ਪੁਰਾਣੀ ਪੈਨਸ਼ਨ ਬਹਾਲੀ ਸੰਘਰਸ਼ ਕਮੇਟੀ ਜਿਲਾ ਹੁਸ਼ਿਆਰਪੁਰ ( ਨੇਪਸੁ) ਹੁਣ 23 ਨਵੰਬਰ ਨੂੰ ਕਰੇਗਾ ਜਿਲਾ ਅਰਥੀ ਫੂਕ ਮੁਜ਼ਾਹਰਾ

ਦਸੂਹਾ 7 ਨਵੰਬਰ (ਚੌਧਰੀ) : ਪੁਰਾਣੀ ਪੈਨਸਨ ਬਹਾਲੀ ਸੰਘਰਸ਼ ਕਮੇਟੀ ਜਿਲਾ ਹੁਸ਼ਿਆਰਪੁਰ ਦੇ ਜ਼ਿਲਾ ਕਨਵੀਨਰ ਸੰਜੀਵ ਧੂਤ ਤੇ ਜਿਲ੍ਹਾ ਜਨਰਲ ਸਕੱਤਰ ਤਿਲਕ ਰਾਜ ਪ੍ਰੈਸ ਨੂੰ ਜਾਰੀ ਸਾਂਝੇ ਪ੍ਰੈਸ ਬਿਆਨ ਵਿੱਚ ਕਿਹਾ ਕਿ ਪੁਰਾਣੀ ਪੈਨਸਨ ਬਹਾਲੀ ਸੰਘਰਸ਼ ਕਮੇਟੀ ਜਿਲਾ ਹੁਸ਼ਿਆਰਪੁਰ ( ਨੇਪਸੁ) ਦੀਆ ਸਟੇਟ ਵਲੋਂ ਦਿੱਤੀਆਂ ਤਹਿਸੀਲ ਰੈਲੀਆਂ ਦੀ ਸਫ਼ਲਤਾ ਤੋਂ ਬਾਅਦ ਹੁਣ 23 ਨਵੰਬਰ ਨੂੰ ਜ਼ਿਲਾ ਅਰਥੀ ਫ਼ੂਕ ਮੁਜਾਹਿਰਾ ਸ਼ਹੀਦ ਉਧਮ ਸਿੰਘ ਪਾਰਕ ਹੁਸ਼ਿਆਰਪੁਰ ,ਦੁਪਹਿਰ 12-30 ਵੱਜੇ,ਕੀਤਾ ਜਾਵੇਗਾ ,ਤਾਂ ਕਿ ਜਲਦੀ ਹੀ ਪੁਰਾਣੀ ਪੈਨਸਨ ਦਾ ਨੋਫ਼ਿਕੇਸ਼ਨ ਸਰਕਾਰ ਦੁਆਰਾ ਜਲਦੀ ਤੋਂ ਜਲਦੀ ਕਰਵਾਇਆ ਜਾ ਸਕੇ।

Related posts

Leave a Reply