ਡਰਾਈ ਡੇ ਫਰਾਈ ਡੇ ਦੇ ਮੌਕੇ ਤੇ ਜਿਲਾ ਐਪੀਡੀਮੋਲੋਜਿਸਟ ਵਲੋਂ ਅਚਾਨਕ ਪੀ ਐਚ ਸੀ ਮਾਧੋਪੁਰ ਦਾ ਕੀਤਾ ਦੌਰਾ

ਮਲਟੀਪਰਪਜ਼ ਹੈਲਥ ਵਰਕਰ ਮੇਲ ਅਤੇ ਲੈਬ ਦੇ ਕੰਮ ਦਾ ਕੀਤਾ ਨਿਰੀਖਣ

ਪਠਾਨਕੋਟ 28 ਨਵੰਬਰ (ਅਵਿਨਾਸ਼ ) : ਸਿਵਲ ਸਰਜਨ  ਡਾ ਜੁਗਲ ਕਿਸ਼ੋਰ ਦੇ ਹੁਕਮਾਂ ਅਨੁਸਾਰ ਜ਼ਿਲ੍ਹਾ ਐਪੀਡਮੋਲੋਜਿਸਟ ਡਾ ਸਰਬਜੀਤ ਕੌਰ ਅਤੇ ਜ਼ਿਲ੍ਹਾ ਨੋਡਲ ਅਧਿਕਾਰੀ ਡਾ ਨਿਸ਼ਾ ਜੋਤੀ ਦੀ ਅਗਵਾਈ ਵਿਚ ਸਿਹਤ ਵਿਭਾਗ ਦੀ ਟੀਮ ਡ੍ਰਾਈ ਡੇ ਫ੍ਰਾਈਡੇ ਤਹਿਤ  ਸ਼ਾਹਪੁਰ ਚੌਕ ਵਿਖੇ ਪਹੁੰਚੀ। ਜਿੱਥੇ ਟੀਮ ਵੱਲੋਂ ਟਾਇਰ ਪੰਕਚਰ ਵਾਲੀਆਂ ਦੁਕਾਨਾਂ ਅਤੇ ਹੋਰ ਥਾਵਾਂ ਤੇ ਖਡ਼੍ਹੇ ਪਾਣੀ ਦੀ ਜਾਂਚ ਕੀਤੀ ਗਈ ਕਿ ਕਿਤੇ ਡੇਂਗੂ ਦਾ ਲਾਰਵਾ ਤਾਂ ਨਹੀਂ ਪੈਦਾ ਹੋ ਰਿਹਾ।

ਇਸ ਤੋਂ ਬਾਅਦ ਟੀਮ‌ ਪੀ ਐਚ ਸੀ ਮਾਧੋਪੁਰ ਵਿਖੇ ਪਹੁੰਚੀ ਜਿਥੇ ਟੀਮ ਨੇ ਪੀ ਐਚ ਸੀ ਅਤੇ ਆਲੇ ਦੁਆਲੇ ਦਾ ਸਰਵੇ ਕੀਤਾ ਇਹ ਟੀਮ ਵੱਲੋਂ  ਕੂਲਰ ਅਤੇ ਪਾਣੀ ਦੀਆਂ ਟੈਂਕੀਆਂ ਵੇਖੀਆ  ਜੋ ਕਿ ਸਾਫ ਪਾਈਆਂ ਗਈਆਂ।  ਲੋਕਾਂ ਨੂੰ ਜਾਗਰੂਕ ਕਰਦਿਆਂ ਕਿਹਾ ਕਿ ਆਪਣੇ ਘਰਾਂ ਵਿੱਚ ਅਤੇ ਆਲੇ ਦੁਆਲੇ ਕਿਤੇ ਵੀ ਪਾਣੀ ਖੜ੍ਹਾ ਨਾ ਹੋਣ ਦਿਓ ਅਤੇ ਹਰ ਸ਼ੁੱਕਰਵਾਰ ਨੂੰ ਡਰਾਈ ਡੇਅ ਤਹਿਤ ਖੜ੍ਹੇ ਪਾਣੀ ਵਾਲੇ ਬਰਤਨਾਂ ਜਿਵੇਂ ਕਿ ਡਰੰਮ, ਫਰਿੱਜ ਦੀ ਪਿਛਲੇ ਪਾਸੇ ਵਾਲੀ ਟਰੇਅ, ਕੂਲਰ,ਪੰਛੀਆਂ ਦੇ ਪਾਣੀ ਵਾਲੇ ਬਰਤਨ ਅਦਿ ਨੂੰ ਸਾਫ਼ ਕਰਕੇ ਦੁਬਾਰਾ  ਭਰਿਆ ਜਾਵੇ ਤਾਂ ਜੋ ਡੇਂਗੂ ਦਾ ਲਾਰਵਾ ਪੈਦਾ ਨਾ ਹੋ ਸਕੇ ਅਤੇ ਡੇਂਗੂ ਬੁਖਾਰ ਤੋਂ ਬਚਿਆ ਜਾ ਸਕੇ। ਪਠਾਨਕੋਟ ਜ਼ਿਲ੍ਹੇ ਵਿੱਚ ਹੁਣ ਤੱਕ ਡੇਂਗੂ ਦੇ 295 ਸੈਂਪਲ ਲਏ ਜਾ ਚੁੱਕੇ ਹਨ ਜਿਨ੍ਹਾਂ ਵਿਚੋਂ 115 ਵਿਅਕਤੀ ਪੋਜਿਟਵ ਆ ਚੁੱਕੇ ਹਨ। ਇਸ ਮੌਕੇ ਹੈਲਥ ਇੰਸਪੈਕਟਰ ਸ਼ਰਮਾ, ਹੈਲਥ ਇੰਸਪੈਕਟਰ ਰਾਜ ਅੰਮ੍ਰਿਤ ਸਿੰਘ, ਡਾ ਸ਼ੈਫਾਲੀ, ਵਿਪਨ ਆਨੰਦ,  ਸਿਮਰਨਜੀਤ ਫਾਰਮੇਸੀ ਅਫਸਰ, ਇੰਦਰਜੀਤ ਮਲਟੀਪਰਪਜ਼ ਹੈਲਥ ਵਰਕਰ ਆਦਿ ਹਾਜ਼ਰ ਸਨ।

Related posts

Leave a Reply