ਫਾਸਟ ਵੇਅ ਕਮਿਊਨੀਕੇਸ਼ਨ ਪਠਾਨਕੋਟ ਦੇ ਅਨਿਲ ਖੁਰਾਣਾ ਦੇ ਪਿਤਾ ਸ੍ਰੀ ਦੀਵਾਨ ਚੰਦ ਨੂਰਪੁਰੀ ਦਾ ਦਿਹਾਂਤ

ਫਾਸਟ ਵੇਅ ਕਮਿਊਨੀਕੇਸ਼ਨ ਪਠਾਨਕੋਟ ਦੇ ਅਨਿਲ ਖੁਰਾਣਾ ਦੇ ਪਿਤਾ ਸ੍ਰੀ ਦੀਵਾਨ ਚੰਦ ਨੂਰਪੁਰੀ ਦਾ ਦਿਹਾਂਤ 
ਪਠਾਨਕੋਟ, 11ਦਸੰਬਰ (ਰਜਿੰਦਰ ਸਿੰਘ ਰਾਜਨ ਬਿਊਰੋ ਚੀਫ)
ਫਾਸਟ ਵੇਅ ਕਮਿਊਨੀਕੇਸ਼ਨ ਪਠਾਨਕੋਟ ਦੇ ਅਨਿਲ ਖੁਰਾਣਾ ਦੇ ਪਿਤਾ ਸ੍ਰੀ ਦੀਵਾਨ ਚੰਦ ਨੂਰਪੁਰੀ ਖੁਰਾਣਾ ਛਾਲ ਦਾ ਬੀਤੇ ਦਿਨੀਂ ਦਿਹਾਂਤ ਹੋ ਗਿਆ। ਉਨ੍ਹਾਂ ਦੇ ਦਿਹਾਂਤ ਉੱਤੇ ਪੱਤਰਕਾਰ ਭਾਈਚਾਰੇ ਵੱੱਲੋਂ ਗਹਿਰੇ ਦੁੱਖ ਦਾ ਪ੍ਰਗਟਾਵਾ ਕਰਦਿਆਂ ਪਰਿਵਾਰ ਨਾਲ ਹਮਦਰਦੀ ਪ੍ਰਗਟ ਕੀਤੀ ਗਈ। ਹਮਦਰਦੀ ਪ੍ਰਗਟ ਕਰਨ  ਵਾਲਿਆਂ ਵਿੱਚ ਸੀਨੀਅਰ ਪੱਤਰਕਾਰ ਰਾਜਿੰਦਰ ਸਿੰਘ ਰਾਜਨ, ਵਿਨੈ ਢੀਂਗਰਾ,  ਰਮਨ ਕਾਲੀਆ, ਦਵਿੰਦਰ ਸਿੰਘ, ਸੰਜੀਵ ਪੁਰੀ , ਅਵਿਨਾਸ਼, ਅਰੁਣ ਚਾਵਲਾ, ਹ ਸੰਧੂ, ਸੁਰੇਸ਼ ਚੌਹਾਨ, ਆਦਿ ਸ਼ਾਮਲ ਹਨ। 

ਸ੍ਰੀ ਅਨਿਲ ਖੁਰਾਣਾ ਨੇ ਦਸਿਆ ਕਿ ਉਨ੍ਹਾਂ ਦੇ ਪਿਤਾ ਸ੍ਰੀ ਦੀਵਾਨ ਚੰਦ ਜੀ ਦੀ ਆਤਮਿਕ ਸ਼ਾਂਤੀ ਲਈ ਚੌਥਾ ਪ੍ਰੋਗਰਾਮ 12 ਦਸੰਬਰ 2020 ਨੂੰ ਮਿਲਾਪ ਫਾਰਮ ਬੋਧ ਨੂਰਪੁਰ ਵਿਖੇ 1ਤੋਂ 2 ਵੱਜੇ ਹੋਵੇਂਗਾ। ਵਰਨਣ ਯੋਗ ਹੈ ਕਿ ਸਵ: ਦੀਵਾਨ ਚੰਦ ਨੂਰਪੁਰੀ ਖੁਰਾਣਾ ਛਾਲ ਦੇ ਸੰਸਥਾਪਕ ਸਨ ਜਿਨ੍ਹਾਂ ਨੇ ਬੋਰਡ ਵੱਰਗੇ ਛੋਟੇ ਜੇਹੇ ਇਲਾਕੇ ਨੂਰਪੁਰ ਨੂੰ ਹਿਮਾਚਲ ਪ੍ਰਦੇਸ਼ ਦਾ ਬਿਜ਼ਨਸ ਹਬ ਬਣਾਉਣ ਵਿੱਚ ਮਹੱਤਵਪੂਰਨ ਭੂਮਿਕਾ ਨਿਭਾਈ ।

Related posts

Leave a Reply