ਪੰਜਾਬ ਸਟੂਡੈਂਟਸ ਯੂਨੀਅਨ ਵਲੋ ਪੰਜਾਬ ਭਰ ਵਿੱਚ ਕਾਲਜਾਂ/ਯੂਨੀਵਰਸਿਟੀਆਂ ਨੂੰ ਖੁਲ੍ਹਵਾਉਣ ਦੇ ਲਈ ਲਗਾਇਆ ਧਰਨਾ ਦੂਸਰੇ ਦਿਨ ਵੀ ਜਾਰੀ

ਗੁਰਦਾਸਪੁਰ 3 ਨਵੰਬਰ ( ਅਸ਼ਵਨੀ ) : ਪੰਜਾਬ ਸਟੂਡੈਂਟਸ ਯੂਨੀਅਨ ਦੀ ਅਗਵਾਈ ਵਿੱਚ ਪੰਜਾਬ ਭਰ ਵਿੱਚ ਕਾਲਜਾਂ/ਯੂਨੀਵਰਸਿਟੀਆਂ ਨੂੰ ਖੁਲ੍ਹਵਾਉਣ ਦੇ ਲਈ ਲਗਾਏ ਗਏ ਲਗਾਤਾਰ ਧਰਨਾ ਅੱਜ ਦੂਸਰੇ ਦਿਨ ਸਰਕਾਰੀ ਕਾਲਜ ਗੁਰਦਾਸਪੁਰ ਦੇ ਗੇਟ ਮੂਹਰੇ ਲੱਗਾ ਰਿਹਾ।ਇਸ ਮੌਕੇ ਭਾਰਤੀ ਮੂਲ ਨਿਵਾਸੀ ਫਰੰਟ ਦੇ ਚੇਅਰਮੈੱਨ ਮਾਸਟਰ ਤਰਲੋਕ ਚੰਦ ਅਤੇ ਪ੍ਰਧਾਨ ਪ੍ਰੇਮ ਖੱਰਲ ਵੱਲੋਂ ਵਿਦਿਆਰਥੀਆਂ ਦੀ ਇਸ ਮੰਗ ਦੀ ਹਿਮਾਇਤ ਕੀਤੀ ਗਈ।ਧਰਨੇ ਨੂੰ ਸੰਬੋਧਨ ਕਰਦਿਆਂ ਪੰਜਾਬ ਸਟੂਡੈਂਟਸ ਯੂਨੀਅਨ ਦੇ ਜ਼ਿਲ੍ਹਾ ਆਗੂ ਮਨੀ ਭੱਟੀ ਨੇ ਕਿਹਾ ਕਿ ਪੰਜਾਬ ਵਿੱਚ 9ਵੀਂ ਤੋਂ 12ਵੀਂ ਤੱਕ ਦੇ ਵਿਦਿਆਰਥੀਆਂ ਨੂੰ ਸਕੂਲਾਂ ਵਿੱਚ ਆਉਣ ਦੀ ਆਗਿਆ ਦੇ ਦਿੱਤੀ ਗਈ ਹੈ ਪਰ ਕਾਲਜਾਂ/ਯੂਨੀਵਰਸਿਟੀਆਂ ਦੇ ਬੂਹੇ ਅਜੇ ਵੀ ਵਿਦਿਆਰਥੀਆਂ ਲਈ ਬੰਦ ਪਏ ਹਨ।ਉਹਨਾਂ ਕਿਹਾ ਕਿ ਹਰਿਆਣਾ ਸਰਕਾਰ ਵੱਲੋਂ ਕਾਲਜਾਂ ਨੂੰ ਮੁੜ ਖੋਲ੍ਹਣ ਦਾ ਇਸ਼ਾਰਾ ਕੀਤਾ ਗਿਆ ਹੈ ਪਰ ਪੰਜਾਬ ਸਰਕਾਰ ਅਜੇ ਵੀ ਕਾਲਜਾਂ ਨੂੰ ਖੋਲ੍ਹਣ ਸੰਬੰਧੀ ਆਪਣਾ ਕੋਈ ਵੀ ਰੁੱਖ ਸਪੱਸ਼ਟ ਨਹੀਂ ਕਰ ਰਹੀ ਹੈ।

ਪੰਜਾਬ ਸਟੂਡੈਂਟਸ ਯੂਨੀਅਨ ਦੇ ਕਾਲਜ ਕਮੇਟੀ ਆਗੂ ਸੁਖਜਿੰਦਰ ਸਿੰਘ ਪੰਨੂੰ ਨੇ ਕਿਹਾ ਕਿ ਆੱਨਲਾਇਨ ਪੜਾਈ ਕਦੀ ਵੀ ਆੱਫਲਾਈਨ ਪੜਾਈ ਦਾ ਬਦਲ ਨਹੀਂ ਹੋ ਸਕਦੀ।ਉਹਨਾਂ ਕਿਹਾ ਕਿ ਕਾਲਜ ਅਤੇ ਯੂਨੀਵਰਸਿਟੀਆਂ ਦੀ ਬਿਲਡਿੰਗ ਵਿਦਿਆਰਥੀਆਂ ਨੂੰ ਪੜਾਉਣ ਲਈ ਹੀ ਬਣਾਈ ਜਾਂਦੀ ਹੈ।ਇਸ ਲਈ ਕੋਰੋਨਾ ਸੰਕਟ ਵਿੱਚ ਜਦ ਸਾਰਾ ਕੁਝ ਖੁੱਲ੍ਹ ਗਿਆ ਹੈ ਤਾਂ ਉੱਚ ਵਿਦਿਅੱਕ ਸੰਸਥਾਵਾਂ ਨੂੰ ਵੀ ਖੋਲ੍ਹ ਦਿੱਤਾ ਜਾਣਾ ਚਾਹੀਦਾ ਹੈ।ਕਾਲਜ ਆਗੂ ਨੇ ਕਿਹਾ ਕਿ ਸਰਕਾਰਾਂ ਨੂੰ ਸੋਚਣਾ ਚਾਹੀਦਾ ਹੈ ਕਿ ਵਧੀਆ ਤੇ ਜ਼ਿੰਮੇਵਾਰ ਨਾਗਰਿਕ ਕਾਲਜਾਂ/ਯੂਨੀਵਰਸਿਟੀਆਂ ਨੇ ਪੈਦਾ ਕਰਨੇ ਹਨ, ਇਸ ਲਈ ਇਹਨਾਂ ਉੱਚਵਿਦਿਅੱਕ ਸੰਸਥਾਵਾਂ ਨੂੰ ਖੋਲਿ੍ਹਆ ਜਾਣਾ ਚਾਹੀਦਾ ਹੈ।ਪਰ ਹੋ ਉਲਟ ਰਿਹਾ ਹੈ, ਸਰਕਾਰ ਨੇ ਮੰਨੋਰੰਜਨ ਦੇ ਸਾਰੇ ਸਾਧਨ ਮੁੜ ਬਹਾਲ ਕਰ ਦਿੱਤੇ ਹਨ ਪਰ ਉੱਚ-ਵਿਦਿਅੱਕ ਸੰਸਥਾਵਾਂ ਨੂੰ ਅਜੇ ਵੀ ਬੰਦ ਕੀਤਾ ਹੋਇਆ ਹੈ।
ਪੰਜਾਬ ਸਟੂਡੈਂਟਸ ਯੂਨੀਅਨ ਨੇ ਕਾਲਜ/ਯੂਨੀਵਰਸਿਟੀਆਂ ਜਲ਼ਦ ਤੋਂ ਜਲ਼ਦ ਖੋਲ੍ਹਣ ਦੀ ਮੰਗ ਕੀਤੀ ਗਈ।ਇਸ ਮੌਕੇ ਪੰਜਾਬ ਸਟੂਡੈਂਟਸ ਯੂਨੀਅਨ ਦੇ ਸੂਬਾ ਆਗੂ ਅਮਰ ਕ੍ਰਾਂਤੀ, ਸਮੀਰ, ਮਨਮੀਤ, ਹਰਵਿੰਦਰ ਸਿੰਘ, ਅਰਸ਼ਦੀਪ ਸਿੰਘ, ਰਿਚਾ ਅਤੇ ਸ਼ੁੱਭਦੀਪ ਮੱਲ੍ਹੀ ਨੇ ਵੀ ਸੰਬੋਧਨ ਕੀਤਾ।

Related posts

Leave a Reply