DOABA TIMES : ਉੱਚੀ ਅਵਾਜ ਵਿੱਚ ਡੀ ਜੇ ਲਗਾਉਣ ਤੇ ਇਕ ਗ੍ਰਿਫਤਾਰ

ਗੁਰਦਾਸਪੁਰ 11 ਫਰਵਰੀ ( ਅਸ਼ਵਨੀ ) :– ਉੱਚੀ ਅਵਾਜ ਵਿੱਚ ਡੀ ਜੇ ਲਗਾਉਣ ਤੇ ਇਕ ਵਿਅਕਤੀ ਨੁੰ ਗ੍ਰਿਫਤਾਰ ਕਰਨ ਬਾਰੇ ਜਾਣਕਾਰੀ ਹਾਸਲ ਹੋਈ ਹੈ ਏ ਐਸ ਆਈ ਜੋਗਿੰਦਰ ਸਿੰਘ ਪੁਲਿਸ ਸਟੇਸ਼ਨ ਦੀਨਾਨਗਰ ਨੇ ਦਸਿਆ ਕਿ ਉਹ ਸਮੇਤ ਪੁੁਲਿਸ ਪਾਰਟੀ ਗਸਤ ਦੇ ਸਬੰਧ ਵਿੱਚ ਤਾਰਾਗੜ ਰੋਡ ਨੇੜੈ ਫਾਟਕ ਤੇ ਪੁੱਜੇ ਵੱਕਤ ਕ੍ਰੀਬ 11.15 ਰਾਤ ਦਾ ਹੋੇਵੇਗਾ ਕਿ ਕਰਮ ਸਿੰਘ ਯਾਦਗਿਰੀ ਹਾਲ ਜਿਸ ਦਾ ਮਾਲਕ ਸੁਭਾਸ ਸਿੰਘ ਪੁੱਤਰ ਕਰਮ ਸਿੰਘ ਪਿੰਡ ਝੱਖੜ ਪਿੰਡੀ ਨੇ ਆਪਣੇ ਕਰਮ ਸਿੰਘ ਯਾਦਗਿਰੀ ਹਾਲ ਵਿੱਚ ਉੱਚੀ-ਉੱਚੀ ਅਵਾਜ ਵਿੱਚ ਡੀ ਜੇ ਲਗਾਇਆ ਹੋਇਆ ਸੀ

 

ਜਿਸ ਨਾਲ ਕਾਫੀ ਸੋਰ ਸਰਾਬਾ ਹੋ ਰਿਹਾ ਸੀ ਅਤੇ ਆਮ ਲੋਕਾ ਨੂੰ ਪ੍ਰੇਸਾਨੀ ਆ ਰਹੀ ਸੀ ਜਿਸ ਤੇ ਪੁਲਿਸ ਨੇ ਮੋਕਾ ਪਰ ਪੁੱਜ ਕੇ ਡੀ ਜੇ ਬੰਦ ਕਰਵਾ ਕੇ ਦੋਸੀ ਨੂੰ ਗ੍ਰਿਫਤਾਰ ਕੀਤਾ ਹੈ।

Related posts

Leave a Reply