ਬਾਲ ਵਾਟਿਕਾ ਸਕੂਲ ਵਿਖੇ ਡਾਇਰੈਕਟਰ ਨਰੇਸ਼ ਡਡਵਾਲ,ਪ੍ਰਿੰਸੀਪਲ ਅਤੇ ਸਮੂਹ ਸਟਾਫ ਵਲੋਂ ਤਿਰੰਗਾ ਝੰਡਾ ਲਹਿਰਾਇਆ

ਗੜ੍ਹਦੀਵਾਲਾ 26 ਜਨਵਰੀ (ਚੌਧਰੀ) :ਕੰਡੀ ਖੇਤਰ ਦੇ ਮਸ਼ਹੂਰ ਬਾਲ ਵਾਟਿਕਾ ਸਕੂਲ ਵਿੱਚ ਨੰਨ੍ਹੇ ਮੁੰਨੇ ਬੱਚਿਆਂ ਵਲੋਂ 72 ਵਾਂ ਗਣਤੰਤਰਤਾ ਦਿਵਸ ਧੂਮਧਾਮ ਨਾਲ ਮਨਾਇਆ ਗਿਆ। ਇਸ ਮੌਕੇ ਤ ਬੱਚਿਆਂ ਨੇ ਫੇਸ ਪੇਂਟਿੰਗ ਕੀਤੀ। ਬੱਚਿਆਂ ਨੇ ਫੇਸ ਪੇਂਟਿੰਗ ਮੁਕਾਬਲੇ ਵਿੱਚ ਵੱਧ ਚੜ੍ਹ ਕੇ ਹਿੱਸਾ ਲਿਆ। ਬੱਚਿਆਂ ਨੇ ਘਰ ਬੈਠ ਕੇ ਮਾਤਾ ਪਿਤਾ ਦੀ ਸਹਾਇਤਾ ਨਾਲ ਦੇਸ਼ ਭਗਤੀ ਦੇ ਵਿਸ਼ੇ ਤੇ ਫੇਸ ਪੇਂਟਿੰਗ ਕੀਤੀ। ਇਸ ਮੌਕੇ ਤੇ ਸਕੂਲ ਦੇ ਡਾਇਰੈਕਟਰ ਨਰੇਸ਼ ਡਡਵਾਲ,ਪ੍ਰਿੰਸੀਪਲ ਅਤੇ ਸਮੂਹ ਸਟਾਫ ਵਲੋਂ ਤਿਰੰਗਾ ਝੰਡਾ ਲਹਿਰਾਇਆ ਗਿਆ। ਵਿਦਿਆਰਥੀਆਂ ਨੂੰ ਗਣਤੰਤਰ ਦਿਵਸ ਕਿਉਂ ਅਤੇ ਕਿੰਦਾ ਮਨਾਇਆ ਜਾਂਦਾ ਹੈ ਇਸ ਵਾਰ ਵਿੱਚ ਵੀਡੀਓ ਰਾਹੀਂ ਜਾਣੂ ਕਰਵਾਇਆ ਗਿਆ ਤਾਂਕਿ ਉਨ੍ਹਾਂ ਵਿਚ ਦੇਸ਼ ਪ੍ਰੇਮ ਦੀ ਭਾਵਨਾ ਨੂੰ ਪੈਦਾ ਕੀਤਾ ਜਾ ਸਕੇ। ਇਸ ਗਣਤੰਤਰ ਦਿਵਸ ਮੌਕੇ ਬਾਲ ਵਾਟਿਕਾ ਟੀਮ ਵਲੋਂ ਆਪਣੇ ਸਾਰੇ ਵਿਦਿਆਰਥੀਆਂ ਦੇ ਘਰ ਮਿਠਾਈ ਪਹੁੰਚਾਈ ਗਈ ਅਤੇ 72 ਵੇਂ ਗਣਤੰਤਰ ਦਿਵਸ ਦੀ ਵਧਾਈ ਦਿੱਤੀ ਗਈ। ਬਾਲ ਵਾਟਿਕਾ ਇਸ ਮੁਸ਼ਕਲ ਸਮੇਂ ਵਿਚ ਵੀ ਆਪਣੇ ਵਿਦਿਆਰਥੀਆਂ ਦੀ ਤਰੱਕੀ ਦੇ ਲਈ ਨਿਰੰਤਰ ਕੋਸ਼ਿਸ਼ ਕਰ ਰਿਹਾ ਹੈ ਅਤੇ ਕਰਦਾ ਰਹੇਗਾ। 

Related posts

Leave a Reply