ਕੈਨੇਡਾ ਤੋਂ ਖਾਲਸਾ ਏਡ ਇੰਟਰਨੈਸ਼ਨਲ ਪਹੁੁੰਚਾ ਰਹੀ ਜ਼ਰੂਰਤਮੰਦ ਗਰੀਬ ਲੋਕਾਂ ਤੱਕ ਰਾਸ਼ਨ

ਕੈਨੇਡਾ ਤੋਂ ਖਾਲਸਾ ਏਡ ਇੰਟਰਨੈਸ਼ਨਲ ਪਹੁੁੰਚਾ ਰਹੀ ਜ਼ਰੂਰਤਮੰਦ ਗਰੀਬ ਲੋਕਾਂ ਤੱਕ ਰਾਸ਼ਨ

ਦੀਨਾਨਗਰ( ਬਲਵਿੰਦਰ ਸਿੰਘ ਬਿੱਲਾ) : ਗਰੀਬ ਬੇਸਹਾਰਾ ਲੋਕਾਂ ਤੱਕ ਕੈਨੇਡਾ ਤੋਂ ਰਾਸ਼ਨ ਪਹੁੰਚਾ ਕੇ ਖ਼ਾਲਸਾ ਏਡ ਇੰਟਰਨੈਸ਼ਨਲ ਸੇਵਕਾਂ ਨੇ ਆਪਣੀ ਨਿਸ਼ਕਾਮ ਸੇਵਾ ਨੂੰ ਜ਼ਾਹਿਰ ਕੀਤਾ ਹੈ। ਕਰੋਨਾ ਵਾਇਰਸ ਦੇ ਦੌਰ ਵਿੱਚ ਜਿੱਥੇ ਕੁਝ ਸਮਾਜ ਸੇਵੀ ਸੰਸਥਾਵਾਂ ਆਪਣੀ ਸੁਸਾਇਟੀਆਂ, ਆਰਗੇਨਾਈਜ਼ੇਸ਼ਨਾਂ ਦੀ ਪ੍ਰਸਿੱਧੀ ਲਈ ਗਰੀਬ ਲੋਕਾਂ ਦੀ ਮਦਦ ਕਰਕੇ ਫੋਟੋ ਅਤੇ ਵੀਡੀਓਗ੍ਰਾਫੀ ਰਾਹੀਂ ਸੋਸ਼ਲ ਮੀਡੀਆ ਤੇ ਵਾਇਰਲ ਕੀਤੀਆਂ ਜਾ ਰਹੀਆਂ ਹਨ ਉੱਥੇ ਹੀ ਦੂਜੇ ਪਾਸੇ ਕੈਨੇਡਾ ਦੀ ਖ਼ਾਲਸਾ ਏਡ ਇੰਟਰਨੈਸ਼ਨਲ ਟੀਮ ਵੱਲੋਂ ਬਿਨਾਂ ਵੀਡੀਓਗ੍ਰਾਫੀ ਅਤੇ ਫੋਟੋ ਦੇ ਗ਼ਰੀਬ ਪਰਿਵਾਰਾਂ ਨੂੰ ਰਾਸ਼ਨ ਦਿੱਤਾ ਜਾ ਰਿਹਾ ਹੈ। ਪੂਰੇ ਵਿਸ਼ਵ ਭਰ ਵਿੱਚ ਫੈਲੇ ਹੋਏ ਸੰਸਥਾ ਦੇ ਸੇਵਕਾਂ ਵੱਲੋਂ ਇਹ ਰਾਸ਼ਨ ਉਨ੍ਹਾਂ ਦੇ ਘਰਾਂ ਤੱਕ ਪਹੁੰਚਾਇਆ ਜਾਂਦਾ ਹੈ, ਇਹੀ ਨਹੀਂ ਉਨ੍ਹਾਂ ਗ਼ਰੀਬ ਪਰਿਵਾਰਾਂ ਦੇ ਮੈਂਬਰਾਂ ਨੂੰ ਰਾਸ਼ਨ ਨਾਲ ਸਬੰਧਿਤ ਹਰ ਕਿੱਲਤ ਨੂੰ ਵੀ ਦੂਰ ਕੀਤਾ ਜਾ ਰਿਹਾ ਹੈ।

ਪੂਰੇ ਵਿਸ਼ਵ ਭਰ ਵਿੱਚ ਗਰੀਬ ਬੇਸਹਾਰਾ ਲੋਕਾਂ ਨੂੰ ਦਿੱਤਾ ਜਾਂਦਾ ਹੈ ਰਾਸ਼ਨ : ਸੀਈਓ

ਖਾਲਸਾ ਏਡ ਇੰਟਰਨੈਸ਼ਨਲ ਟੀਮ ਦੇ ਸੀਈਓ ਰਵੀ ਸਿੰਘ ਖਾਲਸਾ ਨੇ ਦੱਸਿਆ ਕਿ ਉਨ੍ਹਾਂ ਦੀ ਟੀਮ ਦਾ ਮੁੱਖ ਮਕਸਦ ਪੂਰੇ ਵਿਸ਼ਵ ਭਰ ਵਿੱਚ ਗਰੀਬ ਬੇਸਹਾਰਾ ਲੋਕਾਂ ਪ੍ਰਤੀ ਮਾਨਵਤਾ ਦਾ ਭਾਗ ਰੱਖਦੇ ਹੋਏ ਉਨ੍ਹਾਂ ਦੀ ਸੇਵਾ ਕਰਨਾ ਹੈ। ਉਨ੍ਹਾਂ ਨੇ ਕਿਹਾ ਕਿ ਉਨ੍ਹਾਂ ਦੀ ਇਸ ਟੀਮ ਵੱਲੋਂ ਜਿੱਥੇ ਲੋਕਾਂ ਦੇ ਘਰਾਂ ਵਿੱਚ ਜਾ ਕੇ ਰਾਸ਼ਨ ਦਿੱਤਾ ਜਾਂਦਾ ਹੈ, ਉੱਥੇ ਹਰ ਤਰ੍ਹਾਂ ਦੀ ਉਨ੍ਹਾਂ ਨੂੰ ਮਦਦ ਦੇਣ ਦਾ ਵੀ ਯਤਨ ਕੀਤਾ ਜਾਂਦਾ ਹੈ। ਉਨ੍ਹਾਂ ਨੇ ਇਹ ਵੀ ਦੱਸਿਆ ਕਿ ਉਨ੍ਹਾਂ ਦੀ ਖਾਲਸਾ ਏਡ ਇੰਟਰਨੈਸ਼ਨਲ ਟੀਮ ਪੂਰੇ ਵਿਸ਼ਵ ਵਿੱਚ ਫੈਲੀ ਹੋਈ ਹੈ, ਜੋ ਕੁਦਰਤੀ ਆਪਦਾਵਾਂ ਤੋਂ ਇਲਾਵਾ ਵੀ ਲੋਕਾਂ ਦੀ ਨਿਸ਼ਕਾਮ ਸੇਵਾ ਪ੍ਰਤੀ ਹਰ ਸਮੇਂ ਤਿਆਰ ਰਹਿੰਦੀ ਹੈ।

ਖ਼ਾਲਸਾ ਪੰਥ ਨੇ ਪਾਈ ਹੈ ਸਾਡੇ ਖ਼ੂਨ ਵਿੱਚ ਮਾਨਵਤਾ ਦੀ ਸੇਵਾ ਭਾਵਨਾ-ਗੁਰਸੇਵਕ ਸਿੰਘ ਗਿੱਲ

“ਨਰ ਸੇਵਾ ਹੀ ਨਾਰਾਇਣ ਪੂਜਾ ਹੈ” ਇਸ ਭਾਵ ਨੂੰ ਪੂਰਾ ਕਰਦੇ ਹੋਏ ਟੋਰਾਂਟੋ ਖਾਲਸਾ ਏਡ ਇੰਟਰਨੈਸਨਲ ਦੇ ਸੇਵਕ ਸ.ਗੁਰਸੇਵਕ ਸਿੰਘ ਗਿੱਲ ਨੇ ਆਖਿਆ ਕਿ ਖਾਲਸਾ ਪੰਥ ਨਹੀਂ ਉਨ੍ਹਾਂ ਦੇ ਖ਼ੂਨ ਵਿੱਚ ਮਾਨਵਤਾ ਦੀ ਸੇਵਾ ਭਾਵਨਾ ਪਾਈ ਹੋਈ ਹੈ। ਗਿੱਲ ਨੇ ਆਖਿਆ ਕਿ ਇਹ ਸੇਵਾ ਭਾਵਨਾ ਹਮੇਸ਼ਾ ਹੀ ਵਾਹਿਗੁਰੂ ਉਨ੍ਹਾਂ ਦੇ ਹਿਰਦੇ ਵਿੱਚ ਪਾਈ ਰੱਖੇ ਤਾਂ ਕਿ ਉਹ ਆਪਣਾ ਸਾਰਾ ਜੀਵਨ ਲੋਕ ਭਲਾਈ ਦੀ ਸੇਵਾ ਵਿੱਚ ਹੀ ਲਗਾ ਦੇਣ।

ਇਹ ਹਨ ਖਾਲਸਾ ਏਡ ਇੰਟਰਨੈਸ਼ਨਲ ਟੀਮ ਦੇ ਸੇਵਕ-

ਖਾਲਸਾ ਏਡ ਇੰਟਰਨੈਸਨਲ ਦੇ ਸੀ.ਈ.ਓ ਰਵੀ ਸਿੰਘ ਖਾਲਸਾ, ਪੈਸੇਫਿਕ ਏਸ਼ੀਆ ਦੇ ਡਾਇਰੈਕਟਰ ਅਮਨਪ੍ਰੀਤ ਸਿੰਘ ਖ਼ਾਲਸਾ,ਆਸਟਰੇਲੀਆ ਤੋਂ ਖਾਲਸਾ ਏਡ ਇੰਟਰਨੈਸ਼ਨਲ ਟੀਮ ਦੇ ਲੀਡਰ ਹਰਪ੍ਰੀਤ ਸਿੰਘ, ਕੈਨੇਡਾ ਤੋਂ ਖਾਲਸਾ ਏਡ ਇੰਟਰਨੈਸ਼ਨਲ ਟੀਮ ਦੇ ਲੀਡਰ ਜਿੰਦਰ ਸਿੰਘ, ਭਾਰਤ ਜਲੰਧਰ ਤੋਂ ਖਾਲਸਾ ਏਡ ਇੰਟਰਨੈਸ਼ਨਲ ਟੀਮ ਦੇ ਲੀਡਰ ਸ. ਤੇਜਿੰਦਰ ਸਿੰਘ, ਟੋਰਾਂਟੋ (ਕੈਨੇਡਾ) ਤੋਂ ਗੁਰਸੇਵਕ ਸਿੰਘ ਗਿੱਲ ਅਤੇ ਜਗਤ ਦੇ ਵੱਖ ਵੱਖ ਹਿੱਸਿਆਂ ਵਿੱਚ ਸੇਵਕ ਆਪਣੀ ਸੇਵਾ ਨੂੰ ਨਿਸ਼ਕਾਮ ਭਾਵ ਨਾਲ ਪੂਰਾ ਕਰ ਰਹੇ ਹਨ।

Related posts

Leave a Reply