ਬਿਨਾਂ ਮਾਸਕ ਤੋਂ ਘੁੰਮਣ ਵਾਲੇ ਲੋਕਾਂ ਦੇ ਕੱਟੇ ਚਲਾਨ

ਦੀਨਾਨਗਰ 8 ਜੂਨ ( ਬਲਵਿੰਦਰ ਸਿੰਘ ਬਿੱਲਾ ) : ਸਰਕਾਰ ਦੁਆਰਾ ਜਾਰੀ ਦਿਸ਼ਾ-ਨਿਰਦੇਸ਼ਾਂ ਅਨੁਸਾਰ ਵਿਸ਼ੇਸ਼ ਡਿਊਟੀ ਤੇ ਏਐਫਐਸਓ ਰੀਤੂ ਮਹਾਜਨ ਨੇ ਦੀਨਾਨਗਰ ਥਾਣੇ ਨੇੜੇ ਨਾਕਾ ਲਗਾ ਕੇ ਬਿਨਾਂ ਮਾਸਕ ਤੋਂ ਘੁੰਮਣ ਵਾਲੇ ਵਿਅਕਤੀਆਂ ਦੇ ਚਲਾਨ ਕੱਟੇ। ਅਧਿਕਾਰੀ ਨੇ ਜਾਣਕਾਰੀ ਦਿੰਦੇ ਕਿਹਾ ਕਿ ਸਰਕਾਰ ਨੇ ਕੋਰੋਨਾ ਮਹਾਂਮਾਰੀ ਨੂੰ ਰੋਕਣ ਲਈ ਜਨਤਕ ਥਾਵਾਂ ‘ਤੇ ਬਿਨਾਂ ਮਾਸਕ ਦੇ ਘੁੰਮਣ’ ਤੇ ਪਾਬੰਦੀ ਕੀਤੀ ਹੈ। ਉਲੰਘਣਾ ਕਰਨ ਵਾਲੇ ਲਈ 500 ਰੁਪਏ ਤੱਕ ਦੇ ਚਲਾਨ ਕੱਟੇ ਜਾਣਗੇ. ਇਸ ਦੇ ਤਹਿਤ ਅੱਜ ਨਾਕਾ ਲਗਾ ਕੇ 6 ਵਿਅਕਤੀਆਂ ਦੇ ਚਲਾਨ ਕੱਟੇ ਗਏ ਹਨ। ਇਸ ਮੌਕੇ ਏਐਸਆਈ ਮਲਕੀਤ ਸਿੰਘ ਵੀ ਮੌਜੂਦ ਸਨ

Related posts

Leave a Reply