ਜਿਲਾ ਸਿਹਤ ਅਫਸਰ ਵੱਲੋਂ ਖਾਦ ਪਦਾਰਥਾਂ ਦੇ 10 ਸੈਪਲ ਲਏ


ਹੁਸ਼ਿਆਰਪੁਰ 27 ਅਕਤੂਬਰ( ਚੌਧਰੀ) : ਮਿਸ਼ਨ ਤੰਦਰੁਸਤ ਪੰਜਾਬ  ਤਹਿਤ ਜਿਲਾ ਸਿਹਤ ਅਫਸਰ ਡਾ ਸੁਰਿੰਦਰ ਸਿੰਘ, ਫੂਡ ਸੇਫਟੀ ਅਫਸਰ ਪੁਨੀਤ ਸ਼ਰਮਾਂ ਅਤੇ ਹਰਦੀਪ ਸਿੰਘ ਅਤੇ ਉਹਨਾਂ ਦੀ ਟੀਮ ਵੱਲੋ  ਹੁਸ਼ਿਆਰਪੁਰ ਸ਼ਹਿਰ ਦੀਆਂ ਵੱਖ ਵੱਖ ਖੇਤਰਾਂ ਵਿੱਚ ਅਤੇ  ਬਾਗਪੁਰ, ਭੀਖੋਵਾਲ, ਹਰਿਆਣਾ  ਭੂੰਗਾ ਆਦਿ ਤੋਂ ਤਿਉਹਾਰਾਂ ਦੀ ਆਮਦ ਦੋ ਮੱਦੇ ਨਜਰ ਚੈਕਿੰਗ ਕਰਕੇ ਖਾਦ ਪਦਾਰਥਾਂ 10 ਸੈਪਲ ਲਏ ਹਨ ਤੇ ਅਗਲੇਰੀ ਜਾਂਚ ਲਈ ਫੂਡ ਲੈਬ ਚੰਡੀਗੜ ਭੇਜ ਦਿੱਤੇ ਗਏ ਹਨ ।

 ਇਸ ਮੌਕੇ ਜਿਲਾ ਸਿਹਤ ਅਫਸਰ ਨੇ ਦੱਸਿਆ ਕਿ ਤਿਉਹਾਰਾਂ ਦੇ ਮੌਕੇ ਤੇ ਮਿਲਾਵਟ ਖੋਰਾਂ ਵੱਲੋ ਜਿਲੇ ਵਿੱਚ ਨਕਲੀ ਪਨੀਰ ,ਖੋਆਂ ਤੇ ਹੋਰ ਘਟੀਆ ਪਦਾਰਥ ਵੇਚਣ ਦਾ ਖਦਸਾ ਬਣਿਆ ਰਹਿਦਾਂ ਹੈ ,ਪਰ ਸਿਹਤ ਵਿਭਾਗ ਦੀਆ ਟੀਮਾਂ ਦੀ ਵੀ ਹੁਣ ਇਹਨਾਂ ਕੇ ਤਿਰਸ਼ੀ ਨਜਰ ਹੈ  ਉਹਨਾਂ ਮਿਲਵਟ ਖੋਰਾਂ ਨੂੰ ਤਾੜਨਾ ਕੀਤੀ,ਕਿ  ਲੋਕਾਂ ਦੀ ਸਿਹਤ ਨਾਲ ਖਿਲਵਾੜ ਨਾ ਕਰਨ ।ਅੱਜ ਉਹਨਾਂ ਵੱਲੋ ਖਾਣ ਪੀਣ ਵਾਲੇ ਪਦਾਰਥਾਂ ਦੀ ਗੁੰਣਵਣਤਾ,ਸਾਫ  ਸਫਾਈ ਅਤੇ ਫੂਡ ਸੇਫਟੀ ਐਕਟ ਤਹਿਤ ਰਜਿਸਟ੍ਰੇਸ਼ਨ ਦੀ ਚੈਕਿੰਗ ਕੀਤੀ ਗਈ ਅਤੇ ਜਿਹੜੇ ਵਿਕਰੇਤਾ  ਐਕਟ ਦੀ ਪਾਲਣਾ ਨਹੀ ਕਰਦੇ ਪਾਏ ਗਏ । 

ਉਹਨਾਂ ਦਾ ਸਮਾਨ ਮੌਕੇ ਤੇ ਨਸ਼ਟ ਕਰਵਾਇਆ ਗਿਆ ਅਤੇ ਉਹਨਾਂ ਨੂੰ ਰਜਿਸਟ੍ਰੇਸ਼ਨ ਲੈਣ ਲਈ ਪਬੰਧ ਕੀਤਾ । ਤੰਦਰੁਸਤ ਪੰਜਾਬ ਤਹਿਤ ਸਰਕਾਰ ਦਾ ਮੁੱਖ ਉਦੇਸ਼ ਲੋਕਾਂ ਨੂੰ ਮਿਲਵਟ ਰਹਿਤ ਖੁਰਾਕ ਤੇ ਖੁਰਾਕੀ ਵਸਤਾਂ ਦੀ ਸਪਲਾਈ,ਰੈਸਟੋਰੈਟਾਂ ਦੀ ਰਸੋਈ ਸਫਾਈ,  ਰਹਿਂਣ ਯੋਗ ਸਾਫ ਵਤਾਵਰਣ , ਸਾਫ ਪੀਣ ਯੋਗ ਪਾਣੀ ਅਤੇ ਲੋਕਾਂ ਦੇ ਸਰੀਰਕ ਤੇ ਮਾਨਸਿਕ ਸਿਹਤ ਵਿੱਚ ਸੁਧਾਰ ਲਿਆਉਣਾ ਹੈ ਅਤੇ ਫੂਡ ਸੇਫਟੀ ਐਡ ਸਟੈਡਰਡ ਐਕਟ ਆਫ ਇੰਡੀਆ ਦੀਆਂ ਹਦਾਇਤਾਂ ਦਾ ਜਿਲੇ ਵਿੱਚ ਪੂਰਨ ਤੋਰ ਤੇ ਲਾਗੂ ਕਰਨਾ ਹੈ। 

ਸਰਕਾਰ ਦੀਆਂ ਹਦਾਇਤਾਂ ਮੁਤਾਬਿਕ ਸਮੂਹ ਹਲਵਾਈਆਂ ਨੂੰ ਮਠਿਆਈ ਦੀ ਬੈਸਟ ਬਿਫੋਰ ਦੀ ਮਿਤੀ ਦਰਸਾਉਣਾ ਲਾਜਮੀ ਕਰ ਦਿੱਤੀ ਗਿਆ ਹੈ ਅਤੇ ਜੇਕਰ ਇਹਨਾੰ ਹਦਾਇਤਾ ਦੀ ਉਲੰਘਣਾ ਕਰਨ ਵਾਲੇ ਵਿਕਰੇਤਾਂ ਤੇ ਕਚ ਅਨੁਸਾਰ ਬਣਦੀ ਕਾਰਵਾਈ ਕੀਤੀ ਜਾਵੇਗੀ,   ਇੱਕ ਜਾਗਰੂਕ ਸਮਾਜ ਹੀ ਸਿਹਤਮੰਦ ਸਮਾਜ ਹੋ ਸਕਦਾ ਹੈ । ਇਸ ਮੋਕੇ  ਰਾਮ ਲੁਬਾਇਆ,ਅਸ਼ੋਕ ਕੁਮਾਰ,ਨਸੀਬ ਚੰਦ,ਮਾਸ ਮਡੀਆ ਵਿੰਗ ਤੋ ਗੁਰਵਿੰਦਰ ਸ਼ਾਨੇ ਵੀ ਹਾਜਰ ਸਨ ।


 

Related posts

Leave a Reply