ਸ਼ਰਾਰਤੀ ਅਨਸਰਾਂ ਵੱਲੋਂ ਸੀਮੇਂਟ ਬੱਜਰੀ ਦਾ ਪੱਕਾ ਬੰਨ ਬਨਾ ਕੇ ਰਾਜਬਾਹੇ ਦਾ ਪਾਣੀ ਰੋਕਿਆ

ਦੀਨਾਨਗਰ, 11 ਜੂਨ ( ਬਲਵਿੰਦਰ ਸਿੰਘ ਬਿੱਲਾ ) : ਭੀਮਪੁਰ ਦੇ ਪੁੱਲ ਤੋਂ ਅਵਾਂਖਾਂ ਮੰਜ, ਭਰਥ ਨੂੰ ਜਾਂਦੇ ਰਾਜਬਾਹੇ ਤੇ ਪਿੰਡ ਝੱਖੜ ਪਿੰਡੀ ਦੇ ਮੋੜ ਤੇ ਰਾਜਬਾਹੇ ਦੇ ਵਿੱਚਕਾਰ ਕੁੱਝ ਸ਼ਰਾਰਤੀ ਅਨਸਰਾਂ ਵੱਲੋਂ ਸੀਮੇਂਟ ਬੱਜਰੀ ਦਾ ਪੱਕਾ ਬੰਨ ਬਨਾ ਕੇ ਰਾਜਬਾਹੇ ਦਾ ਪਾਣੀ ਰੋਕ ਦਿੱਤਾ ਗਿਆ। ਕਿਸਾਨਾਂ ਚੈਨ ਸਿੰਘ,ਵਿਜੇ ਸਿੰਘ,ਦਰਸ਼ਨ ਸਿੰਘ, ਯਸ਼ਪਾਲ ਸਿੰਘ,ਅਮਰੀਕ ਸਿੰਘ,ਰਛਪਾਲ ਸਿੰਘ,ਅਮਰ ਸਿੰਘ ਆਦਿ ਨੇ ਇਸ ਸਬੰਧੀ ਸੀਨੀਅਰ ਕਾਂਗਰਸੀ ਆਗੂ ਮਨਜੀਤ ਮੰਜ ਨੂੰ ਆਪਣੀ ਮੁਸ਼ਕਲ ਦੱਸੀ। ਜਿਸ ਤੇ ਉਨ੍ਹਾਂ ਨੇ ਤੁਰੰਤ ਐਕਸਿਅਨ ਨਾਲ ਫੋਨ ਤੇ ਗੱਲ ਕੀਤੀ। ਘਟਨਾ ਦਾ ਪਤਾ ਚੱਲਣ ਤੇ ਐਕਸਿਅਨ ਵੱਲੋਂ ਮੌਕੇ ਤੇ ਜੇਈ ਤਰਸੇਮ ਲਾਲ ਨੂੰ ਭੇਜਿਆ। ਜੇਈ ਤਰਸੇਮ ਲਾਲ ਨੇ ਮੌਕੇ ਤੇ ਪਹੁੰਚ ਕੇ ਸ਼ਰਾਰਤੀ ਅਨਸਰਾਂ ਵੱਲੋਂ ਬਣਾਏ ਗਏ ਬਨ ਨੂੰ ਗੈਰ ਕਾਨੂੰਨੀ ਦੱਸਦੇ ਹੋਏ ਬਨ ਨੂੰ ਤੋੜਨ ਦੇ ਹੁਕਮ ਦਿੱਤੇ।

Related posts

Leave a Reply