅੈੱਸ  ਅਤੇ ਕਾਰਪੋਰੇਟ ਦੇ ਇਸ਼ਾਰਿਆ ਤੇ ਕੰਮ ਕਰ ਰਹੀ  ਮੋਦੀ ਸਰਕਾਰ ਦੇਸ਼ ਦੇ ਸਭ ਕੀਮਤੀ ਅਦਾਰਿਆਂ ਨੁੂੰ ਕੌਡੀਆ ਦੇ ਭਾਅ ਵੇਚ ਰਹੀ ਹੈ ।  ਇਸ ਮੌਕੇ ਹੋਏ ਇਕੱਠ ਨੂੰ ਡੀ ਐੱਮ ਐੱਫ ਦੇ ਸੂਬਾ ਪ੍ਰਧਾਨ  ਭੁਪਿੰਦਰ ਸਿੰਘ ਵੜੈਚ ਨੇ ਕੇਂਦਰ ਵਲੋ ਪਾਸ ਕੀਤੇ ਕਾਨੂੰਨਾਂ ਬਾਰੇ ਸੰਬੋਧਨ ਕਰਦਿਆਂ  ਕਿਹਾ ਕਿ ਵਿਸ਼ਵ ਬੈੰਕ ਅਤੇ ਵਿਦੇਸ਼ੀ ਕਾਰਪੋਰੇਟਸ ਦੀਆਂ ਨੀਤੀਆਂ ਤਹਿਤ 1990 ਤੋ ਦੇਸ਼ ਦੀਆਂ ਵੱਖ ਵੱਖ ਕੇਂਦਰ ਅਤੇ ਰਾਜ ਸਰਕਾਰਾਂ ਕਿਸਾਨ ਮਜ਼ਦੂਰ ਅਤੇ ਲੋਕ ਵਿਰੋਧੀ ਫੈਸਲੇ ਕਰਕੇ ਦੇਸ਼ ਦੇ ਕੁਦਰਤੀ ਵਸੀਲਿਆ ਨੁੂੰ ਵਿਦੇਸ਼ੀਆ ਨੁੂੰ ਲੁਟਾ ਰਹੀਆਂ ਹਨ ਦੋਆਬਾ ਕਿਸਾਨ ਸਭਾ ਦੇ ਆਗੂ ਜੱਥੇਦਾਰ ਭਜਨ ਸਿੰਘ ਅਤੇ ਇਸਤਰੀ ਜਾਗ੍ਰਿਤੀ ਮੰਚ ਦੀ ਆਗੂ ਬੀਬੀ ਗੁਰਬਖਸ਼ ਕੌਰ ਨੇ ਸਮੂਹ ਮਜਦੂਰਾਂ ਅਤੇ ਕਿਸਾਨਾ ਨੁੂੰ ਇਸ ਸਮੇ ਇਕੱਠੇ ਹੋ ਕੇ ਇਸ ਖਿਲਾਫ ਸ਼ੰਘਰਸ਼ ਤੇਜ ਕਰਨ ਦਾ ਸੱਦਾ ਦਿੱਤਾ ।

ਇਸ ਸਮੇ ਹੋਰਨਾ ਤੋ ਇਲਾਵਾ ਮੁਕੇਸ਼ ਗੁਜਰਾਤੀ, ਕਿਸਾਨ ਸਭਾ ਦੇ ਆਗੂ ਦਰਸ਼ਨ ਮੱਟੂ, ਹਰਜਿੰਦਰ ਸਿੰਘ ਮੰਡੇਰ,ਮਹਿੰਦਰ ਬਢੋਆਣਾ, ਬਹਾਦਰ ਸਿੰਘ ਚੱਕ ਗੁਰੁ, ਸੁਤੰਤਰ ਕੁਮਾਰ, ਚੌਧਰੀ ਅੱਛਰ ਸਿੰਘ ,ਹਰਮੇਸ਼ ਆਜਾਦ, ਸਤਨਾਮ ਸਿੰਘ, ਬੀਰਇੰਦਰ ਸਿੰਘ ਸ਼ਿੰਬਲੀ, ਅਮਰੀਕ ਸਿੰਘ  ਸਿਕੰਦਰਪੁਰ, ਕਰਨੈਲ ਸਿੰਘ  ਰਾਮ ਗੜ, ਕਿਰਪਾਲ ਸਿੰਘ ਧਮਾਈ, ਹਿੰਮਤ ਸਿੰਘ ਚੱਕ ਸਿੰਘਾ, ਸ਼ਮਸ਼ੇਰ ਸਿੰਘ ਚੱਕ ਸਿੰਘਾ,ਗੁਰਦਿਆਲ ਰੱਕੜ,ਮੁਕੰਦ ਲਾਲ, ਹੰਸ ਰਾਜ ਗੜਸ਼ੰਕਰ, ਸੁਖਦੇਵ ਡਾਨਸੀਵਾਲ ਆਦਿ ਨੇ ਵੀ ਸੰਬੋਧਨ ਕੀਤਾ ਅੰਤ ਵਿੱਚ ਕਿਸਾਨਾ ਵਲੋ ਦੇਸ਼ ਵਿਚ ਔਰਤਾਂ ਤੇ ਘਟ ਗਿਣਤੀਆ ਤੇ ਹੋ ਰਹੇ ਅੱਤਿਆਚਾਰ ਅਤੇ ਹਾਥਰਸ ਕਾਂਡ ਦੇ ਖਿਲਾਫ ਮੋਦੀ ਯੋਗੀ ਦਾ ਪੁਤਲਾ ਫੂਕਿਆ।

Related posts

Leave a Reply