#DIABETES IN INDIA: ਵੱਡੀ ਖ਼ਬਰ : Insulin ਸਮੇਤ ਸ਼ੂਗਰ ਦੀਆਂ 12 ਦਵਾਈਆਂ ਦੀ ਵੱਧ ਤੋਂ ਵੱਧ ਕੀਮਤ ਤੈਅ

ਨਵੀਂ ਦਿੱਲੀ : ਦੇਸ਼ ਦੀ ਦਵਾਈ ਕੀਮਤ ਰੈਗੂਲੇਟਰ ਐੱਨਪੀਪੀਏ ਨੇ ਡਾਇਬਟੀਜ਼ ਦੇ ਇਲਾਜ ’ਚ ਕੰਮ ਆਉਣ ਵਾਲੀਆਂ 12 ਦਵਾਈਆਂ ਦੀ ਵੱਧ ਤੋਂ ਵੱਧ ਕੀਮਤ ਤੈਅ ਕਰ ਦਿੱਤੀ ਹੈ। ਇਨ੍ਹਾਂ ਦਵਾਈਆਂ ’ਚ ਗਿਲਮੇਪਾਈਰਾਈਡ ਟੈਬਲੇਟ, ਗੁਲੂਕੋਜ਼ ਦੀ ਸੂਈ ਅਤੇ ਇੰਸੁਲਿਨ ਸਲਿਊਸ਼ਨ ਸ਼ਾਮਿਲ ਹੈ।

ਐੱਨਪੀਪੀਏ ਨੇ ਇਕ ਟਵੀਟ ਕਰਕੇ ਕਿਹਾ ਕਿ ਹਰ ਭਾਰਤੀ ਨੂੰ ਡਾਇਬਟੀਜ਼ ਜਿਹੀ ਬਿਮਾਰੀ ਦਾ ਸਸਤਾ ਇਲਾਜ ਮਿਲ ਸਕੇ, ਇਸਦੇ ਲਈ ਐੱਨਪੀਪੀਏ ਨੇ ਡਾਇਬਟੀਜ਼ ਦੇ ਇਲਾਜ ’ਚ ਕੰਮ ਆਉਣ ਵਾਲੀਆਂ 12 ਦਵਾਈਆਂ ਦੀ ਵੱਧ ਤੋਂ ਵੱਧ ਕੀਮਤ ਤੈਅ ਕਰ ਦਿੱਤੀ ਹੈ। ਇਸਦੇ ਤਹਿਤ ਗਿਲਮੇਪਾਈਰਾਈਡ ਇਕ ਐੱਮਜੀ ਦੀ ਇਕ ਟੈਬਲੇਟ ਦੀ ਵੱਧ ਤੋਂ ਵੱਧ  ਕੀਮਤ 3.6 ਰੁਪਏ ਹੋਵੇਗੀ ਜਦਕਿ ਦੋ ਐੱਮਜੀ ਵਾਲੇ ਇਕ ਟੈਬਲੇਟ ਦੀ ਕੀਮਤ 5.72 ਰੁਪਏ ਹੋਵੇਗੀ।

WHAT IS DIABETES

Diabetes is a disease that occurs when your blood glucose, also called blood sugar, is too high. Blood glucose is your main source of energy and comes from the food you eat. Insulin, a hormone made by the pancreas, helps glucose from food get into your cells to be used for energy.

25 ਫ਼ੀਸਦ ਸਟਰੈਂਥ ਵਾਲੇ ਇਕ ਐੱਮਐੱਲ ਗੁਲੂਕੋਜ਼ ਇੰਜੈਕਸ਼ਨ ਦੀ ਕੀਮਤ 17 ਪੈਸੇ, ਜਦਕਿ 40 ਆਈਯੂ-ਐੱਮਐੱਲ ਸਟਰੈਂਥ ਦੇ ਇਕ ਐੱਮਐੱਲ ਇੰਸੁਲਿਨ (ਘੁਲਣਸ਼ੀਲ) ਇੰਜੈਕਸ਼ਨ ਦੀ ਕੀਮਤ 15.09 ਰੁਪਏ ਤੈਅ ਕੀਤੀ ਗਈ ਹੈ। ਇਸ ਪ੍ਰਕਾਰ 40 ਆਈਯੂ-ਐੱਮਐੱਲ ਸਟਰੈਂਥ ਵਾਲੇ ਐੱਨ ਐੱਮਐੱਲ ਇੰਟਰਮੀਡੀਏਟ ਐਕਟਿੰਗ (ਐੱਨਪੀਐੱਚ) ਸਾਲਿਯੂਸ਼ਨ ਇੰਸੁਲਿਨ ਇੰਜੈਕਸ਼ਨ ਦੀ ਕੀਮਤ ਵੀ 15.09 ਰੁਪਏ ਤੈਅ ਕੀਤੀ ਗਈ ਹੈ। 40 ਆਈਯੂ-ਐੱਮਐੱਲ ਸਟਰੈਂਥ ਦੇ 30.70 ਪ੍ਰੀਮਿਕਸ ਇੰਸੁਲਿਨ ਇੰਜੈਕਸ਼ਨ ਦੀ ਵੀ ਪ੍ਰਤੀ ਇੰਜੈਕਸ਼ਨ ਇਹੀ ਕੀਮਤ ਤੈਅ ਕੀਤੀ ਗਈ ਹੈ।

ਐੱਨਪੀਪੀਏ ਨੇ ਕਿਹਾ ਕਿ 500 ਐੱਮਜੀ ਮੇਟਫਾਰਮਿਨ ਇਮੀਡੀਏਟ ਰਿਲੀਜ਼ ਟੈਬਲੇਟ ਦੀ ਕੀਮਤ ਪ੍ਰਤੀ ਟੈਬਲੇਟ 1.51 ਰੁਪ ਜਦਕਿ 750 ਐੱਮਜੀ ਵਾਲੀ ਟੈਬਲੇਟ ਦੀ ਕੀਮਤ 3.05 ਰੁਪਏ ਅਤੇ ਇਕ ਗ੍ਰਾਮ ਸਟਰੈਂਥ ਵਾਲੇ ਮੇਟਫਾਰਮਿਨ ਟੈਬਲੇਟ ਦੀ ਵੱਧ ਤੋਂ ਵੱਧ ਕੀਮਤ 3.61 ਰੁਪਏ ਰੱਖੀ ਗਈ ਹੈ। ਮੇਟਫਾਰਮਿਨ ਕੰਟਰੋਲ ਰਿਲੀਜ਼ ਇਕ ਗ੍ਰਾਮ ਵਾਲੇ ਪ੍ਰਤੀ ਟੈਬਲੇਟ ਦਾ ਵੱਧ ਤੋਂ ਵੱਧ ਮੁੱਲ 3.66 ਰੁਪਏ ਹੈ ਜਦਕਿ ਇਸਦੇ 750 ਐੱਮਜੀ ਅਤੇ 500 ਐੱਮਜੀ ਵਾਲੀਆਂ ਟੈਬਲੇਟਾਂ ਦੀ ਕੀਮਤ 2.40 ਰੁਪਏ ਅਤੇ 1.92 ਰੁਪਏ ਪ੍ਰਤੀ ਟੈਬਲੇਟ ਹੈ।

Related posts

Leave a Reply