ਦੀਨਾਨਗਰ ਅਤੇ ਗੁਰਦਾਸਪੁਰ ਟੀਮ ਵੱਲੋਂ ਨਵ ਨਿਯੁਕਤ ਹੋਏ ਜਿਲ੍ਹਾ ਜਰਨਲ ਸੈਕਟਰੀ ਸੂਬੇਦਾਰ ਕੁਲਵੰਤ ਸਿੰਘ ਨੂੰ ਕੀਤਾ ਸਨਮਾਨਿਤ

ਆਮ ਆਦਮੀ ਪਾਰਟੀ ਨੂੰ ਮਜ਼ਬੂਤ ਕਰਨ ਲਈ ਦਿਨ ਰਾਤ ਮੇਹਨਤ ਕਰਾਂਗਾ : ਸੂਬੇਦਾਰ ਕੁਲਵੰਤ ਸਿੰਘ 

ਦੀਨਾਨਗਰ (ਬਲਵਿੰਦਰ ਸਿੰਘ ਬਿੱਲਾ ) : ਅੱਜ ਦੀਨਾਨਗਰ ਹਲਕੇ ਵਿਚ ਆਮ ਆਦਮੀ ਪਾਰਟੀ ਦੀ ਇਕ ਅਹਿਮ ਮੀਟਿੰਗ ਕੀਤੀ ਗਈ। ਇਸ ਮੀਟਿੰਗ ਵਿਚ ਹਲਕਾ ਦੀਨਾਨਗਰ ਅਤੇ ਗੁਰਦਾਸਪੁਰ ਟੀਮ ਵੱਲੋਂ ਨਵ ਨਿਯੁਕਤ ਹੋਏ ਜਿਲ੍ਹਾ ਜਰਨਲ ਸੈਕਟਰੀ ਸੂਬੇਦਾਰ ਕੁਲਵੰਤ ਸਿੰਘ ਨੂੰ ਸਨਮਾਨਿਤ ਕੀਤਾ ਗਿਆ। ਉਹਨਾਂ ਦੇ ਨਾਲ ਹੀ ਪ੍ਰੋ ਸਤਨਾਮ ਸਿੰਘ ਜਿਲ੍ਹਾ ਪ੍ਰਧਾਨ ਦਿਹਾਤੀ, ਪ੍ਰੀਤਮ ਸਿੰਘ ਬੱਬੂ ਜਿਲ੍ਹਾ ਪ੍ਰਧਾਨ ਸ਼ਹਿਰ ਨੂੰ ਵੀ ਸਨਮਾਨਿਤ ਕੀਤਾ ਗਿਆ। ਸੂਬੇਦਾਰ ਕੁਲਵੰਤ ਸਿੰਘ ਨੇ ਕਿਹਾ ਕਿ ਇਸ ਸਨਮਾਨ ਅਤੇ ਸਤਿਕਾਰ ਲਈ ਟੀਮ ਦਾ ਤਹਿ ਦਿਲੋਂ ਧੰਨਵਾਦ ਕਰਦਾ ਹਾਂI

ਉਹਨਾਂ ਕਿਹਾ ਕਿ ਆਮ ਆਦਮੀ ਪਾਰਟੀ ਹਾਈ ਕਮਾਨ ਵਲੋਂ ਮੈਂਨੂੰ ਦਿੱਤੀ ਗਈ ਜ਼ੁਮੇਬਾਰੀ ਮੈਂ ਪੂਰੀ ਇਮਾਨਦਾਰੀ ਨਾਲ ਨਿਮਾਵਾਂਗਾ। ਉਹਨਾਂ ਕਿਹਾ ਕਿ ਆਉਣ ਵਾਲਿਆਂ ਚੋਣਾਂ 2022 ਤੱਕ ਆਮ ਆਦਮੀ ਪਾਰਟੀ ਨੂੰ ਮਜ਼ਬੂਤ ਕਰਨ ਲਈ ਦਿਨ ਰਾਤ ਮੇਹਨਤ ਕਰਾਂਗਾ ਅਤੇ ਜੀਤ ਪ੍ਰਾਪਤ ਕਰਾਂਗਾ।ਸੂਬੇਦਾਰ ਕੁਲਵੰਤ ਸਿੰਘ ਨੇ ਕਿਹਾ ਕਿ ਹਲਕੇ ਦੇ ਪਿੰਡਾਂ ਪਿੰਡਾਂ ਵਿਚ ਜਾ ਕੇ ਲੋਕਾਂ ਨੂੰ ਆਮ ਆਦਮੀ ਪਾਰਟੀ ਦੀਆਂ ਨੀਤੀਆਂ ਬਾਰੇ ਜਾਣੂ ਕਰਵਾਂਗਾ ਅਤੇ ਲੋਕਾਂ ਨੂੰ ਪਾਰਟੀ ਨਾਲ ਜੋਰਾਂਗਾ ਇਸ ਮੌਕੇ ਤੇ ਹਕੀਕਤ ਰਾਏ,ਪ੍ਰਸ਼ੋਤਮ,ਸਿਮਰਨ,ਤੇਜਿੰਦਰ ਸਿੰਘ, ਰਾਜਿੰਦਰ ਸੈਣੀ,ਮਾਸਟਰ ਸ਼ਾਮ ਲਾਲ,ਇਸਪਟਰ ਹਰਬੰਸ ਲਾਲਾ ਅਤੇ ਆਮ ਆਦਮੀ ਪਾਰਟੀ ਦੇ ਵਰਕਰ ਹਾਜਰ ਸਨ ।

Related posts

Leave a Reply