DOABA TIMES : ਐਨ.ਸੀ.ਡੀ.ਪ੍ਰੋਗਰਾਮ ਅਧੀਨ ਸਕਰੀਨਿੰਗ ਕੈਂਪ

ਐਨ.ਸੀ.ਡੀ.ਪ੍ਰੋਗਰਾਮ ਅਧੀਨ ਸਕਰੀਨਿੰਗ ਕੈਂਪ
ਪਠਾਨਕੋਟ: 4 ਮਾਰਚ 2020 ( RAJAN, AVINASH ) ਸਿਵਲ ਸਰਜਨ ਡਾ. ਵਿਨੋਦ ਸਰੀਨ ਦੀ ਪ੍ਰਧਾਨਗੀ ਹੇਠ ਐਨ.ਸੀ.ਡੀ. ਪ੍ਰੋਗਰਾਮ ਅਧੀਨ ਸਕਰੀਨਿੰਗ ਕੈਂਪ  ਪੁਲਿਸ ਸਟੇਸ਼ਨ ਪਠਾਨਕੋਟ ਅਤੇ ਪੁਲਿਸ ਸਟੇਸ਼ਨ ਨਰੋਟ ਜੈਮਲ ਸਿੰਘ ਵਿਖੇ ਕੈਂਪ ਲਗਾਏ ਗਏ  ਇਹਨਾਂ ਕੈਪਾਂ ਵਿਚ ਮਾਹਿਰ ਡਾ. ਵੱਲੋਂ ਲੋਕਾਂ ਦਾ ਮੁਆਇਨਾ ਕੀਤਾ ਗਿਆ । ਇਨ•ਾਂ ਕੈਂਪਾਂ ਵਿਚ 30 ਸਾਲ ਤੋਂ ਵੱਧ ਉਮਰ ਦੇ ਲੋਕਾਂ ਦੀ ਸ਼ੂਗਰ, ਬਲੱਡ ਪ੍ਰੈਸ਼ਰ, ਸਰਵਿਕਸ ਕੈਂਸਰ, ਬਰੈਸਟ ਕੈਂਸਰ ਅਤੇ ਮੂੰਹ ਦੇ ਕੈਂਸਰ ਦੀ ਜਾਂਚ ਕੀਤੀ ਗਈ ।

 

ਮੈਡੀਕਲ ਅਫਸਰ ਡਾ: ਸੁਰਭੀ ਡੋਗਰਾ  ਨੇ ਦੱਸਿਆ ਕਿ ਇਨ•ਾਂ ਦੋਨਾਂ ਕੈਪਾਂ ਵਿੱਚ 230 ਮਰੀਜਾਂ ਦਾ ਚੈੱਕ ਅਪ ਕੀਤਾ ਗਿਆ , ਜਿਨ•ਾਂ  ਵਿਚੋਂ ਬਲਡ ਪ੍ਰੈਸ਼ਰ ਦੇ 93 , ਸ਼ੂਗਰ ਦੇ 34 , ਸ਼ੱਕੀ ਸਰਵਾਈਕਲ ਕੈਂਸਰ 00, ਸ਼ੱਕੀ ਬਰੈਸਟ ਕੈਂਸਰ 00 ਅਤੇ ਸ਼ੱਕੀ ਔਰਲ ਕੈਂਸਰ 00 ਦੇ ਮਰੀਜ  ਪਾਏ ਗਏ।  ਏ.ਐਮ.ਓ. ਡਾ: ਵਿਨੇ ਨੇ ਦੱਸਿਆ ਕਿ ਜਿਨ•ਾਂ ਮਰੀਜਾਂ ਨੂੰ ਬਿਮਾਰੀ ਸੀ  ਉਨ•ਾਂ ਦਾ ਇਲਾਜ ਸ਼ੁਰੂ ਕੀਤਾ ਗਿਆ ਇਨ•ਾਂ ਕੈਂਪਾ ਵਿੱਚ ਮੈਡੀਕਲ ਅਫਸਰ ਡਾ. ਸ਼ਾਕਸ਼ੀ, ਡਾ: ਸੁਭਾਸ਼, ਬਲਜਿੰਦਰ ਏ.ਐਨ.ਐਮ., ਸਮੀਰਪਾਲ ਐਲ.ਟੀ., ਰਾਕੇਸ਼  ਆਦਿ ਹਾਜ਼ਿਰ ਹੋਏ  ।

PHOTOS- JASHNOOR DEOL

Related posts

Leave a Reply