ਜਲੰਧਰ – ( ਸੰਦੀਪ ਸਿੰਘ ਵਿਰਦੀ/ ਗੁਰਪ੍ਰੀਤ ਸਿੰਘ ) – ਬੀਤੇ ਦਿਨੀਂ ਦਿੱਲੀ ਚ ਹੋਈ ਹਿੰਸਾ ਲਈ ਕੇਂਦਰ ਦੀ ਮੋਦੀ ਸਰਕਾਰ ਪੂਰੀ ਤਰ੍ਹਾਂ ਜਿੰਮੇਵਾਰ ਹੈ ਕਿਉਂਕਿ ਭਾਜਪਾ ਦੇ ਨੇਤਾ ਕਪਿਲ ਮਿਸ਼ਰਾ ਦੇ ਸੀ. ਏ. ਏ ਖਿਲਾਫ ਪ੍ਰਦਰਸ਼ਨ ਕਰ ਰਹੇ ਲੋਕਾਂ ਖਿਲਾਫ ਦਿੱਤੇ ਭੜਕਾਊ ਭਾਸ਼ਣ ਤੋਂ ਬਾਅਦ ਹੀ ਹਿੰਸਾ ਹੋਈ।
ਇਸ ਲਈ ਨੌਜਵਾਨ ਭਾਰਤ ਸਭਾ ਨੇ ਕਰਤਾਰਪੁਰ ਵਿਖੇ ਅੱਜ ਅੰਮ੍ਰਿਤਸਰ – ਕਪੂਰਥਲਾ ਚੌਂਕ ‘ਚ ਮੋਦੀ ਸਰਕਾਰ ਦਾ ਪੁਤਲਾ ਫੂਕ ਕੇ ਨਾਅਰੇਬਾਜ਼ੀ ਕੀਤੀ ਇਸ ਮੌਕੇ ਜ਼ਿਲ੍ਹਾ ਆਗੂ ਵੀਰ ਕੁਮਾਰ ਨੇ ਸੰਬੋਧਨ ਕਰਦਿਆਂ ਕਿਹਾ ਕਿ ਇਹ ਸਭ ਕੁਝ ਆਰ.ਐਸ.ਐਸ ਅਤੇ ਭਾਜਪਾ ਦੀ ਸ਼ਹਿ ‘ਤੇ ਹੀ ਹੋ ਰਿਹਾ ਹੈ ਉਹ ਪੂਰੇ ਦੇਸ਼ ਵਿੱਚ ਹਿੰਦੂ-ਮੁਸਲਿਮ ਭਾਈਚਾਰੇ ਨੂੰ ਤੋੜਨ ਲਈ ਕਰ ਰਹੀ ਹੈ ਇਸ ਲਈ ਲੋਕਾਂ ਨੂੰ ਇਸ ਤੋਂ ਜਾਗਰੂਕ ਰਹਿਣਾ ਚਾਹੀਦਾ ਹੈ ਉਨ੍ਹਾਂ ਨੇ ਇਸ ਮੌਕੇ ਮੁਸਲਮਾਨਾਂ ‘ਤੇ ਹਮਲੇ ਕਰਵਾਉਣ ਲਈ ਦੋਸ਼ੀ ਕਪਿਲ ਮਿਸ਼ਰਾ ‘ਤੇ ਕਾਰਵਾਈ ਦੀ ਮੰਗ ਕੀਤੀ।

EDITOR
CANADIAN DOABA TIMES
Email: editor@doabatimes.com
Mob:. 98146-40032 whtsapp