LETEST..ਡੀ ਐਮ ਸਪੋਰਟਸ ਦਲਜੀਤ ਸਿੰਘ ਨੇ ਸਰਕਾਰੀ ਮਿਡਲ ਸਕੂਲ ਮਸਤੀਵਾਲ ‘ਚ ਅਚਨਚੇਤ ਖੇਡ ਗਰਾਊਂਡ ਤੇ ਖੇਡਾਂ ਸਬੰਧੀ ਕੀਤਾ ਨਿਰੀਖਣ

ਗੜ੍ਹਦੀਵਾਲਾ 4 ਫਰਵਰੀ (CHOUDHARY / YOGESH GUPTA) : ਸਕੂਲ ਸਿੱਖਿਆ ਸਕੱਤਰ ਕ੍ਰਿਸ਼ਨ ਕੁਮਾਰ ਦੇ ਦਿਸ਼ਾ-ਨਿਰਦੇਸ਼ ਅਨੁਸਾਰ ਮਿਸ਼ਨ ਤੰਦਰੁਸਤ ਤਹਿਤ ਸ਼ਹੀਦ ਕਾਂਸਟੇਬਲ ਨਰਿੰਦਰ ਸਿੰਘ ਸਰਕਾਰੀ ਮਿਡਲ ਸਕੂਲ ਮਸਤੀਵਾਲ ਵਿਖੇ ਡੀ ਐਮ ਸਪੋਰਟਸ ਹੁਸਿਆਰਪੁਰ ਦਲਜੀਤ ਸਿੰਘ  ਵਲੋਂ ਅਚਨਚੇਤ ਸਕੂਲ ਵਿਚ ਚੱਲ ਰਹੀਆਂ ਖੇਡ ਗਤੀਵਿਧੀਆਂ ਦਾ ਨਿਰੀਖਣ ਕੀਤਾ।

(ਸਵੇਰ ਦੀ ਸਭਾ ਦਾ ਨਿਰੀਖਣ ਕਰਦੇ ਹੋਏ ਡੀ ਐਮ ਸਪੋਰਟਸ ਦਲਜੀਤ ਸਿੰਘ ਅਤੇ ਹੋਰ)

ਉਨਾਂ ਨੇ ਸਵੇਰ ਦੀ ਸਭਾ ਦਾ ਨਿਰੀਖਣ ਕੀਤਾ ਜਿਸ ਵਿੱਚ ਸਕੂਲ ਦੇ ਵਿਦਿਆਰਥੀਆਂ ਨੇ ਬਹੁਤ ਹੀ ਵਧੀਆ ਤਰੀਕੇ ਨਾਲ ਤਾਲ ਮਈ ਢੰਗ ਨਾਲ ਪੀ ਟੀ ਅਐਕਰਸਾਇਜ ਕੀਤੀ ਜਿਸ ਦੀ ਡੀ ਐਮ ਦਲਜੀਤ ਸਿੰਘ ਵਲੋਂ ਸ਼ਲਾਘਾ ਕੀਤੀ ਗਈ। ਇਸ ਉਪਰੰਤ ਉਨ੍ਹਾਂ ਸਕੂਲ ਵਿੱਚ ਬਣੀਆਂ ਬੈਡਮਿੰਟਨ, ਵਾਲੀਬਾਲ ਗਰਾਊਂਡ  ਅਤੇ ਸਪੋਰਟਸ ਰੂਮ ਦਾ ਨਿਰੀਖਣ ਕੀਤਾ। ਵਧੀਆ ਗਰਾਊਂਡ ਹਾਲਾਤ ਅਤੇ ਸਪੋਰਟਸ  ਰੂਮ ਵਿੱਚ ਖੇਡਾਂ ਦਾ ਸਾਮਾਨ ਬੱਚਿਆਂ ਦੀ ਸਿਹਤ ਅਤੇ ਉਮਰ ਨੂੰ ਮੁੱਖ ਰੱਖਦਿਆਂ ਆਧੁਨਿਕ ਤਕਨੀਕਾਂ ਨਾਲ ਲੈਸ ਸੀ।

ਉਨਾਂ ਦੇ ਨਾਲ ਬੀ ਐਮ ਬਹਾਦਰ ਜਗਦੀਸ਼ ਦਾ ਵੀ ਸਕੂਲ ਪਹੁੰਚਣ ਤੇ ਸਕੂਲ ਮੁਖੀ ਹਰਮਿੰਦਰ ਕੁਮਾਰ ਅਤੇ ਪੀ ਟੀ ਆਈ ਰਛਪਾਲ ਸਿੰਘ ਵਲੋਂ ਜੀ ਆਇਆ ਆਖਿਆ ਗਿਆ। ਇਸ ਮੌਕੇ ਡੀ ਐਮ ਦਲਜੀਤ ਸਿੰਘ ਨੇ ਬੱਚਿਆਂ ਨੂੰ ਖੇਡਾਂ ਵਿੱਚ ਵਧੀਆ ਪ੍ਰਦਰਸ਼ਨ ਕਰਨ ਪ੍ਰਤੀ ਪ੍ਰੇਰਿਤ ਕੀਤਾ ਅਤੇ ਪੀ ਟੀ ਆਈ ਰਛਪਾਲ ਸਿੰਘ ਦੀ ਖੇਡਾਂ ਵਿੱਚ ਵਿਚ ਵਧੀਆ ਯੋਗਦਾਨ ਪਾਉਣ ਲਈ ਧੰਨਵਾਦ ਕੀਤਾ।

ਜਿਕਰਯੋਗ ਹੈ ਕਿ ਸਰਕਾਰੀ ਮਿਡਲ ਸਕੂਲ ਮਸਤੀਵਾਲ ਦੇ ਖਿਡਾਰੀ ਹਰ ਸਾਲ ਰਾਜ ਪੱਧਰ ਅਤੇ ਨੈਸ਼ਨਲ ਪੱਥਰ ਤੱਕ ਖੇਡਾਂ ਵਿੱਚ ਵਧੀਆ ਪ੍ਰਦਰਸ਼ਨ ਕਰਦੇ ਹਨ। ਇਸ ਮੌਕੇ ਮੈਡਮ ਹਰਭਜਨ ਕੌਰ, ਅੰਜੂ ਬਾਲਾ, ਰਛਪਾਲ ਸਿੰਘ ਉੱਪਲ, ਰਾਜ ਕੁਮਾਰ, ਦਵਿੰਦਰ ਪਾਲ ਸਿੰਘ ਸਹਿਤ ਸਕੂਲ ਦੇ ਵਿਦਿਆਰਥੀ ਹਾਜਰ ਸਨ। 

Related posts

Leave a Reply