ਪੁਲਿਸ ਨੇ ਵੱਖ ਵੱਖ ਥਾਵਾਂ ਤੋਂ ਨਾਜਾਇਜ਼ ਸ਼ਰਾਬ ਕੀਤੀ ਬਰਾਮਦ

ਦੀਨਾਨਗਰ 11 ਜੂਨ ( ਬਲਵਿੰਦਰ ਸਿੰਘ ਬਿੱਲਾ ) : ਦੀਨਾਨਗਰ ਥਾਣੇ ਦੀ ਪੁਲਿਸ ਨੇ ਵੱਖ-ਵੱਖ ਥਾਵਾਂ ‘ਤੇ ਛਾਪੇ ਮਾਰ ਕੇ ਇਕ ਲੱਖ 13 ਹਜ਼ਾਰ 250 ਮਿਲੀਲੀਟਰ ਨਜਾਇਜ਼ ਸ਼ਰਾਬ ਬਰਾਮਦ ਕੀਤੀ ਹੈ। ਜਦਕਿ ਸਾਰੇ ਦੋਸ਼ੀ ਮੌਕੇ ਤੋਂ ਫਰਾਰ ਹੋ ਗਏ।ਸੀ ਆਈ ਏ ਸਟਾਫ ਦੇ ਏਐਸਆਈ ਜਗਤਾਰ ਸਿੰਘ ਨੇ ਦੱਸਿਆ ਕਿ ਦੱਤਾ ਪੈਲੇਸ ਦੀਨਾਨਗਰ ਨੇੜੇ 69750 ਐਮਐਲ ਨਾਜਾਇਜ਼ ਸ਼ਰਾਬ ਬਰਾਮਦ ਕੀਤੀ ਗਈ। ਜਦੋਂ ਕਿ ਸਕੂਟਰ ਚਾਲਕ ਸਕੂਟਰ ਛੱਡ ਕੇ ਫਰਾਰ ਹੋਣ ਵਿੱਚ ਕਾਮਯਾਬ ਹੋ ਗਿਆ। ਇਸੇ ਤਰ੍ਹਾਂ ਸਰਵਨ ਸਿੰਘ ਨੇ ਦੱਸਿਆ ਕਿ ਕਮਲਜੀਤ ਨਿਵਾਸੀ ਗਾਂਧੀਆ ਕਲੌਨੀ ਤੋਂ 13 ਹਜ਼ਾਰ 500 ਐਮਐਲ ਨਾਜਾਇਜ਼ ਸ਼ਰਾਬ ਬਰਾਮਦ ਕੀਤੀ ਗਈ ਹੈ। ਜਦਕਿ ਅੌਰਤ ਫਰਾਰ ਹੋ ਗਈ। ਇਸ ਤਰ੍ਹਾਂ ਵਿੱਕੀ ਨਿਵਾਸੀ ਸ਼ੂਗਰ ਮਿੱਲ ਪਨਿਆੜ ਦੇ ਘਰ ਨੇੜੇ ਪਲਾਟ ਵਿਚ ਰੇਡ ਕਰ ਮੌਕੇ ਤੋਂ 30 ਹਜ਼ਾਰ ਐਮਐਲ ਨਾਜਾਇਜ਼ ਸ਼ਰਾਬ ਬਰਾਮਦ ਕੀਤੀ ਗਈ ਹੈ।ਪੁਲਿਸ ਪਾਰਟੀ ਨੂੰ ਦੇਖ ਕੇ ਦੋਸ਼ੀ ਫਰਾਰ ਹੋ ਗਿਆ

Related posts

Leave a Reply