DOABA TIMES : ਕਾਤਲ ਦੇ ਮਾਮਾ ਅਤੇ ਇਲਾਕਾ  ਨਿਵਾਸੀ  ਆਏ ਨਈਅਰ ਪਰਿਵਾਰ ਦੇ ਹੱਕ ਵਿੱਚ 

ਕਾਤਲ ਕਰਨ ਦੇ ਮਾਮਾ ਅਤੇ ਇਲਾਕਾ  ਨਿਵਾਸੀ  ਆਏ ਨਈਅਰ ਪਰਿਵਾਰ ਦੇ ਹੱਕ ਵਿੱਚ 
ਮੁਹੱਲਾ ਨਿਵਾਸੀਆਂ ਨੇ ਕਿਹਾ, ਮ੍ਰਿਤਕ ਮੁਕੇਸ਼  ਗਰੀਬਾਂ ਦੇ ਹਮਦਰਦ ਸਨ ਨਾਜਾਇਜ਼ ਸੰਬੰਧਾਂ ਦਾ ਇਲਜ਼ਾਮ  ਝੂਠਾ ਤੇ ਬੇਬੁਨਿਆਦ 
ਬਟਾਲਾ (ਸੰਜੀਵ, ਅਵਿਨਾਸ਼ )  
ਬਟਾਲਾ ਪੁਲਸ ਅਕਸਰ ਆਪਣੇ ਕੰਮਾਂ ਕਾਰਾਂ ਕਰਕੇ ਸਵਾਲਾਂ ਵਿੱਚ ਘਿਰੀ ਰਹਿੰਦੀ ਹੈ ਮਾਮਲਾ ਮ੍ਰਿਤਕ ਸਬਜ਼ੀ ਏਜੰਟ ਮੁਕੇਸ਼ ਨਈਅਰ ਦਾ ਹੈ ਜਿਨ੍ਹਾਂ ਦਾ ਪਿਛਲੇ ਦਿਨੀਂ ਕਤਲ ਹੋਇਆ ਸੀ ਜਦੋਂ ਉਹ ਸਵੇਰੇ 4 ਵਜੇ ਮੰਡੀ ਜਾਣ ਲਈ ਘਰੋਂ ਨਿਕਲਿਆ ਤੇ ਰਸਤੇ ਵਿਚ ਉਸ ਦਾ ਕਤਲ ਕਰ ਦਿੱਤਾ ਗਿਆ, ਅਤੇ ਪੁਲਿਸ ਨੇ 24 ਘੰਟਿਆਂ ਵਿੱਚ ਕਾਤਲਾਂ ਨੂੰ ਫੜਨ ਦਾ ਦਾਅਵਾ ਕੀਤਾ ਸੀ ਹੁਣ ਮਾਮਲੇ ਵਿੱਚ ਨਵਾਂ ਮੋੜ ਆ ਗਿਆ, ਜਦੋਂ ਪੁਲਸ ਨੇ ਨਵਾਂ ਬਿਆਨ  ਜਾਰੀ ਕਰਦਿਆਂ ਹੋਇਆਂ ਕਿਹਾ ਕਿ ਆਰੋਪੀਆਂ  ਦਾ ਕਹਿਣਾ ਹੈ ਕਿ ਮ੍ਰਿਤਕ ਮੁਕੇਸ਼ ਉਨ੍ਹਾਂ ਦੀ ਮਾਂ ਅਤੇ ਭੈਣ ਤੇ ਬੁਰੀ ਨਜ਼ਰ ਰੱਖਦਾ ਸੀ, ਜਿਸ ਕਰਕੇ ਇੱਜ਼ਤ ਦੀ ਖਾਤਰ ਉਨ੍ਹਾਂ ਨੇ ਮੁਕੇਸ਼ ਦਾ ਕਤਲ ਕਰ ਦਿੱਤਾ, ਪਰ ਪਰਿਵਾਰ ਤੇ  ਲੋਕਾਂ ਨੂੰ ਇਹ ਗੱਲ ਹਜ਼ਮ ਨਹੀਂ ਹੋ ਰਹੀ ਇਸ ਦੇ ਨਾਲ ਹੀ ਮੁਹੱਲਾ ਵਾਸੀ ਤੇ ਆਰੋਪੀ ਦਾ ਮਾਮਾ ਨਰਿੰਦਰ ਕੁਮਾਰ ਜੋ ਕਿ ਕਰਨ ਉਰਫ ਬਿੱਲ ਦਾ ਮਾਮਾ ਹੈ ਦੇ ਵੀ ਇਲਜ਼ਾਮਾਂ ਨੂੰ ਸਿਰੇ ਤੋਂ ਨਕਾਰਦਿਆਂ ਮੁਕੇਸ਼ ਦੇ ਹੱਕ ਵਿੱਚ ਆਵਾਜ਼ ਬੁਲੰਦ ਕੀਤੀ ਅਤੇ ਕਿਹਾ ਕਿ ਮ੍ਰਿਤਕ ਜੋ ਕਿ ਲੋਕਾਂ ਦਾ ਹਮਦਰਦ ਸੀ .ਉਨ੍ਹਾਂ ਨੇ ਪੁਲਸ ਕੋਲੋਂ ਇਨਸਾਫ ਦੀ ਮੰਗ ਕੀਤੀ।

Related posts

Leave a Reply